ਰੋਟਰੀ ਕਲੱਬ ਨਵਾਂਸ਼ਹਿਰ ਵਲੋਂ ਗਿਆਰਾਂ ਅਧਿਆਪਕਾਂ ਦਾ "ਰਾਸ਼ਟਰ ਨਿਰਮਾਤਾ ਅਵਾਰਡ 2025" ਨਾਲ ਸਨਮਾਨ।
ਨਵਾਂਸ਼ਹਿਰ:- ਸਲੋਹ ਰੋਡ ਸਥਿਤ ਰੋਟਰੀ ਭਵਨ ਵਿਖੇ ਅਧਿਆਪਕ ਦਿਵਸ ਮੌਕੇ ਹਰ ਸਾਲ ਦੀ ਤਰ੍ਹਾਂ ਪ੍ਰਧਾਨ ਰੀਆ ਅਰੋੜਾ ਦੀ ਅਗਵਾਈ ਹੇਠ ਇਕ ਸਾਦਾ ਤੇ ਰਸਮੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 11 ਅਧਿਆਪਕਾਂ ਜਿਨ੍ਹਾਂ ਨੇ ਪੜ੍ਹਾਈ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਵਿੱਚ ਸੇਵਾਵਾਂ ਨਿਭਾ ਕੇ ਸਮਾਜ ਵਿੱਚ ਨਾਮਣਾ ਖੱਟਿਆ ਹੈ ਨੂੰ "ਰਾਸ਼ਟਰ ਨਿਰਮਾਤਾ ਅਵਾਰਡ 2025" ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਗਮ ਦੀ ਸ਼ੁਰੂਆਤ ਰੋਟਰੀ ਐਸੋਸੀਏਸ਼ਨ ਵੱਲੋਂ ਸ਼ਮ੍ਹਾ ਰੌਸ਼ਨ ਕਰਨ ਦੇ ਨਾਲ ਨਾਲ ਰਾਸ਼ਟਰੀ ਗਾਨ ਗਾ ਕੇ ਕੀਤੀ ਗਈ।

ਰੋਟਰੀ ਕਲੱਬ ਦੇ ਸਮੁੱਚੇ ਪ੍ਰਬੰਧਕੀ ਮੰਡਲ ਵੱਲੋਂ ਆਏ ਹੋਏ ਅਧਿਆਪਕਾਂ ਨੂੰ ਜੀ ਆਇਆ ਕਿਹਾ ਤੇ ਉਨ੍ਹਾਂ ਦੇ ਸਨਮਾਨ ਵਿੱਚ ਆਪਣੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਪ੍ਰਧਾਨ ਰੋਟੇਰੀਅਨ ਰੀਆ ਅਰੋੜਾ ਵੱਲੋਂ ਰੋਟਰੀ ਕਲੱਬ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਇਸ ਦੀਆਂ ਉਪਲੱਬਧੀਆਂ ਬਾਰੇ ਸ੍ਰੋਤਿਆਂ ਨੂੰ ਜਾਣਕਾਰੀ ਦਿੱਤੀ ਗਈ। ਅੱਜ ਦੇ ਇਸ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਵਿੱਚ 11 ਦੇ ਅਧਿਆਪਕਾਂ ਨੂੰ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ ਜਿਨ੍ਹਾਂ ਨੇ ਆਪਣੇ ਪ੍ਰੋਫੈਸ਼ਨ ਤੋਂ ਇਲਾਵਾ ਸਮਾਜ ਵਿੱਚ ਹੋਰ ਵੱਖ-ਵੱਖ ਗਤੀਵਿਧੀਆਂ ਤੇ ਸੇਵਾਵਾਂ ਨਿਭਾ ਕੇ ਆਪਣਾ ਯੋਗਦਾਨ ਦਿੱਤਾ।
