
ਮਾਰਕੀਟ ਦੀ ਪਾਰਕਿੰਗ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕਰਵਾਇਆ
ਐਸ. ਏ. ਐਸ. ਨਗਰ, 30 ਅਕਤੂਬਰ - ਨਗਰ ਨਿਗਮ ਵੱਲੋਂ ਫੇਜ਼ 2 ਦੀ ਮਾਰਕੀਟ ਦੇ ਸ਼ੋਰੂਮ ਨੰਬਰ 1 ਤੋਂ 2 ਦੇ ਸਾਹਮਣੇ ਦੀ ਪਾਰਕਿੰਗ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਇਸ ਮੌਕੇ ਮਿਉਂਸਪਲ ਕੌਂਸਲਰ ਦਵਿੰਦਰ ਕੌਰ ਵਾਲੀਆ ਵਲੋਂ ਟੱਕ ਲਗਾ ਕੇ ਕੰਮ ਆਰੰਭ ਕਰਵਾਇਆ ਗਿਆ।
ਐਸ. ਏ. ਐਸ. ਨਗਰ, 30 ਅਕਤੂਬਰ - ਨਗਰ ਨਿਗਮ ਵੱਲੋਂ ਫੇਜ਼ 2 ਦੀ ਮਾਰਕੀਟ ਦੇ ਸ਼ੋਰੂਮ ਨੰਬਰ 1 ਤੋਂ 2 ਦੇ ਸਾਹਮਣੇ ਦੀ ਪਾਰਕਿੰਗ ਦੀ ਕਾਰਪੈਟਿੰਗ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਮਿਉਂਸਪਲ ਕੌਂਸਲਰ ਦਵਿੰਦਰ ਕੌਰ ਵਾਲੀਆ ਵਲੋਂ ਟੱਕ ਲਗਾ ਕੇ ਕੰਮ ਆਰੰਭ ਕਰਵਾਇਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਇਸ ਪਾਰਕਿੰਗ ਦਾ ਕੰਮ ਮੁਕੰਮਲ ਹੋਣ ਨਾਲ ਮਾਰਕੀਟ ਦੇ ਦੁਕਾਨਦਾਰਾਂ ਅਤੇ ਮਾਰਕੀਟ ਵਿੱਚ ਆਉਣ ਵਾਲੇ ਲੋਕਾਂ ਨੂੰ ਇਸਦੀ ਸਹੂਲੀਅਤ ਮਿਲੇਗੀ।
ਇਸ ਮੌਕੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰ ਲਲਿਤ ਬੰਸਲ, ਪ੍ਰੇਮ ਅਰੋੜਾ, ਬਨੀਸ਼ ਕੁਮਾਰ, ਹਰਮਿੰਦਰ ਸਿੰਘ, ਹਰਜਿੰਦਰ ਸਿੰਘ, ਰਾਜਨ ਮੁੰਜਾਲ, ਪ੍ਰਭਾਤ ਗੋਇਲ ਅਤੇ ਪ੍ਰਦੀਪ ਕੁਮਾਰ ਨਵਾਬ ਵੀ ਹਾਜਿਰ ਸਨ।
