ਸ਼ਿਵ ਸੇਵਾ ਸਭਾ ਵਲੋਂ 26ਵਾਂ ਵਿਸ਼ਾਲ ਭੰਡਾਰਾ 26 ਨੂੰ
ਨਵਾਂਸ਼ਹਿਰ,- ਸ਼ਿਵ ਸੇਵਾ ਸਭਾ ਰਜਿ: ਨਵਾਂਸ਼ਹਿਰ ਵਲੋਂ 26ਵਾਂ ਵਿਸ਼ਾਲ ਭੰਡਾਰਾ ਅਤੇ ਮੂਰਤੀ ਸਥਾਪਨਾ ਦਿਵਸ 26 ਫਰਵਰੀ ਦਿਨ ਬੁੱਧਵਾਰ ਨੂੰ ਸ਼ਿਵ ਧਾਮ ਦਸਮੇਸ਼ ਨਗਰ ਬੇਗਮਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ।
ਨਵਾਂਸ਼ਹਿਰ,- ਸ਼ਿਵ ਸੇਵਾ ਸਭਾ ਰਜਿ: ਨਵਾਂਸ਼ਹਿਰ ਵਲੋਂ 26ਵਾਂ ਵਿਸ਼ਾਲ ਭੰਡਾਰਾ ਅਤੇ ਮੂਰਤੀ ਸਥਾਪਨਾ ਦਿਵਸ 26 ਫਰਵਰੀ ਦਿਨ ਬੁੱਧਵਾਰ ਨੂੰ ਸ਼ਿਵ ਧਾਮ ਦਸਮੇਸ਼ ਨਗਰ ਬੇਗਮਪੁਰ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦੇ ਹੋਏ ਸ਼ਿਵ ਸੇਵਾ ਸਭਾ ਦੇ ਪ੍ਰਧਾਨ ਛੋਟੇ ਲਾਲ ਪਾਲ, ਸੈਕਟਰੀ ਸ਼ਿਵ ਚਰਨ ਯਾਦਵ ਨੇ ਦੱਸਿਆ ਕਿ 25 ਫਰਵਰੀ ਦਿਨ ਮੰਗਲਵਾਰ ਨੂੰ ਸ੍ਰੀ ਰਮਾਇਣ ਪਾਠ ਦੇ ਭੋਗ ਦਾ ਅਰੰਭ ਸਵੇਰੇ 9 ਵਜੇ ਹੋਵੇਗਾ ਅਤੇ 26 ਫਰਵਰੀ ਦਿਨ ਬੁੱਧਵਾਰ ਨੂੰ ਸ੍ਰੀ ਰਮਾਇਣ ਪਾਠ ਦੇ ਭੋਗ ਉਪਰੰਤ ਹਵਨ, ਅਹੂਤੀਆਂ ਪਾਉਣ ਉਪਰੰਤ ਲੰਗਰ ਵਰਤਾਏ ਜਾਣਗੇ।
ਇਸ ਮੌਕੇ ਕੈਸ਼ੀਅਰ ਰਾਮ ਕੁਮਾਰ, ਰਾਮ ਲੱਖਣ ਪਾਲ, ਦਯਾ ਸ਼ੰਕਰ ਯਾਦਵ, ਰਜਿੰਦਰ ਕੁਮਾਰ, ਰਾਮ ਲਾਲ, ਮੁੰਨਾ ਲਾਲ, ਸੰਤ ਰਾਮ, ਕੱਲੂ ਪ੍ਰਸਾਦ ਗੁਪਤਾ, ਰਾਮਾਨੁੰਜ ਰਾਏ ਵਾਸੁਦੇਵ ਯਾਦਵ, ਮੁਕੇਸ਼ ਕੁਮਾਰ, ਜਗਤ ਪਾਲ, ਸੁਖਈ ਲਾਲ, ਮੁਨੀਸ਼ ਕੁਮਾਰ, ਫੂਲ ਚੰਦ, ਮੋਹਨ ਪ੍ਰਸ਼ਾਦ ਪਾਂਡੇ, ਉਂਕਾਰ ਦਿਵਾਕਰ, ਬਾਲ ਪ੍ਰਜਾਪਤ ਆਦਿ ਸਾਰੇ ਮੈਂਬਰ ਹਾਜ਼ਰ ਸਨ।
ਸ਼ਿਵ ਸੇਵਾ ਸਭਾ ਰਜਿ ਨਵਾਂਸ਼ਹਿਰ ਦੇ ਅਹੁੱਦੇਦਾਰ ਅਤੇ ਮੈਂਬਰ ਜਾਣਕਾਰੀ ਦਿੰਦੇ ਹੋਏ।