ਬੱਚਿਆਂ ਦੇ ਐਮਆਰ-1 ਐਮਆਰ-2 ਦੇ ਬਾਕੀ ਰਹਿੰਦੇ ਟੀਕਿਆਂ ਲਈ ਸ਼ਨੀਵਾਰ ਤੱਕ ਲਗਾਏ ਜਾਣਗੇ ਵਿਸ਼ੇਸ਼ ਟੀਕਾਕਰਣ ਸੈਸ਼ਨ : ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ
ਹੁਸ਼ਿਆਰਪੁਰ- ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਵਲੋਂ ਮੀਜ਼ਲ ਅਤੇ ਰੁਬੈਲਾ ਐਲੀਮੀਨੇਸ਼ਨ ਮੁਹਿੰਮ ਸੰਬੰਧੀ ਅੱਜ ਜ਼ਿਲੇ ਦੀਆਂ ਸਮੂਹ ਬਲਾਕ ਐੱਲਐਚਵੀਜ਼ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।

ਮੀਟਿੰਗ ਦੌਰਾਨ ਡਾ ਸੀਮਾ ਵਲੋਂ ਸਾਰੇ ਬਲਾਕਾਂ ਦੇ ਸਬ ਸੈਂਟਰਾਂ ਵਲੋਂ ਤਿਆਰ ਕੀਤੀ ਗਈ ਬੱਚਿਆਂ ਦੀ ਉਸ ਸੂਚੀ ਨੂੰ ਪੜਤਾਲਿਆ ਗਿਆ ਜਿਸ ਵਿੱਚ ਜਿਹਨਾਂ ਬੱਚਿਆਂ ਦਾ ਐਮਆਰ-1 ਜਾਂ ਐਮਆਰ-2 ਕਿਸੇ ਵਜ੍ਹਾ ਕਰਕੇ ਨਹੀਂ ਲੱਗ ਸਕਿਆ। ਉਹਨਾਂ ਕਿਹਾ ਕਿ ਸ਼ਨੀਵਾਰ ਤੱਕ ( ਬੁੱਧਵਾਰ ਛੁੱਟੀ ਵਾਲੇ ਦਿਨ ਸਮੇਤ) ਇਹਨਾਂ ਬੱਚਿਆਂ ਦੇ ਟੀਕਾਕਰਣ ਸੈਸ਼ਨ ਪਲਾਨ ਕੀਤੇ ਜਾਣ। ਇਸ ਪੈਂਡੈਂਸੀ ਨੂੰ ਖ਼ਤਮ ਕੀਤਾ ਜਾਵੇ।
ਇਸ ਦੌਰਾਨ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹੇ। ਸਾਡੇ ਕੋਲ ਸਾਰੀ ਵੈਕਸੀਨ ਲੋੜੀਂਦੀ ਮਾਤਰਾ ਵਿਚ ਉਪਲਭਧ ਹੈ। ਐਮਆਰ ਦੇ ਨਾਲ ਬੱਚਿਆਂ ਨੂੰ ਵਿਟਾਮਿਨ-ਏ ਪਿਲਾਉਣਾ ਯਕੀਨੀ ਬਣਾਇਆ ਜਾਵੇ। ਬੱਚਿਆਂ ਦਾ ਸੰਪੂਰਣ ਟੀਕਾਕਰਣ ਕਰਕੇ ਹੀ ਅਸੀਂ ਐਮਆਰ ਐਲੀਮੀਨੇਸ਼ਨ ਮੁਹਿੰਮ ਨੂੰ ਸਫਲ ਬਣਾ ਸਕਦੇ ਹਾਂ।