ਗ਼ਦਰੀ ਬੀਬੀ ਗੁਲਾਬ ਕੌਰ ਜੀ ਦੇ ਸ਼ਹਾਦਤ ਦੇ ਸ਼ਤਾਬਦੀ ਸਮਾਗਮ ਮੌਕੇ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਵਲੋਂ ਸੀਨੀਅਰ ਟਰੱਸਟੀ ਭੈਣ ਸੁਰਿੰਦਰ ਕੁਮਾਰੀ ਕੋਛੜ ਦਾ ਸਨਮਾਨ

ਹੁਸ਼ਿਆਰਪੁਰ- ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪਿਛਲੇ ਲੰਮੇ ਸਮੇਂ ਤੋਂ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ ।ਹਾਲ ਵਿੱਚ ਹੀ ਬੀਬੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਤੇ ਸਮਾਗਮ ਕਰਵਾ ਕੇ ਸ਼ਹੀਦਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਇਸ ਸਮਾਗਮ ਦੀ ਪ੍ਰਧਾਨਗੀ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਨ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਕਮੇਟੀ ਅਤੇ ਸੁਰਿੰਦਰ ਕੁਮਾਰੀ ਕੋਛੜ,ਟਰੱਸਟੀ ਦੇਸ਼ ਭਗਤ ਯਾਦਗਾਰ ਕਮੇਟੀ, ਸਰਦਾਰ ਰਣਜੀਤ ਸਿੰਘ ਔਲਖ ਮੈਂਬਰ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਪੰਜਾਬੀ ਦੇ ਉੱਘੇ ਲੇਖਕ ਅਤੇ ਚਿੰਤਕ ਸਰਦਾਰ ਤਲਵਿੰਦਰ ਸਿੰਘ ਹੀਰ ਨੇ ਕੀਤੀ।

ਪ੍ਰਧਾਨਗੀ ਮੰਡਲ ਦੇ ਮੈਂਬਰਾਂ ਤੋਂ ਬਿਨਾਂ ਡਾਕਟਰ ਚਰਨਜੀਤ ਕੌਰ,ਸ੍ਰੀਮਤੀ ਰਣਜੀਤ ਕੌਰ ਮਹਿਮੂਦਪੁਰ, ਸਾਹਿਤਕਾਰ ਅਤੇ ਗਾਇਕ ਧਰਮਿੰਦਰ ਮਸਾਣੀ, ਰਾਜਕੁਮਾਰ ਮਹਲ ਖੁਰਦ ਅਤੇ ਸਤਪਾਲ ਸਲੋਹ ਨੇ ਆਜ਼ਾਦੀ ਸੰਗਰਾਮੀਆ, ਗਦਰੀ ਬਾਬਿਆਂ ਅਤੇ ਗਦਰੀ ਵਿਰਾਂਗਣਾ ਬੀਬੀ ਗੁਲਾਬ ਕੌਰ ਵਲੋਂ ਪਾਏ ਯੋਗਦਾਨ ਅਤੇ ਕੁਰਬਾਨੀਆਂ ਤੇ ਚਾਨਣਾ ਪਾਇਆ। 
ਬੀਬਾ ਨੇਹਾ, ਸ਼੍ਰੀਮਤੀ ਬਲਵਿੰਦਰ ਕੌਰ, ਮੈਡਮ ਗੁਰਵਿੰਦਰ ਕੌਰ, ਡਾਕਟਰ ਹਰੀ ਕ੍ਰਿਸ਼ਨ, ਕੋਚ ਸਰਬਜੀਤ ਸਿੰਘ, ਬਲਵੀਰ ਸਿੰਘ ਅਤੇ ਜਸਪ੍ਰੀਤ ਕੌਰ ਨੰਗਲ ਖਿਲਾੜੀਆਂ ਅਤੇ ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਬੀਬੀ ਗੁਲਾਬ ਕੌਰ ਨੂੰ ਅਤੇ ਗਦਰੀ ਬਾਬਿਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਮਸ਼ਹੂਰ ਗਾਇਕ ਅਤੇ ਕਵੀ ਅਮਰਦੀਪ ਬੰਗਾ ਨੇ ਬਾਖੂਬੀ ਨਿਭਾਈ।