ਇਨ੍ਹਾਂ ਵਿਚ ਹਰਿੰਦਰ ਸਿੰਘ ਸਸਸਸ ਲੰਗੜੋਆ, ਮੀਨਾ ਚੋਪੜਾ, ਲਲਿਤ ਕੁਮਾਰ, ਸੁਖਵਿੰਦਰ ਕੌਰ, ਬਲਵੀਰ ਸਾਂਧੀ, ਨੀਰਜ ਪ੍ਰਭਾਕਰ, ਨੀਤੂ ਭੰਡਾਰੀ, ਰਜਨੀ ਕੁਮਾਰੀ, ਰੇਨੂੰ ਬਾਲਾ, ਸ਼ੈਲੀ ਜੈਰਥ, ਬਖਸ਼ੀਸ਼ ਸਿੰਘ ਸੈਂਭੀ, ਆਦਿ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸਮੁੱਚੀ ਰੋਟਰੀ ਐਸੋਸੀਏਸ਼ਨ ਵੱਲੋਂ ਸਨਮਾਨਿਤ ਹੋਏ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ਤੇ ਸਮਾਪਤੀ ਤੇ ਚਾਹ ਦੇ ਕੱਪ ਨਾਲ ਸਭ ਨੂੰ ਵਿਦਾਇਗੀ ਦਿੱਤੀ।
ਇਸ ਮੌਕੇ ਤੇ ਰੋਟਰੀ ਕਲੱਬ ਦੇ ਸਕੱਤਰ ਗੁਰਿੰਦਰ ਸਿੰਘ ਤੂਰ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਸੜਕ ਸੁਰੱਖਿਆ ਨਿਯਮਾਂ ਪ੍ਰਤੀ ਜਾਗਰੂਕ ਕਰਨਾ ਜੋ ਕਿ ਵਿੱਚ ਸਮੇਂ ਦੀ ਬੇਹਦ ਲੋੜ ਹੈ ਉਨ੍ਹਾਂ ਨੇ ਕਿਹਾ ਕਿ ਸੜਕ ਸੁਰੱਖਿਆ ਜਾਗਰੂਕਤਾ ਸੋਸਾਇਟੀ ਰੋਟਰੀ ਕਲੱਬ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਰੋਟਰੀ ਰੋਡ ਸੇਫਟੀ ਕਲੱਬਾਂ ਦਾ ਗਠਨ ਕਰੇਗੀ। ਉਨ੍ਹਾਂ ਦੇ ਇਸ ਸੰਦੇਸ਼ ਦੇ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਸਲਾਹਣਾ ਕੀਤੀ ਤੇ ਸਹਿਯੋਗ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਤੇ ਰੋਟਰੀ ਕਲੱਬ ਐਸੋਸੀਏਸ਼ਨ ਦੇ ਪ੍ਰਧਾਨ ਰੀਆ ਅਰੋੜਾ, ਸਿਲਵੀਆ ਸੰਧੂ ਸਕੱਤਰ, ਗੁਰਿੰਦਰ ਸਿੰਘ ਤੂਰ ਐਗਜ਼ੀਕਿਊਟਿਵ ਸਕੱਤਰ, ਰਾਜਨ ਅਰੋੜਾ ਜ਼ਿਲ੍ਹਾ ਕੋਆਰਡੀਨੇਟਰ, ਰੋਹਿਤ ਜੈਨ ਆਈ ਪੀ ਪੀ, ਪ੍ਰੋਫੈਸਰ, ਜੀ ਐਸ ਸੰਧੂ ਪ੍ਰੋਜੈਕਟ ਚੇਅਰਮੈਨ, ਅਰੁਣਾ ਪ੍ਰਭਾਕਰ ਪ੍ਰਾਜੈਕਟ ਡਾਇਰੈਕਟਰ, ਰੋਟੇ ਸੁਰਿੰਦਰ ਤੂਰ,ਰੇਖਾ ਜੈਨ,ਨਿਨੂ ਚੋਪੜਾ, ਜੋਤੀ ਅਰੋੜਾ, ਜਾਨਵੀ ਨੰਦਾ, ਪੂਨਮ ਮਾਣਕ, ਸਰੁਚੀ ਵਿਜ, ਡਾਕਟਰ ਦੀਪਿੰਦਰ ਸਿੰਘ ਸੰਧੂ, ਐਡਵੋਕੇਟ ਧੀਰਜ ਸਹਿਜਪਾਲ, ਸਪਨਾ ਬਾਹਰੀ, ਡਾਕਟਰ ਊਸ਼ਾ ਆਦਿ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਕੇ ਸਭ ਨੂੰ ਵਧਾਈ ਦਿੱਤੀ ਅਤੇ ਅਖੀਰ ਵਿਚ ਧੰਨਵਾਦ ਕੀਤਾ।