
ਭਾਰਤ ਵਿਕਾਸ ਪ੍ਰੀਸ਼ਦ ਨੇ ਬੂਟੇ ਲਗਾਏ
ਐਸ ਏ ਐਸ ਨਗਰ, 26 ਸਤੰਬਰ- ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਵਲੋਂ ਰੋਟਰੀ ਕਲੱਬ ਮੁਹਾਲੀ ਦੇ ਆਪਸੀ ਸਹਿਯੋਗ ਨਾਲ ਪਿੰਡ ਸਨੇਟਾ ਸੈਕਟਰ 108 ਮੁਹਾਲੀ ਵਿਖੇ ਬਣ ਰਹੀ ਕ੍ਰਿਕਟ ਅਕੈਡਮੀ ਵਿੱਚ ਬੂਟੇ ਲਗਾਏ ਗਏ।
ਐਸ ਏ ਐਸ ਨਗਰ, 26 ਸਤੰਬਰ- ਭਾਰਤ ਵਿਕਾਸ ਪ੍ਰੀਸ਼ਦ ਮੁਹਾਲੀ ਬ੍ਰਾਂਚਾਂ ਵਲੋਂ ਰੋਟਰੀ ਕਲੱਬ ਮੁਹਾਲੀ ਦੇ ਆਪਸੀ ਸਹਿਯੋਗ ਨਾਲ ਪਿੰਡ ਸਨੇਟਾ ਸੈਕਟਰ 108 ਮੁਹਾਲੀ ਵਿਖੇ ਬਣ ਰਹੀ ਕ੍ਰਿਕਟ ਅਕੈਡਮੀ ਵਿੱਚ ਬੂਟੇ ਲਗਾਏ ਗਏ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਸ਼੍ਰੀ ਐਸ ਕੇ ਅਰੋੜਾ ਨੇ ਆਏ ਮੈਂਬਰਾਂ ਦਾ ਸਵਾਗਤ ਕੀਤਾ। ਪ੍ਰੀਸ਼ਦ ਦੀ ਮੁਹਾਲੀ ਬ੍ਰਾਂਚ ਦੇ ਪ੍ਰਧਾਨ ਅਸ਼ੋਕ ਪਵਾਰ ਨੇ ਦੱਸਿਆ ਕਿ ਇਸ ਸੰਬੰਧੀ ਨਿੰਮ, ਫਾਇਕਸ, ਅਰਜੁਨ, ਸ਼ੀਸ਼ਮ, ਅਮਲਤਾਸ ਦੇ 100 ਪੌਦੇ ਪਹਿਲਾਂ ਹੀ ਅਕੈਡਮੀ ਪਹੁੰਚਾ ਦਿੱਤੇ ਗਏ ਸਨ, ਜਿਨਾਂ ਵਿੱਚੋਂ ਲਗਭਗ 40 ਪੌਦੇ ਲਗਾ ਦਿੱਤੇ ਗਏ ਅਤੇ ਬਾਕੀ 60 ਪੌਦੇ ਲਗਾਉਣ ਦਾ ਕੰਮ ਕ੍ਰਿਕਟ ਅਕੈਡਮੀ ਦੇ ਇੰਚਾਰਜ ਸ਼੍ਰੀ ਰਾਜਿੰਦਰ ਸਿੰਘ ਵਲੋਂ ਪੂਰਾ ਕਰ ਲਿਆ ਜਾਵੇਗਾ। ਬੂਟੇ ਲਗਾਉਣ ਉਪਰੰਤ ਇਨ੍ਹਾਂ ਦੀ ਦੇਖਭਾਲ ਦੀ ਜਿੰਮੇਵਾਰੀ ਅਕੈਡਮੀ ਦੇ ਪ੍ਰਬੰਧਕਾਂ ਵੱਲੋਂ ਕੀਤੀ ਜਾਵੇਗੀ।
ਉਹਨਾਂ ਦੱਸਿਆ ਕਿ ਇਹ ਬੂਟੇ ਸ਼੍ਰੀ ਨਿਰੰਜਨ ਸਿੰਘ ਸਟੇਟ ਕਨਵੀਨਰ ਇਨਵਾਇਰਮੈਂਟ ਚੰਡੀਗੜ੍ਹ ਪ੍ਰਾਂਤ ਨੇ ਗੋਦਰੇਜ ਨਰਸਰੀ ਇੰਡਸਟਰੀਅਲ ਏਰੀਆ ਫੇਜ਼ 8 ਬੀ ਮੁਹਾਲੀ ਦੇ ਸੀਨੀਅਰ ਮੈਨੇਜਰ (ਇਨਵਾਇਰਮੈਂਟ), ਸ਼੍ਰੀ ਨੀਤਿਨ ਚੌਹਾਨ ਤੋਂ ਮੁਫ਼ਤ ਉਪਲਬਧ ਕਰਵਾਏ।
ਅੰਤ ਵਿੱਚ ਸ਼੍ਰੀ ਸੁਧੀਰ ਗੁਲਾਟੀ ਵੱਲੋਂ ਆਏ ਮੈਂਬਰਾਂ ਅਤੇ ਹੋਰਨਾਂ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ, ਬਲਦੇਵ ਰਾਮ, ਨਿਰੰਜਨ ਸਿੰਘ, ਮਧੂਕਰ ਕੌੜਾ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
