ਸ਼ਿਵਾਲਿਕ ਸਕੂਲ ਨੇ ਗੁਰੂ ਨਾਨਕ ਦੇਵ ਜੀ ਦਾ 555 ਗੁਰਪੁਰਬ ਮਨਾਇਆ।

ਰਾਜਪੁਰਾ,15/11/24:- ਸ਼ਿਵਾਲਿਕ ਕਾਨਵੈਂਟ ਸਕੂਲ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਤੇ ਕੀਰਤਨ ਕਰਕੇ ਮਨਾਇਆ ਗਿਆ| ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਪ੍ਰਿੰਸੀਪਲ ਮੈਡਮ ਚੀਨੂ ਸ਼ਰਮਾ ਅਤੇ ਆਸ਼ੁਤੋਸ਼ ਸ਼ਰਮਾ ਨੇ ਦਸਿਆ ਕਿ ਸ਼ਿਵਾਲਿਕ ਕਾਨਵੈਂਟ ਸਕੂਲ ਬਨੂੰੜ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਦਿਵਸ ਹਰ ਸਾਲ ਮਨਾਉਂਦਾ ਹੈ|

 ਇਸ ਵਾਰ ਵੀ ਗੁਰੂ ਪਰਬ ਸਕੂਲ ਵਿੱਚ ਮਨਾਉਂਦੇ ਹੋਏ  ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ, ਜਿਸ ਨੂੰ ਪੂਰੇ ਸਤਿਕਾਰ ਅਤੇ ਰਸਮਾਂ ਦੇ ਨਾਲ ਪੂਰਾ ਕੀਤਾ ਗਿਆ। ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਪਾਠ ਸੁਣਿਆ ਅਤੇ ਇਸ ਪਵਿੱਤਰ ਮਾਹੌਲ ਨੂੰ ਮਹਿਸੂਸ ਕੀਤਾ।
ਉਹਨਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਸਾਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਉਹਨਾਂ ਦੇ ਜੋ ਸਦਗੁਣ ਅਤੇ ਉਪਦੇਸ਼ ਹੈ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਸਕੂਲ ਦੇ ਸਟਾਫ ਮੈਂਬਰਾਂ ਨੇ  ਕੀਰਤਨ ਕਰਕੇ ਇਸ ਮਾਹੌਲ ਨੂੰ ਹੋਰ ਵੀ ਆਨੰਦਮਈ ਬਣਾ ਦਿੱਤਾ। 
ਸਮਾਪਤੀ ਤੇ ਅਰਦਾਸ ਕੀਤੀ ਗਈ, ਸਕੂਲ ਦੇ ਚੇਅਰਮੈਨ ਸ੍ਰੀ ਮਾਨ ਰਮੇਸ਼ ਭਾਰਦਵਾਜ ਜੀ  ਨੇ ਗ੍ਰੰਥੀ ਸਾਹਿਬ ਨੂੰ ਸਿਰੋਪਾ ਸਾਹਿਬ ਭੇਟ ਕਰਕੇ ਸਤਿਕਾਰ ਅਤੇ ਸ਼ੁਕਰਾਨਾ ਪ੍ਰਗਟ ਕੀਤਾ