ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ- ਅਮਰਜੀਤ ਸਿੰਘ ਜੀਤੀ ਸਿੱਧੂ

ਐਸ ਏ ਐਸ ਨਗਰ, 10 ਸਤੰਬਰ:- ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਇਸਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸ਼ਹਿਰ ਵਿੱਚ ਸੁੱਕੇ ਤੇ ਖਤਰਨਾਕ ਦਰੱਖਤਾਂ ਦੀ ਪਹਿਚਾਣ ਕਰਨ ਲਈ ਵਿਸ਼ੇਸ਼ ਸਰਵੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਹਨਾਂ ਕਿਹਾ ਕਿ ਨਗਰ ਨਿਗਮ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕਈ ਦਰੱਖਤ ਸੁੱਕ ਚੁੱਕੇ ਹਨ ਜਾਂ ਟੇਢੇ ਹੋ ਗਏ ਹਨ, ਜੋ ਕਿ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।

ਸਥਾਨਕ ਫੇਜ਼ ਚਾਰ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਅੱਜ ਤੋਂ ਸੁੱਕੇ ਦਰੱਖਤਾਂ ਨੂੰ ਪੁੱਟਵਾਉਣ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜਿੱਥੇ ਕਿਤੇ ਹਰੇ ਦਰੱਖਤ ਹਨ (ਜਿਨ੍ਹਾਂ ਨੂੰ ਸਿਉਂਕ ਲੱਗ ਚੁੱਕੀ ਹੈ ਜਾਂ ਜੋ ਖਤਰਨਾਕ ਹੋ ਚੁੱਕੇ ਹਨ) ਉਹਨਾਂ ਨੂੰ ਪੁੱਟਵਾਉਣ ਵਾਸਤੇ ਇਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਨਗਰ ਨਿਗਮ ਦੇ ਕੌਂਸਲਰਾਂ ਦੇ ਨਾਲ-ਨਾਲ ਵਾਤਾਵਰਨ ਸੁਰੱਖਿਆ ਕਮੇਟੀਆਂ, ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਕਮੇਟੀ ਨਾ ਸਿਰਫ਼ ਸੁੱਕੇ ਦਰੱਖਤਾਂ ਦੀ ਪਹਿਚਾਣ ਕਰੇਗੀ ਬਲਕਿ ਉਹਨਾਂ ਦਰੱਖਤਾਂ ਦੀ ਵੀ ਸ਼ਨਾਖਤ ਕਰੇਗੀ ਜਿਨ੍ਹਾਂ ਵਿੱਚ ਸਿਉਂਕ ਲੱਗ ਚੁੱਕੀ ਹੈ ਜਾਂ ਜੋ ਖਤਰਾ ਬਣ ਸਕਦੇ ਹਨ।
ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਵਿਸ਼ਾਲ ਤੇ ਹਰੇ ਦਰੱਖਤ ਆਪਣੇ ਆਪ ਡਿੱਗ ਗਏ ਸਨ, ਜਿਸ ਨਾਲ ਮੁੱਖ ਸੜਕਾਂ ਉੱਤੇ ਆਵਾਜਾਈ ਪ੍ਰਭਾਵਿਤ ਹੋਈ। ਇਹ ਦਰੱਖਤ ਹੁਣ ਸ਼ਹਿਰ ਲਈ ਵੱਡਾ ਖਤਰਾ ਬਣ ਰਹੇ ਹਨ, ਇਸ ਲਈ ਤੁਰੰਤ ਕਾਰਵਾਈ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਪੂਰੀ ਮਨਜ਼ੂਰੀ ਦੇ ਨਾਲ ਖਤਰਨਾਕ ਦਰੱਖਤਾਂ ਨੂੰ ਹਟਾ ਕੇ ਉਹਨਾਂ ਦੀ ਥਾਂ ਨਵੇਂ ਦਰੱਖਤ ਲਗਾਏਗਾ।
ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਪਹਿਲਾਂ ਵੀ 60 ਤੋਂ 70 ਫੁੱਟ ਉੱਚੇ ਹੋ ਚੁੱਕੇ ਦਰੱਖਤਾਂ ਦੀ ਉਚਾਈ ਘਟਾਉਣ ਲਈ ਮਤਾ ਪਾਸ ਕੀਤਾ ਗਿਆ ਸੀ, ਪਰ ਐਨ ਜੀ ਟੀ ਨੇ ਇਸ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਮਾਮਲੇ ਵਿੱਚ ਅਜੇ ਵੀ ਕਾਰਵਾਈ ਜਾਰੀ ਹੈ ਅਤੇ ਸਰਕਾਰ ਦੇ ਹੁਕਮਾਂ ਅਨੁਸਾਰ ਹੀ ਅੱਗੇ ਕਦਮ ਚੁੱਕਿਆ ਜਾਵੇਗਾ।