ਸਮਾਜ ਸੇਵੀ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਤੇ ਪੌਦਾ ਲਗਾ ਕੇ ਮਨਾਇਆ
ਗੜ੍ਹਸ਼ੰਕਰ- ਆਦਰਸ਼ ਸੌਸ਼ਲ ਵੈੱਲਫੇਅਰ ਸੁਸਾਇਟੀ ਪੰਜਾਬ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਆਪਣਾ ਜਨਮ ਦਿਨ ਵਾਤਾਵਰਨ ਦੀ ਸ਼ੁੱਧਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਬੂਟੇ ਲਗਾ ਕੇ ਅਤੇ ਬਲੱਡ ਬੈਂਕ ਨਵਾਂਸ਼ਹਿਰ ਚ ਖੂਨਦਾਨ ਕਰਕੇ ਮਨਾਇਆ। ਇਸ ਮੌਕੇ ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਮਨਮੋਹਨ ਸਿੰਘ ਗੁਲਾਟੀ ਜਿਲ੍ਹਾ ਚੇਅਰਮੈਨ ਨਵਾਂਸ਼ਹਿਰ, ਵਾਈਸ ਪ੍ਰਧਾਨ ਐਡਵੋਕੇਟ ਜਸਪ੍ਰੀਤ ਬਾਜਵਾ, ਜਿਲ੍ਹਾ ਸਕਤੱਰ ਮਲਕੀਤ ਕੌਰ ਜੰਡੀ, ਪ੍ਰੈਸ ਸਕੱਤਰ ਵਾਸੁਦੇਵ ਪਰਦੇਸੀ, ਸੰਤੋਖ਼ ਸਿੰਘ ਜੁਆਇੰਟ ਸਕੱਤਰ ਬਲਾਕ ਗੜਸ਼ੰਕਰ, ਹਰਕੇਸ਼ ਚੰਦ ਸ਼ਰਮਾ, ਵਿਕਰਾਂਤ ਕਪੂਰ ਜਿਲ੍ਹਾ ਪ੍ਰੈਸ ਸਕੱਤਰ ਹੁਸ਼ਿਆਰਪੁਰ, ਰਾਣਾ ਚੰਦਰ ਭਾਨ ਪ੍ਰਧਾਨ ਸ਼੍ਰੀ ਕ੍ਰਿਸ਼ਨ ਗਊਸ਼ਾਲਾ, ਕਰਮਜੀਤ ਹਸਤੀਰ, ਰਾਜੀਵ ਰਾਣਾ ਅਤੇ ਬੇਵੀ ਅਨੰਤਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।

ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਸਭ ਤੋਂ ਬਲੱਡ ਬੈਂਕ ਨਵਾਂਸ਼ਹਿਰ ਚ ਜਾ ਕੇ ਖੂਨਦਾਨ ਕੀਤਾ ਅਤੇ ਉਸ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਗਊ ਸ਼ਾਲਾ ਚ ਜਾ ਕੇ ਫਲਦਾਰ ਅਮਰੂਦ ਅਤੇ ਸੁਹੰਜਨਾ ਦੇ ਪੌਦੇ ਲਗਾਏ। ਇਸ ਮੌਕੇ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਮੈ ਅਪਣਾ ਜਨਮ ਦਿਨ ਆਪਣੀ ਸੁਸਾਇਟੀ ਵਲੋ ਚਲਾਈ ਮੁਹਿੰਮ ਪੌਦੇ ਲਗਾਓ , ਧਰਤੀ ਬਚਾਓ ਦੇ ਅਨੁਸਾਰ ਮਨਾ ਰਿਹਾ ਹਾਂ।
