ਸੰਸਕ੍ਰਿਤ ਭਾਰਤੀ ਨੇ SCERT ਪੰਜਾਬ ਡਾਇਰੈਕਟਰ ਨਾਲ ਕੀਤੀ ਮੁਲਾਕਾਤ, ਸੰਸਕ੍ਰਿਤ ਸਿੱਖਿਆ ਸੁਧਾਰ 'ਤੇ ਚਰਚਾ

ਮੋਹਾਲੀ, 13 ਮਈ: ਸੰਸਕ੍ਰਿਤ ਭਾਰਤੀ ਪੰਜਾਬ ਦੇ ਇੱਕ ਪ੍ਰਤੀਨਿਧ ਮੰਡਲ ਨੇ ਮੋਹਾਲੀ ਵਿਖੇ SCERT ਦਫ਼ਤਰ ਵਿੱਚ SCERT ਪੰਜਾਬ ਦੀ ਡਾਇਰੈਕਟਰ ਸ਼੍ਰੀਮਤੀ ਅਮਨਿੰਦਰ ਕੌਰ ਬਰਾਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਵਿੱਚ ਸੰਸਕ੍ਰਿਤ ਸਿੱਖਿਆ ਦੇ ਸੁਧਾਰ ਦੀ ਲੋੜ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।

ਮੋਹਾਲੀ, 13 ਮਈ: ਸੰਸਕ੍ਰਿਤ ਭਾਰਤੀ ਪੰਜਾਬ ਦੇ ਇੱਕ ਪ੍ਰਤੀਨਿਧ ਮੰਡਲ ਨੇ ਮੋਹਾਲੀ ਵਿਖੇ SCERT ਦਫ਼ਤਰ ਵਿੱਚ SCERT ਪੰਜਾਬ ਦੀ ਡਾਇਰੈਕਟਰ ਸ਼੍ਰੀਮਤੀ ਅਮਨਿੰਦਰ ਕੌਰ ਬਰਾਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਵਿੱਚ ਪੰਜਾਬ ਵਿੱਚ ਸੰਸਕ੍ਰਿਤ ਸਿੱਖਿਆ ਦੇ ਸੁਧਾਰ ਦੀ ਲੋੜ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ।  
ਸੰਸਕ੍ਰਿਤ ਭਾਰਤੀ ਪੰਜਾਬ ਦੇ ਪ੍ਰਧਾਨ ਡਾ. ਵੀਰਿੰਦਰ ਕੁਮਾਰ ਨੇ ਜ਼ੋਰ ਦਿੱਤਾ ਕਿ ਸੰਸਕ੍ਰਿਤ, ਜੋ ਕਿ ਇਸ ਧਰਤੀ ਦੀ ਪ੍ਰਾਚੀਨ ਭਾਸ਼ਾ ਹੈ, ਪੰਜਾਬ ਦੀ ਸਿੱਖਿਆ ਨੀਤੀ ਵਿੱਚ ਅਣਡਿੱਠੀ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਸੰਸਕ੍ਰਿਤ ਦੀਆਂ ਪਾਠ-ਪੁਸਤਕਾਂ ਵਿੱਚ ਕੋਈ ਪਰੀਵਰਤਨ ਨਹੀਂ ਹੋਇਆ ਹੈ  ਅਤੇ ਨਾਂ ਹੀ  ਸੰਸਕ੍ਰਿਤ ਅਧਿਆਪਕਾਂ ਦੀ ਯੋਗਤਾ ਵਿਕਾਸ ਲਈ ਕੋਈ ਸਪੇਸ਼ਲ ਟ੍ਰੈਨਿੰਗ ਕੈਂਪ ਜਾਂ ਰਿਫ੍ਰੈਸ਼ਰ ਕੋਰਸ ਲਗਾਏ ਗਏ।  
ਇਹ ਮਸਲਾ ਹੱਲ ਕਰਨ ਲਈ, ਸੰਸਕ੍ਰਿਤ ਭਾਰਤੀ ਪੰਜਾਬ ਨੇ SCERT ਰਾਹੀਂ ਪੰਜਾਬ ਸਰਕਾਰ ਨੂੰ ਪਾਠਕ੍ਰਮ ਨੂੰ ਅਧੁਨਿਕ ਯੁੱਗ ਲਈ ਲਾਇਕ ਬਣਾਉਣ ਅਤੇ ਇਸਨੂੰ ਅਪਡੇਟ ਕਰਨ ਵਿੱਚ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ ਹੈ। ਇਸਦੇ ਨਾਲ ਹੀ, ਸੰਸਕ੍ਰਿਤ ਅਧਿਆਪਨ ਤਕਨੀਕਾਂ ਵਿੱਚ ਸੁਧਾਰ ਲਈ ਇੱਕ ਵਿਸ਼ੇਸ਼ ਅਧਿਆਪਕ ਟ੍ਰੇਨਿੰਗ  ਪ੍ਰੋਗਰਾਮ ਦੀ ਪੇਸ਼ਕਸ਼ ਵੀ ਕੀਤੀ ਗਈ ਹੈ, ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸੰਸਕ੍ਰਿਤ ਵਿਦਵਾਨ ਅਤੇ ਸਿੱਖਿਆਵਿਦ ਸਕੂਲ ਅਧਿਆਪਕਾਂ ਨੂੰ ਸੰਸਕ੍ਰਿਤ ਸਿੱਖਾਣ 'ਚ ਆਓਣ ਵਾਲੀਆਂ ਔਂਕੜਾਂ ਅਤੇ ਉਨ੍ਹਾਂ ਦੇ ਹੱਲ ਵਾਰੇ ਜਾਣਕਾਰੀ ਦੇਣਗੇ ।  
ਪ੍ਰਤੀਨਿਧ ਮੰਡਲ ਦੇ ਮੈਂਬਰ ਡਾ. ਓਮਨ ਦੀਪ ਨੇ ਇਸ ਮੀਟਿੰਗ ਨੂੰ ਉਤਸ਼ਾਹਪੂਰਨ ਅਤੇ ਸਫਲ ਦੱਸਿਆ । ਉਨ੍ਹਾਂ ਨੇ ਦੱਸਿਆ ਕਿ ਡਾਇਰੈਕਟਰ ਨੇ ਟੀਚਰ ਟ੍ਰੇਨਿੰਗ ਮਾਡਿਊਲਾਂ ਬਾਰੇ ਹੋਰ ਜਾਣਕਾਰੀ ਮੰਗੀ ਹੈ। ਅਗਲੀ ਮੀਟਿੰਗ ਅਤੇ ਗੱਲਬਾਤ ਦੇ ਨਾਲ, ਪ੍ਰਤੀਨਿਧ ਮੰਡਲ ਇਸ ਉਪਰਾਲੇ ਦੇ ਸਫਲ ਅਤੇ ਪ੍ਰਭਾਵਸ਼ਾਲੀ ਨਤੀਜਿਆਂ ਦੀ ਉਮੀਦ ਕਰ ਰਿਹਾ ਹੈ।  
ਇਸ ਮੌਕੇ 'ਤੇ ਸਹ ਮੰਤਰੀ ਸ਼੍ਰੀ ਅਜੈ ਕੁਮਾਰ ਆਰਯ ਵੀ ਮੌਜੂਦ ਰਹੇ।