ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਭਾਰਤੀ ਉਦਯੋਗ ਅਤੇ ਕਿਸਾਨ ਚਿੰਤਨ ਵਿਸ਼ੇ ਤੇ ਚਰਚਾ ਦਾ ਆਯੋਜਨ ਕੀਤਾ

ਨਵਾਂਸ਼ਹਿਰ/ਬੰਗਾ- ਸਿੱਖ ਨੈਸ਼ਨਲ ਕਾਲਜ ਬੰਗਾ ਦੇ ਅਰਥ ਸ਼ਾਸਤਰ ਵਿਭਾਗ ਦੇ “ਇਕਨਾਮਿਕਸ ਕਲੱਬ“ ਵੱਲੋਂ “ਟਰੰਪ ਵਲੋਂ ਭਾਰਤੀ ਨਿਰਯਾਤ 'ਤੇ 50% ਟੈਰਿਫ਼ : ਭਾਰਤੀ ਉਦਯੋਗ ਅਤੇ ਕਿਸਾਨ ਚਿੰਤਨ“ ਵਿਸ਼ੇ ਤੇ ਚਰਚਾ ਦਾ ਆਯੋਜਨ ਕੀਤਾ ਗਿਆ, ਜਿਸ ਦੀ ਅਗਵਾਈ ਕਾਲਜ ਦੇ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਵੱਲੋਂ ਕੀਤੀ ਗਈ।

ਅਰਥਸ਼ਾਸਤਰ ਵਿਭਾਗ ਦੇ ਹੋਨਹਾਰ ਵਿਦਿਆਰਥੀਆਂ ਮੁਸਕਾਨ , ਸੁਖਮਨਵੀਰ, ਵਿਜੇ ਅਤੇ ਪ੍ਰਥਾ ਨੇ ਇਸ ਵਿਸ਼ੇ 'ਤੇ ਆਪਣੇ ਵਿਚਾਰਾਂ ਨੂੰ ਪਾਵਰਪੌਇੰਟ ਪ੍ਰਜ਼ੈਂਟੇਸ਼ਨ ਅਤੇ ਭਾਸ਼ਣਾਂ ਰਾਹੀ ਬਹੁਤ ਉੱਤਮ ਢੰਗ ਨਾਲ ਪੇਸ਼ ਕੀਤਾ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਭਾਰਤ ਤੋਂ ਆਉਣ ਵਾਲੇ ਚੁਣਿੰਦੀਆਂ ਨਿਰਯਾਤ ਉਤਪਾਦਾਂ 'ਤੇ 50% ਤੱਕ ਟੈਰਿਫ਼ ਲਗਾਉਣ ਦੇ ਐਲਾਨ ਨੇ ਭਾਰਤੀ ਵਪਾਰੀਆਂ ਅਤੇ ਕਿਸਾਨਾਂ ਵਿੱਚ ਹਲਚਲ ਮਚਾ ਦਿੱਤੀ ਹੈ। 
ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਵਿਦਿਆਰਥੀਆਂ ਨੂੰ ਉਚਿਤ ਸਲਾਹ ਦਿੱਤੀ ਕਿ ਮੌਜੂਦਾ ਆਰਥਿਕ ਚੁਣੌਤੀਆਂ ਦੀ ਸਮਝ ਹਰ ਵਿਦਿਆਰਥੀ ਲਈ ਅਹਿਮ ਹੈ ਅਤੇ ਉਨ੍ਹਾਂ ਨੂੰ ਇਹ ਜਾਣਕਾਰੀ ਸਮਾਜ ਦੇ ਹੋਰ ਮੈਂਬਰਾਂ ਨਾਲ ਵੀ ਸਾਂਝੀ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰੋਗਰਾਮ ਦੀ ਅਗਵਾਈ ਵਿੱਚ ਪ੍ਰੋਫੈਸਰ ਤਵਿੰਦਰ ਕੌਰ ਅਤੇ ਪ੍ਰੋਫੈਸਰ ਸਿਮਰਨਪ੍ਰੀਤ ਕੌਰ ਹਾਜ਼ਰ ਸਨ।