ਸਤਨਾਮ ਜਲਾਲਪੁਰ ਜਿਲ੍ਹਾ ਟੀਮ ਨਾਲ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 118ਵੇਂ ਜਨਮਦਿਨ ਤੇ ਖਟਕੜ ਕਲਾਂ ਵਿਖੇ ਹੋਏ ਨਤਮਸਤਕ
ਨਵਾਂਸ਼ਹਿਰ- ਅੱਜ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 118 ਵੇਂ ਜਨਮ ਦਿਨ ਤੇ ਆਮ ਆਦਮੀ ਪਾਰਟੀ ਦੀ ਜਿਲੇ ਦੀ ਸਾਰੀ ਸੀਨੀਅਰ ਟੀਮ ਖਟਕੜ ਕਲਾਂ ਵਿਖੇ ਨਤਮਸਤਕ ਹੋਈ ਆਮ ਆਦਮੀ ਪਾਰਟੀ ਦੀ ਜਦੋਂ ਤੋਂ ਪੰਜਾਬ ਵਿੱਚ ਸਰਕਾਰ ਆਈ ਹੈ, ਉਹ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਨੂੰ ਲੈ ਕੇ ਸਰਕਾਰ ਚਲਾ ਰਹੀ ਹੈ।

ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਖਟਕੜ ਕਲਾ ਵਿਖੇ ਜਿੱਥੇ ਕਿ ਉਹਨਾਂ ਦਾ ਪੈਤਰਿਕ ਘਰ ਹੈ ਉੱਥੇ ਸੌ ਚੁੱਕ ਸਮਾਗਮ ਹੋਇਆ ਜਿੱਥੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹਮੇਸ਼ਾ ਹੀ ਉਹਨਾਂ ਦੇ ਸ਼ਹੀਦੀ ਦਿਹਾੜੇ ਅਤੇ ਜਨਮ ਦਿਨ ਮੌਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਖੜਕੜ ਕਲਾਂ ਵਿਖੇ ਪਹੁੰਚਦੇ ਹਨ ਕਿਸੇ ਕੜੀ ਤਹਿਤ ਅੱਜ ਉਹਨਾਂ ਦੇ ਜਨਮ ਦਿਵਸ ਤੇ ਮੁੱਖ ਮੰਤਰੀ ਜੀ ਨੇ ਖੜਕੜ ਕਲਾਂ ਪਹੁੰਚ ਕੇ ਉਹਨਾਂ ਦੀ ਪ੍ਰਤਿਮਾ ਦੇ ਸ਼ਰਧਾਂਜਲੀ ਭੇਟ ਕੀਤੀ।
ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਪਲੈਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਅੱਜ ਇਸ ਮੌਕੇ ਮੈਂਬਰ ਪਾਰਲੀਮੈਂਟ ਸਰਦਾਰ ਮਲਵਿੰਦਰ ਸਿੰਘ ਕੰਗ, ਐਮਐਲਏ ਸ਼੍ਰੀਮਤੀ ਸੰਤੋਸ਼ ਕਟਾਰੀਆ, ਲੋਕ ਸਭਾ ਇੰਚਾਰਜ ਕੁਲਜੀਤ ਸਰਹਾਲ, ਨਵਾਂ ਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਸਰਦਾਰ ਸਤਨਾਮ ਸਿੰਘ ਜਲਵਾਹਾ, ਬ੍ਰਿਗੇਡੀਅਰ ਰਾਜ ਕੁਮਾਰ, ਚੇਅਰਮੈਨ ਗਗਨ ਅਗਨੀਹੋਤਰੀ, ਸੇਠੀ ਉਧਨੋਵਾਲ, ਬਲਵੀਰ ਕਰਨਾਣਾ, ਹਰਜੋਤ ਲੋਹਟੀਆ,ਰੋਬੀ ਕੰਗ, ਵਨੀਤ ਜਾੜਲਾ, ਪਵਨਜੀਤ ਸਿੱਧੂ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਦੀ ਸਾਰੀ ਟੀਮ ਹਾਜ਼ਰ ਸੀ।