ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਅੰਨਪੂਰਣਾ ਹਫਤੇ ਦੌਰਾਨ ਰਾਸ਼ਨ ਸੇਵਾ ਵਿੱਚ ਯੋਗਦਾਨ

ਹੁਸ਼ਿਆਰਪੁਰ- ਰੋਟਰੀ ਕਲੱਬ ਹੁਸ਼ਿਆਰਪੁਰ ਮਿਡ ਟਾਊਨ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਹੋਰ ਮਹੱਤਵਪੂਰਨ ਪਹਲ ਕਰਦਿਆਂ ਅੰਨਪੂਰਣਾ ਹਫਤੇ ਤਹਿਤ "ਮਹੀਨਾ ਵਾਰ ਰਾਸ਼ਨ ਵੰਡ ਪ੍ਰੋਜੈਕਟ" ਦੇ ਅਧੀਨ ਮਨੁੱਖਤਾ ਦੀ ਸੇਵਾ ਲਈ ਪ੍ਰੇਰਣਾਦਾਇਕ ਕੰਮ ਕੀਤਾ ਗਿਆ। ਇਸ ਮੌਕੇ ਕਲੱਬ ਵੱਲੋਂ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ, ਪੁਰਹੀਰਾਂ ਵਿਖੇ ਲਗਭਗ ਦੋ ਕਵਿੰਟਲ ਰਾਸ਼ਨ ਸਮੱਗਰੀ ਦਾ ਯੋਗਦਾਨ ਦਿੱਤਾ ਗਿਆ।

ਇਸ ਸੇਵਾ ਦਾ ਉਦੇਸ਼ ਲੋੜਵੰਦ ਲੋਕਾਂ ਨੂੰ ਭੋਜਨ ਉਪਲਬਧ ਕਰਵਾਉਣਾ ਹੈ ਤਾਂ ਜੋ ਕਿਸੇ ਵੀ ਵਰਗ ਦਾ ਇਨਸਾਨ ਭੁੱਖਾ ਨਾ ਸੁਵੇ। ਰਾਸ਼ਨ ਸਮੱਗਰੀ ਵਿੱਚ ਦਾਲਾਂ, ਨਮਕ, ਆਟਾ, ਚੀਨੀ, ਤੇਲ, ਚਾਹ ਪੱਤੀ ਆਦਿ ਰੋਜ਼ਾਨਾ ਵਰਤੋਂ ਵਾਲੀਆਂ ਜ਼ਰੂਰੀ ਵਸਤਾਂ ਸ਼ਾਮਲ ਸਨ। ਇਹ ਪਹਲ ਕਲੱਬ ਦੀ ਸਮਾਜਕ ਸੇਵਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਇਸ ਮੌਕੇ ਕਲੱਬ ਦੇ ਪ੍ਰਧਾਨ ਰੋਟੇਰੀਅਨ ਅਵਤਾਰ ਸਿੰਘ ਨੇ ਦੱਸਿਆ ਕਿ ਰੋਟਰੀ ਕਲੱਬ ਸਿਰਫ਼ ਸਮਾਜਿਕ ਸਮਾਰੋਹਾਂ ਤੱਕ ਸੀਮਤ ਨਹੀਂ, ਸਗੋਂ ਇਹ ਸੇਵਾ, ਸਹਾਇਤਾ ਅਤੇ ਸਾਂਝ ਦੇ ਨਿਸ਼ਾਨੀ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ “ਸਾਡਾ ਯਤਨ ਰਹਿੰਦਾ ਹੈ ਕਿ ਹਰ ਮਹੀਨੇ ਕਿਸੇ ਨਾ ਕਿਸੇ ਤਰੀਕੇ ਨਾਲ ਸਮਾਜ ਦੇ ਕਮਜ਼ੋਰ ਵਰਗਾਂ ਤੱਕ ਸਹਾਇਤਾ ਪਹੁੰਚਾਈ ਜਾਵੇ।”
ਸਮਾਜ ਪਰਤੀ ਸੇਵਾ ਦੀ ਭਾਵਨਾ ਨਾਲ ਭਰਪੂਰ ਇਹ ਪ੍ਰੋਗਰਾਮ ਨਾ ਸਿਰਫ਼ ਪ੍ਰੇਰਣਾਦਾਇਕ ਸੀ, ਸਗੋਂ ਇਹ ਵਿਖਾਉਂਦਾ ਹੈ ਕਿ ਇਕੱਠੇ ਯਤਨਾਂ ਨਾਲ ਸਮਾਜ ਵਿੱਚ ਸਕਾਰਾਤਮਕ ਬਦਲਾਵ ਲਿਆਇਆ ਜਾ ਸਕਦਾ ਹੈ। ਰੋਟਰੀ ਕਲੱਬ ਦੀ ਇਹ ਪਹਲ ਭਵਿੱਖ ਵਿੱਚ ਹੋਰ ਸਮਾਜਿਕ ਸੰਸਥਾਵਾਂ ਲਈ ਵੀ ਇੱਕ ਮਿਸਾਲ ਬਣੇਗੀ।
ਇਸ ਸੇਵਾ ਕਾਰਜ ਵਿੱਚ ਸੇਕਟਰੀ ਇੰਦਰਪਾਲ ਸਿੰਘ ਸਚਦੇਵਾ, ਮਨੋਜ ਓਹਰੀ, ਡੀ.ਪੀ. ਕਥੂਰੀਆ, ਰਜਨੀਸ਼ ਕੁਮਾਰ ਗੁਲਿਆਨੀ, ਕੁਲਜੀਤ ਸਿੰਘ ਸੈਣੀ, ਜਸਵੰਤ ਸਿੰਘ ਭੋਗਲ, ਸੰਦੀਪ ਸ਼ਰਮਾ, ਪਰਵੀਂਨ ਪੱਬੀ, ਰੋਹਿਤ ਚੋਪੜਾ, ਪਰਵੀਂਨ ਪਲਿਆਲ, ਜਗਮੀਤ ਸਿੰਘ ਸੇਠੀ, ਰਾਜੇਸ਼ ਮੈਣੀ, ਅਨੂ ਮੈਣੀ, ਬਬਲੀ ਪੱਬੀ, ਕਮਲਜੀਤ ਕੌਰ, ਰਾਜਵਿੰਦਰ ਕੌਰ ਸਮੇਤ ਕਈ ਰੋਟੇਰੀਅਨ ਮੈਂਬਰ ਹਾਜ਼ਰ ਰਹੇ ਅਤੇ ਸੇਵਾ ਕਾਰਜ ਵਿੱਚ ਸਰਗਰਮ ਭੂਮਿਕਾ ਨਿਭਾਈ।