ਗ੍ਰੀਨਲੈਂਡ ਪਬਲਿਕ ਸਕੂਲ ਦੀ ਸਰਬਜੀਤ ਕੌਰ ਮੈਰਿਟ ਸੂਚੀ ਵਿਚ ਸ਼ਾਮਿਲ।

ਪਟਿਆਲਾ- ਗ੍ਰੀਨਲੈਂਡ ਪਬਲਿਕ ਸਕੂਲ ਪਟਿਆਲਾ ਦੀ ਸਰਬਜੀਤ ਕੌਰ ਨੇ ਦਸਵੀਂ ਦੇ ਨਤੀਜਿਆਂ ਵਿੱਚ 96.62 ਪ੍ਰਤੀਸ਼ਤ ਨੰਬਰ ਲੈਕੇ ਮੇਰਿਟ ਸੂਚੀ ਆਕੇ ਆਪਣੇ ਸਕੂਲ, ਅਤੇ ਮਾਪਿਆਂ ਦਾ ਸਨਮਾਨ ਵਧਾਇਆ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਦੱਸਿਆ ਕਿ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਦੇ ਨਤੀਜੇ 100 ਪ੍ਰਤੀਸ਼ਤ ਰਹੇ।

ਹਰਮਨਪ੍ਰੀਤ ਕੌਰ ਨੇ 94.15 ਪ੍ਰਤੀਸ਼ਤ, ਸੁਖਮਨਦੀਪ ਕੋਰ ਨੇ 93.38 ਪ੍ਰਤੀਸ਼ਤ, ਸਰਬਜੀਤ ਸਿੰਘ ਅਤੇ ਰਾਖ਼ੀ ਨੇ 93%, ਵਾਰਿੰਦਰ ਸਿੰਘ ਅਤੇ ਮਨਪ੍ਰੀਤ ਕੌਰ ਨੇ 92%, ਸੋਨੀ ਨੇ 91%, ਜਦਕਿ ਆਸਾ ਅਤੇ ਸੋਹਾਨੀ ਨੇ 90% ਨੰਬਰ ਲੈਕੇ ਸਕੂਲ ਦੇ ਸਨਮਾਨ ਨੂੰ ਕਾਇਮ ਰੱਖਿਆ ਹੈ। 
ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਵਲੋਂ ਪਿਛਲੇ 25 ਸਾਲਾਂ ਤੋਂ ਬੱਚਿਆਂ ਦੀ ਗੁਣਕਾਰੀ ਸਿਖਿਆ, ਚੰਗੇ ਆਚਰਣ, ਸੰਸਕਾਰਾਂ ਅਨੁਸ਼ਾਸਨ, ਨਿਮਰਤਾ ਅਤੇ ਗਿਆਨ ਨੂੰ ਵਧਾਉਣ ਲਈ ਯਤਨ ਕੀਤੇ ਜਾਂਦੇ ਹਨ।  
ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਕਿ ਬੱਚਿਆਂ ਦੇ ਉੱਜਵਲ ਭਵਿੱਖ ਲਈ ਦੂਜੇ ਸਕੂਲਾਂ ਵਿਖੇ ਵੀ ਇਸ ਤਰ੍ਹਾਂ ਦੀ ਗੁਣਕਾਰੀ ਸਿਖਿਆ ਸੰਸਕਾਰ ਦੇਣ ਲਈ ਯਤਨ ਕਰਨੇ ਚਾਹੀਦੇ ਹਨ।