ਰਾਮਲੀਲਾ ਦੌਰਾਨ ਰਾਮ ਬਨਵਾਸ ਦਾ ਪ੍ਰਸੰਗ ਪੇਸ਼ ਕੀਤਾ
ਐਸ ਏ ਐਸ ਨਗਰ, 26 ਸਤੰਬਰ- ਸ਼੍ਰੀ ਰਾਮਲੀਲਾ ਅਤੇ ਦੁਸ਼ਹਿਰਾ ਕਮੇਟੀ ਫੇਜ਼ 1 ਦੁਆਰਾ ਆਯੋਜਿਤ ਰਾਮਲੀਲਾ ਮੰਚਨ ਵਿੱਚ ਬੀਤੀ ਰਾਤ ਰਾਮ ਬਨਵਾਸ ਦਾ ਪ੍ਰਸੰਗ ਪੇਸ਼ ਕੀਤਾ ਗਿਆ। ਇਸ ਦੌਰਾਨ ਮਹਾਰਾਜਾ ਦਸ਼ਰਥ ਦੇ ਵਿਰਲਾਪ ਅਤੇ ਰਾਮ ਤੋਂ ਬਿਨਾਂ ਰਹਿਣ ਦੀ ਉਸਦੀ ਪੀੜਾ, ਰਾਮ ਵਲੋਂ ਬਨਵਾਸ ਨੂੰ ਆਸਾਨੀ ਨਾਲ ਸਵੀਕਾਰ ਕਰਨਾ, ਮਾਂ ਕੌਸ਼ੱਲਿਆ ਅਤੇ ਸੁਮਿੱਤਰਾ ਦਾ ਰੋਣਾ, ਰਾਮ, ਸੀਤਾ ਅਤੇ ਲਛਮਣ ਦੀ ਬਨਵਾਸ ਦੀ ਤਿਆਰੀ, ਦ੍ਰਿਸ਼ਾਂ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ।

ਕਮੇਟੀ ਦੇ ਪ੍ਰੈਸ ਸਕੱਤਰ ਪ੍ਰਿੰਸ ਮਿਸ਼ਰਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੌਰਾਨ ਸੀਤਾ ਹਰਨ ਅਤੇ ਹੋਰ ਮਹੱਤਵਪੂਰਨ ਦ੍ਰਿਸ਼ ਪੇਸ਼ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਪ੍ਰਤੀਕ ਕਪੂਰ ਨੇ ਰਾਮ, ਸੰਦੀਪ ਰਾਣਾ ਨੇ ਲਕਸ਼ਮਣ, ਚੇਤਨਾ ਨੇ ਸੀਤਾ, ਅਮਰਿੰਦਰ ਸਿੰਘ ਨੇ ਰਾਜਾ ਦਸ਼ਰਥ, ਸ਼ਿਵਾਨੀ ਹੰਸ ਨੇ ਮਾਤਾ ਕੌਸ਼ੱਲਿਆ, ਰਿਤਿਕਾ ਸਹਿਗਲ ਨੇ ਸੁਮਿਤਰਾ, ਸਰਗਮ ਵਰਮਾ ਨੇ ਕੈਕੇਈ, ਸਾਧਵੀ ਸੂਦ ਨੇ ਮੰਥਰਾ, ਆਯੂਸ਼ ਸ਼ਰਮਾ ਨੇ ਗੁਰੂ ਵਸ਼ਿਸ਼ਟ, ਕ੍ਰਿਤਿਕ ਗੁਲਾਟੀ ਨੇ ਸਰਸਵਤੀ, ਮੰਤਰੀਆਂ ਦੀ ਭੂਮਿਕਾ ਰਣਜੀਤ, ਆਰੀਅਨ ਭਾਟੀਆ, ਆਨੰਦ, ਰੁਦਰ ਪਾਂਡੇ ਅਤੇ ਰੋਹਿਤ ਨੇ ਨਿਭਾਈ। ਸ਼ਹਿਰ ਵਾਸੀ ਕਿਰਦਾਰ ਨਿਭਾਉਣ ਵਾਲਿਆਂ ਵਿੱਚ ਤਰੁਣ, ਸਚਿਨ, ਗੋਵਿੰਦ, ਵਿਸ਼ਾਲ, ਕ੍ਰਿਸ਼ਨਾ, ਵਿਕਾਸ ਅਤੇ ਅੰਕੁਸ਼ ਦੇ ਨਾਮ ਸ਼ਾਮਿਲ ਹਨ।