ਭਾਰਤੀਯ ਵਿਕਲਾਂਗ ਕਲੱਬ ਪੰਜਾਬ (ਰਜਿ.) ਦੇ ਪ੍ਰਤੀਨਿਧੀ ਆਪਣੀਆ ਸਮੱਸਿਆਵਾ ਨੂੰ ਲੈ ਕੇ ਐਮ ਐਸ ਆਰਥੋ ਨੂੰ ਮਿਲੇ
ਹੁਸ਼ਿਆਰਪੁਰ - ਭਾਰਤੀਯ ਵਿਕਲਾਂਗ ਕਲੱਬ ਪੰਜਾਬ (ਰਜਿ.) ਦਾ ਇੱਕ ਪ੍ਰਤੀਨਿਧ ਮੰਡਲ ਪ੍ਰਧਾਨ ਜਰਨੈਲ ਸਿੰਘ ਧੀਰ ਸਟੇਟ ਅਵਾਰਡੀ ਦੀ ਅਗਵਾਈ ਵਿੱਚ ਡਾ. ਅਮਰਪ੍ਰੀਤ ਸਿੰਘ (ਐਮ.ਐਸ. ਆਰਥੋ) ਸਿਵਲ ਹਸਪਤਾਲ ਹੁਸ਼ਿਆਰਪੁਰ ਨੂੰ ਦਿਵਿਆਂਗਜਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਮਿਲਿਆ। ਕਲੱਬ ਦੇ ਮੁੱਖ ਬੁਲਾਰੇ ਅਤੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਲੱਕੀ ਨੇ ਦੱਸਿਆ ਕਿ ਪ੍ਰਤੀਨਿਧ ਮੰਡਲ ਨੇ ਦਿਵਿਆਂਗਜਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆ ਨੂੰ ਡਾ. ਸਾਹਿਬ ਦੇ ਧਿਆਨ ਵਿੱਚ ਲਿਆਂਦਾ।

ਡਾ. ਅਮਰਪ੍ਰੀਤ ਸਿੰਘ ਨੇ ਪੇਸ਼ ਆ ਰਹੀਆਂ ਸਮੱਸਿਆ ਨੁੂੰ ਧਿਆਨ ਨਾਲ ਸੁਣਿਆ। ਪ੍ਰਤੀਨਿਧ ਮੰਡਲ ਨੇ ਕਿਹਾ ਕਿ ਦਿਵਿਆਂਗਜਨਾਂ ਨੂੰ ਸਭ ਤੋਂ ਪਹਿਲਾਂ ਡੀਲ ਕੀਤਾ ਜਾਵੇ ਤਾਂ ਕਿ ਉਹ ਸਮੇਂ ਸਿਰ ਆਪਣੀ ਰਿਹਾਇਸ਼ ਤੇ ਪੁੱਜ ਸਕਣ, ਡਾ. ਸਾਹਿਬ ਨੇ ਭਰੋਸਾ ਦਿਵਾਇਆ ਕਿ ਦਿਵਿਆਂਗਜਨਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਪ੍ਰਤੀਨਿਧ ਮੰਡਲ ਵੱਲੋਂ ਡਾ. ਅਮਰਪ੍ਰੀਤ ਸਿੰਘ ਨੂੰ ਲੋਈ ਅਤੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਦੀਆਂ ਆਮ ਲੋਕਾਂ ਪ੍ਰਤੀ ਸੇਵਾਵਾਂ ਦੀ ਪ੍ਰਸੰਸਾਂ ਕੀਤੀ ਗਈ।
ਇਸ ਮੌਕੇ ‘ਤੇ ਕੁਲਦੀਪ ਸਿੰਘ ਪੱਤੀ, ਨਰੇਸ਼ ਕੁਮਾਰ ਹਾਂਡਾ ਸਾਬਕਾ ਮੈਂਬਰ ਐਲ.ਐਲ.ਸੀ. ਹੁਸ਼ਿਆਰਪੁਰ, ਪ੍ਰਿੰਸੀਪਲ ਜਮਨਾ ਦਾਸ, ਮਧੂ ਸ਼ਰਮਾ, ਸੋਨੀਆਂ ਹਾਂਡਾ, ਕੁਲਵੰਤ ਸਿੰਘ ਢੱਕੋਵਾਲ, ਰਘੂਨੰਦਨ ਕੁਮਾਰ ਸ਼ਰਮਾ, ਕੁਲਵਿੰਦਰ ਕੌਰ ਤੂਰ, ਬਲਵਿੰਦਰ ਕੌਰ ਸੈਣੀ, ਜਸਵੀਰ ਸਿੰਘ ਭੱਟੀ ਆਦਿ ਹਾਜ਼ਰ ਸਨ।