ਸਰਦਾਰ ਇਯਾਲੀ ਵੱਲੋਂ ਹੜ੍ਹ ਦੇ ਕਾਰਨ, ਨੁਕਸਾਨ ਅਤੇ ਭਵਿੱਖ ਵਿੱਚ ਨੁਕਸਾਨ ਤੋਂ ਬਚਣ ਲਈ ਕਮੇਟੀ ਬਣਾਉਣ ਦੀ ਮੰਗ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਹੜ੍ਹਾਂ ਕਾਰਨ ਵਾਪਰੇ ਨੁਕਸਾਨ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟਕਾਲੀ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੇ ਬੰਨਾਂ ਉੱਤੇ ਮਿਹਨਤ ਕਰਕੇ, ਬਹੁਤ ਹੀ ਚੰਗਾ ਸਨੇਹਾ ਦਿੱਤਾ ਹੈ।

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਮੌਕੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਹੜ੍ਹਾਂ ਕਾਰਨ ਵਾਪਰੇ ਨੁਕਸਾਨ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟਕਾਲੀ ਘੜੀ ਵਿੱਚ ਸਮਾਜ ਸੇਵੀ ਸੰਸਥਾਵਾਂ ਅਤੇ ਨੌਜਵਾਨਾਂ ਨੇ ਬੰਨਾਂ ਉੱਤੇ ਮਿਹਨਤ ਕਰਕੇ, ਬਹੁਤ ਹੀ ਚੰਗਾ ਸਨੇਹਾ ਦਿੱਤਾ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ, ਮਜ਼ਦੂਰਾਂ ਅਤੇ ਗਰੀਬਾਂ ਦੀ ਬਾਂਹ ਫੜੇ, ਕਿਉਂਕਿ ਪਸ਼ੂ-ਧਨ, ਘਰਾਂ ਅਤੇ ਕਿਸਾਨਾਂ  ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਕੇਂਦਰ ਦੇ ਵਿਤਕਰੇ ਭਰੇ ਰਵੱਈਏ ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਕਿਸਾਨ ਅਤੇ ਗਰੀਬ ਲੋਕ ਤੁਰੰਤ ਮਦਦ ਦੇ ਹੱਕਦਾਰ ਹਨ,ਪਰ ਕੇਂਦਰ ਸਰਕਾਰ ਪਹਿਲਾਂ ਤੋ ਪੰਜਾਬ ਪ੍ਰਤੀ ਜਾਰੀ ਸੋਚ ਤੋਂ ਬਾਹਰ ਨਿਕਲਣ ਲਈ ਤਿਆਰ ਨਹੀਂ।
ਮਨਪ੍ਰੀਤ ਸਿੰਘ ਇਯਾਲੀ ਨੇ ਭਾਖੜਾ, ਪੌਂਗ ਅਤੇ ਬੀਬੀਐਮਬੀ ਨਾਲ ਜੁੜੇ ਮੁੱਦਿਆਂ ਨੂੰ ਚੁੱਕਦਿਆਂ ਕਿਹਾ ਕਿ ਗੈਰ-ਸੰਵਿਧਾਨਕ ਧਾਰਾ 79 ਨੂੰ ਰੱਦ ਕਰਨ ਦੀ ਮੰਗ ਚੁੱਕੀ ਹੈ । ਓਹਨਾ ਕਿਹਾ ਕਿ  ਭਾਖੜਾ ਅਤੇ ਪੌਂਗ ਡੈਮ ਦਾ ਪ੍ਰਬੰਧ ਬੀਬੀਐੱਮਬੀ ਕੋਲ ਪਰ ਰਣਜੀਤ ਸਾਗਰ ਡੈਮ ਪੰਜਾਬ ਸਰਕਾਰ ਕੋਲ ਸੀ, ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਸਾਬਿਤ ਹੋਈ ਹੈ।
ਸਰਦਾਰ ਇਯਾਲੀ ਨੇ ਮੰਗ ਕੀਤੀ ਹੜ ਦੇ ਕਾਰਨ, ਨੁਕਸਾਨ ਅਤੇ ਭਵਿੱਖ ਵਿੱਚ ਬਚਾਅ ਨੂੰ ਲੈਕੇ ਵਿਧਾਨ ਸਭਾ ਦੀ ਇੱਕ ਸਾਂਝੀ ਕਮੇਟੀ ਤਿਆਰ ਕੀਤੀ ਜਾਵੇ, ਜੋ ਤਿੰਨ ਮਹੀਨਿਆਂ ਵਿੱਚ ਆਪਣੀ ਰਿਪੋਰਟ ਪੇਸ਼ ਕਰੇ।
ਉਨ੍ਹਾਂ ਨੇ ਦਰਿਆਵਾਂ ਵਿੱਚ ਪਾਣੀ ਦੇ ਵਧੇਰੇ ਵਹਾਅ ਤੇ ਚਿੰਤਾ ਜ਼ਾਹਿਰ ਕਰਦੇ ਕਿਹਾ ਕਿ ਵਕਤੀ ਚੈੱਕ ਡੈਮ ਬਣਾਏ ਜਾਣ,ਤਾਂ ਜੋ ਇਸ ਨਾਲ ਵੱਡੇ ਖਤਰੇ ਤੋਂ ਵੀ ਬਚਾਅ ਰਹੇ।
ਸਰਦਾਰ ਇਯਾਲੀ ਨੇ ਆਪਣੇ ਸੁਝਾਅ ਵਿੱਚ ਕਿਹਾ ਕਿ ਅੱਜ ਦਰਿਆਵਾਂ ਦੇ ਵਿਚਕਾਰਲੇ ਹਿੱਸੇ ਵਿੱਚ ਮਿੱਟੀ ਦਾ ਪੱਧਰ ਵਧ ਚੁੱਕਾ ਹੈ, ਜਿਆਦਾਤਰ ਪਾਣੀ ਦਰਿਆਵਾਂ ਦੇ ਕੰਢੇ ਤੋਂ ਵਗਿਆ, ਇਸ ਲਈ ਦਰਿਆਵਾਂ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਹਟਾ ਕੇ ਉਸ ਦਾ ਪੱਧਰ ਨੀਵਾਂ ਕੀਤਾ ਜਾਵੇ ਤਾਂ ਜੋ ਪਾਣੀ ਦਾ ਵਹਾਅ  ਦਰਿਆ ਦਰਿਆਵਾਂ ਦੇ ਕੇਂਦਰ ਵਿੱਚ ਜਿਆਦਾ ਵਗ ਸਕੇ। 
ਓਹਨਾ ਕਿਹਾ ਕਿ ਅੱਜ ਵੱਡੇ ਨੁਕਸਾਨ ਤੋ ਬਚਣ ਲਈ ਛੋਟੀਆਂ ਨਹਿਰਾਂ ਦੀ ਉਸਾਰੀ ਸਮੇਂ ਦੀ ਮੁੱਖ ਲੋੜ ਹੈ। ਇਸ ਕਰਕੇ ਦਰਿਆਵਾਂ ਤੋ ਨਹਿਰਾਂ ਦੀ ਉਸਾਰੀ ਕਰਨ ਕਰਕੇ ਪਾਣੀ ਦੇ ਵਹਾਅ ਨੂੰ ਬਦਲਣ ਅਤੇ ਸਿੰਚਾਈ ਹੇਠ ਨਹਿਰੀ ਪਾਣੀ ਦਾ ਰਕਬਾ ਵਧਾਇਆ ਜਾ ਸਕਦਾ ਹੈ