ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਨੇ ਵਿਦਿਆਰਥੀ ਉੱਨਤੀ ਲਈ ਆਈਬੀਐਮ ਨਾਲ ਐਮਓਯੂ ਕੀਤਾ

ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ (ਆਰਬੀਪੀਯੂ) ਦੇ ਯੂਨੀਵਰਸਿਟੀ ਸਕੂਲ ਆਫ ਫੈਸ਼ਨ ਡਿਜ਼ਾਇਨ ਨੇ ਆਈਬੀਐਮ (ਸੀਐਸਆਰਬਾਕਸ) ਨਾਲ ਆਪਣਾ ਪਹਿਲਾ ਸਮਝੌਤਾ (ਐਮਓਯੂ) ਸਾਇਨ ਕੀਤਾ। ਇਸ ਸਮਝੌਤੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉਜਲੇ ਤੇ ਬਿਹਤਰ ਕਰੀਅਰ ਮੌਕੇ ਪ੍ਰਦਾਨ ਕਰਨਾ ਹੈ।

ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਆਈਬੀਐਮ ਸਕਿਲਜ਼ ਬਿਲਡ ਪਲੇਟਫਾਰਮ ਰਾਹੀਂ ਵਿਸ਼ਵ ਪੱਧਰੀ ਕੋਰਸ, ਉਦਯੋਗ ਨਾਲ ਸੰਬੰਧਤ ਹੁਨਰ ਤੇ ਵਧੀਆ ਰੋਜ਼ਗਾਰ ਮੌਕੇ ਮਿਲਣਗੇ। ਪਲੇਟਫਾਰਮ ’ਤੇ ਉਪਲਬਧ ਸਰੋਤ ਵਿਦਿਆਰਥੀਆਂ ਨੂੰ ਭਵਿੱਖ ਦੇ ਕਾਰਜਖੇਤਰ ਦੀਆਂ ਚੁਣੌਤੀਆਂ ਲਈ ਤਿਆਰ ਕਰਨਗੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਚੰਦਰ ਮੋਹਨ ਨੇ ਕਿਹਾ, “ਆਈਬੀਐਮ ( ਸੀਐਸਆਰਬਾਕਸ ) ਨਾਲ ਇਹ ਸਮਝੌਤਾ ਸਾਡੇ ਵਿਦਿਆਰਥੀਆਂ ਨੂੰ ਉਦਯੋਗ-ਮਿਆਰੀ ਹੁਨਰ ਤੇ ਵਿਸ਼ਵ ਪੱਧਰੀ ਮੌਕੇ ਪ੍ਰਦਾਨ ਕਰੇਗਾ। ਇਹ ਸਹਿਯੋਗ ਉਹਨਾਂ ਨੂੰ 21ਵੀਂ ਸਦੀ ਦੇ ਕਾਰਜਖੇਤਰ ਦੀਆਂ ਚੁਣੌਤੀਆਂ ਲਈ ਹੋਰ ਤਿਆਰ ਕਰੇਗਾ।”
ਸਮਝੌਤਾ ਹਸਤਾਖਰ ਸਮਾਗਮ ’ਤੇ ਰੀਤੂ ਠਾਕੁਰ (ਆਈਬੀਐਮ ਸੀਐਸਆਰਬਾਕਸ), ਜਸਦੀਪ ਕੌਰ ਧਾਮੀ (ਰਜਿਸਟਰਾਰ, ਆਰਬੀਪੀਯੂ), ਚਰਨਪ੍ਰੀਤ ਸਿੰਘ (ਐਚਓਡੀ, ਫੈਸ਼ਨ ਡਿਜ਼ਾਇਨ), ਪਲੇਸਮੈਂਟ ਵਿਭਾਗ ਦੇ ਮੈਂਬਰ ਅਤੇ ਯੂਨੀਵਰਸਿਟੀ ਦੇ ਸਾਰੇ ਸਕੂਲਾਂ ਦੇ ਡਾਇਰੈਕਟਰ-ਪ੍ਰਿੰਸਿਪਲ ਹਾਜ਼ਰ ਸਨ।