ਸਮਾਗਮ ਵਿੱਚ ਸ਼ਾਮਲ ਹੋਣ ਲਈ ਬੁੱਲੋਵਾਲ ਜ਼ਿਲਾ ਹੁਸ਼ਿਆਰਪੁਰ ਤੋਂ ਆਏ ਹੋਏ ਸਰਦਾਰ ਬਹਾਦਰ ਸਿੰਘ ਸਿੱਧੂ ਅਤੇ ਉਨਾਂ ਦੀ ਧਰਮ ਪਤਨੀ ਜਤਿੰਦਰ ਕੌਰ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ। ਆਪਣੀ ਉਮਰ ਦੇ ਦੇ 42 ਸਾਲ ਵਿੱਚ ਪੈਰ ਧਰਨ ਤੱਕ ਬਹਾਦਰ ਸਿੰਘ ਸਿੱਧੂ 68 ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਉਹਨਾਂ ਦੀ ਪਤਨੀ 33 ਵਾਰੀ ਖੂਨਦਾਨ ਕਰਕੇ ਰਿਕਾਰਡ ਬਣਾ ਚੁੱਕੇ ਹਨ। ਇਸ ਜੋੜੇ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਹਿਲੇ ਖੂਨ ਦਾਨੀ ਜੋੜੇ ਹੋਣ ਦਾ ਮਾਣ ਹਾਸਲ ਹੈ। 
ਜਿਸ ਬਦਲੇ ਸਟੇਟ ਅਵਾਰਡ ਵੀ ਪ੍ਰਾਪਤ ਕਰ ਚੁੱਕੇ ਹਨ। ਇਸ ਸਮਾਗਮ ਦੇ ਭਰਵੇਂ ਇਕੱਠ ਵਿੱਚ ਸ੍ਰੀ ਰਣਵੀਰ ਸਿੰਘ ਰਾਣਾ, ਕੁਲਬੀਰ ਸਿੰਘ ਪਾਬਲਾ, ਜਸਵੀਰ ਸਿੰਘ ਬੁੱਲੋਵਾਲ, ਸੁਰਿੰਦਰ ਸਿੰਘ ਖਾਲਸਾ, ਬੂਟਾ ਸਿੰਘ ਮਹਿਮੂਦਪੁਰ, ਮੈਡਮ ਹਰਪ੍ਰੀਤ ਅਰੋੜਾ, ਰਿਚਾਰਾਣੀ, ਸੁਨੀਤਾ ਰਾਣੀ ਮੰਗੂਵਾਲ, ਡਾਕਟਰ ਬਲਦੇਵ ਬੀਕਾ ਐਡਵੋਕੇਟ ਨਿਤਨ ਕੁਮਾਰ, ਪੱਤਰਕਾਰ ਦੀਦਾਰਸ਼ੇਤਰਾ, ਜਸਵੀਰ ਸਿੰਘ ਮੰਗੂਵਾਲ, ਪ੍ਰਗਤੀਸ਼ੀਲ ਲੇਖਕ ਸੰਘ ਦੇ ਤਲਵਿੰਦਰ ਸੇ਼ਰਗਿੱਲ, ਦੀਪ ਕਲੇਰ, ਜਸਵੰਤ ਖੜਕੜ, ਰੇਸ਼ਮ ਕਲੇਰ, ਪਰਮਜੀਤ ਸਿੰਘ ਚਾਹਲ ਕਲਵਿੰਦਰ ਖਟਕੜ, ਬਲਵੀਰ ਕੌਰ, ਰੂਪਿੰਦਰ ਸਿੰਘ ਰਾਹੋ, ਆਸ਼ਾ ਵਰਕਰ ਯੂਨੀਅਨ ਤਾਰਕਸ਼ੀਲ ਸੋਸਾਇਟੀ, ਪੰਜਾਬ ਪੇਂਡੂ ਮਜ਼ਦੂਰ ਯੂਨੀਅਨ, ਸਾਹਿਤ ਸਭਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਬਹੁਤ ਸਾਰੀਆਂ ਉੱਘੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।