ਖੇਤੀਬਾੜੀ ਮੰਤਰੀ ਪੰਜਾਬ ਨੇ ਝੋਨੇ ਦੀ ਪਰਾਲੀ ਖੇਤਾਂ ਵਿਚ ਮਿਲਾਉਣ ਦਾ ਦਿੱਤਾ ਸੁਨੇਹਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਅਕਤੂਬਰ:- ਖੇਤੀਬਾੜੀ ਮੰਤਰੀ ਪੰਜਾਬ ਨੇ ਝੋਨੇ ਦੀ ਪਰਾਲੀ ਖੇਤਾਂ ਵਿਚ ਮਿਲਾਉਣ ਦਾ ਸੁਨੇਹਾ ਦਿੱਤਾ। ਮੁੱਖ ਖੇਤਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਖੇਤਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆ ਦੀ ਹਾਜ਼ਰੀ ਵਿੱਚ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਖੇਤਾਂ ਵਿੱਚ ਗਾਲਣ ਲਈ ਪੂਸਾ ਬਾਇਓ ਡੀਕੰਪੋਜ਼ਰ ਦੀ ਵੰਡ ਸ਼ੂਰੁ ਕਰਵਾਈ। ਇਹ ਡੀਕੰਪੋਜ਼ਰ ਖੇਤਬਾੜੀ ਵਿਭਾਗ ਵਾਲੋ ਬਿਨਾਂ ਕਿਸੇ ਕੀਮਤ ਤੋਂ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਵੱਧ ਤੋ ਵੱਧ ਕਿਸਾਨ ਇਸ ਦੀ ਵਰਤੋਂ ਕਰਨ ਜਿਸ ਨਾਲ ਝੋਨੇ ਦੀ ਪਰਾਲੀ ਬਹੁਤ ਜਲਦੀ ਗਲ ਕੇ ਖਾਦ ਬਣ ਜਾਂਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ। ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਰ ਸ਼ੁਭਕਰਨ ਸਿੰਘ, ਜਸਪ੍ਰੀਤ ਸਿੰਘ, ਅਜੈ ਸ਼ਰਮਾ ਨੇ ਇਸ ਦੀ ਵਿਧੀ ਬਾਰੇ ਜਾਣੂ ਕਰਵਾਇਆ ਕਿ ਇਹ 750 ਗ੍ਰਾਮ ਦਾ ਪੈਕਟ 200 ਲੀਟਰ ਪਾਣੀ ਵਿਚ ਮਿਲਾ ਕੇ ਇਕ ਕਿੱਲੇ ਵਿੱਚ ਸਪਰੇਅ ਕੀਤੀ ਜਾਵੇ ਅਤੇ ਉਪਰੰਤ ਰੋਟਾਵੇਟਰ ਜਾ ਡਿਸਕ ਹੈਰੋ ਨਾਲ ਪਰਾਲੀ ਨੂੰ ਖੇਤਾ ਵਿਚ ਮਿਲਾ ਕੇ ਹਲਕੀ ਸਿੰਚਾਈ ਕੀਤੀ ਜਾਵੇ। ਅਗਲੀ ਫਸਲ 15-20 ਦਿਨ ਬਾਅਦ ਬੀਜੀ ਜਾ ਸਕਦੀ ਹੈ।
 ਵਿਭਾਗ ਵੱਲੋ ਪਿੰਡਾਂ ਵਿਚ ਉਪਲੱਬਧ ਇਨ ਸਿਟੂ ਅਤੇ ਐਕਸ ਸਿਟੂ ਮਸ਼ੀਨਾਂ ਦੀ ਸੂਚੀ ਕੋਆਪਰੇਟਿਵ ਸੋਸਾਇਟੀਜ਼ ਅਤੇ ਜਨਤਕ ਥਾਂਵਾਂ ਤੇ ਚਿਸਪਾ ਕਰ ਦਿੱਤੀ ਹੈ ਜਿਸ ਨਾਲ ਲੋੜਵੰਦ ਕਿਸਾਨਾ ਨੂੰ ਵਰਤਣ ਲਈ  ਮਸ਼ੀਨ ਲੈਣ ਵਿਚ ਆਸਾਨੀ ਹੋਵਗੀ। ਇਸ ਸਮੇਂ ਕਰਨਵੀਰ ਸਿੰਘ ਫੀਲਡ ਵਰਕਰ, ਸਰਪੰਚ ਹਰਪ੍ਰੀਤ ਕੌਰ ਪਤਨੀ ਜਸਵੀਰ ਸਿੰਘ ਪਿੰਡ ਮਜਾਤੜੀ, ਕਿਸਾਨ ਜਵਾਲਾ ਸਿੰਘ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।