ਖੂਨਦਾਨ ਹੀ ਇਕ ਸਭ ਤੋਂ ਗੁਪਤ ਦਾਨ ਹੁੰਦਾ ਹੈ ,ਅੱਜ ਅਸੀਂ ਖੂਨਦਾਨ ਕਰ ਰਹੇ ਹਾਂ, ਸਾਨੂੰ ਨੀ ਪਤਾ ਇਹ ਕਿਸਦੀ ਜਾਨ ਬਚਾਉਣ ਲਈ ਵਰਤਿਆ ਜਾਵੇਗਾ, ਇਹ ਕਿਸੇ ਵਿਅਕਤੀ ਦੀ ਜਾਨ ਬਚਾਉਣ ਲਈ ਕਿਸੇ ਦੂਸਰੇ ਵਿਅਕਤੀ ਦੇ ਸਰੀਰ ਵਿੱਚੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਇਸ ਨੂੰ ਪ੍ਰਾਪਤ ਕਰਨ ਲਈ ਕੋਈ ਹੋਰ ਦੂਸਰਾ ਸਾਧਨ ਨਹੀਂ ਹੈ, ਇਸ ਲਈ ਸਾਨੂੰ ਆਪਣੇ ਕਿਸੇ ਖੁਸ਼ੀ ਦੇ ਮੌਕੇ ਤੇ ਖੂਨਦਾਨ ਕਰਨਾ ਚਾਹੀਦਾ ਹੈ। ਪੌਦੇ ਸਾਡੇ ਆਲੇ ਦੁਆਲੇ ਦੇ ਵਾਤਾਵਰਨ ਅਤੇ ਸਾਡੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹਾਇਕ ਸਿੱਧ ਹੁੰਦੇ ਹਨ।
ਇਸ ਮੌਕੇ ਬਲੱਡ ਬੈਂਕ ਦੇ ਡਾ. ਅਜੈ ਬੱਗਾ ਨੇ ਆਦਰਸ਼ ਸੋਸ਼ਲ ਸੁਸਾਇਟੀ ਦੇ ਆਹੁਦੇਦਾਰਾਂ ਵਲੋ ਕੀਤੇ ਜਾ ਰਹੇ ਇਸ ਕਾਰਜ ਦੀ ਸਲਾਘਾ ਕਰਦੇ ਹੋਏ ਕਿਹਾ ਕਿ ਇਹ ਇਕ ਸਮਾਜ ਨੂੰ ਵਧੀਆ ਸੇਧ ਦੇਣ ਵਾਲਾ ਕਾਰਜ਼ ਹੈ ਸੁਸਾਇਟੀ ਦੀ ਸਾਰੀ ਟੀਮ ਇਸ ਕਾਰਜ ਲਈ ਵਧਾਈ ਦੀ ਪਾਤਰ ਹੈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾਕਟਰ ਹਰਿਕ੍ਰਿਸ਼ਨ ਬੰਗਾ ਜਨਰਲ ਸਕੱਤਰ ਪੰਜਾਬ, ਪ੍ਰਿੰਸੀਪਲ ਜਗਦੀਸ਼ ਰਾਏ ਬੁਲਾਰਾ ਪੰਜਾਬ, ਮਨਮੋਹਨ ਸਿੰਘ ਗੁਲਾਟੀ ਜਿਲ੍ਹਾ ਚੇਅਰਮੈਨ, ਐਡਵੋਕੇਟ ਜਸਪ੍ਰੀਤ ਬਾਜਵਾ, ਮਲਕੀਤ ਕੌਰ ਜੰਡੀ, ਵਾਸਦੇਵ ਪਰਦੇਸੀ, ਵਿਕਰਾਂਤ ਕਪੂਰ, ਹਰਕੇਸ਼ ਚੰਦ ਸ਼ਰਮਾ, ਰਾਣਾ ਚੰਦਰ ਭਾਨ, ਡਾਕਟਰ ਕਰਮਜੀਤ ਹਸਤੀਰ, ਰਾਜੀਵ ਰਾਣਾ, ਬਲੱਡ ਬੈਂਕ ਤੋ ਡਾਕਟਰ ਅਜੈ ਬੱਗਾ,ਮਲਕੀਤ ਸਿੰਘ, ਪ੍ਰਿਯੰਕਾ ਕੌਸ਼ਿਕ ਅਤੇ ਬੇਵੀ ਅਨੰਤਾ ਆਦਿ ਹਾਜਿਰ ਸਨ।