
ਫੇਜ਼- 1 ਦੇ ਬੈਰੀਅਰ ਵਿਖੇ ਕੂੜੇ ਦੇ ਢੇਰ ਰੋਜ਼ਾਨਾ ਚੁਕਵਾਏ ਜਾਂਦੇ ਹਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਕਤੂਬਰ:- ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਾਂਕਰ ਗਰਗ ਵੱਲੋਂ ਦੱਸਿਆ ਗਿਆ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀ ਖਬਰ ਵਿੱਚ ਜੋ ਏਰੀਆ ਨਜ਼ਰ ਆ ਰਿਹਾ ਹੈ, ਉਹ ਸਪੱਸ਼ਟ ਨਹੀਂ ਹੋ ਪਾ ਰਿਹਾ ਹੈ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 7 ਅਕਤੂਬਰ:- ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਾਂਕਰ ਗਰਗ ਵੱਲੋਂ ਦੱਸਿਆ ਗਿਆ ਕਿ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀ ਖਬਰ ਵਿੱਚ ਜੋ ਏਰੀਆ ਨਜ਼ਰ ਆ ਰਿਹਾ ਹੈ, ਉਹ ਸਪੱਸ਼ਟ ਨਹੀਂ ਹੋ ਪਾ ਰਿਹਾ ਹੈ ਕਿ ਕਿਥੋਂ ਦਾ ਏਰੀਆ ਹੈ, ਪ੍ਰੰਤੂ ਇਹ ਫੇਜ਼-1 ਦਾ ਏਰੀਆ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜੋ ਫੇਜ਼- 1 ਦੇ ਬੈਰੀਅਰ ਵਿਖੇ ਕੂੜੇ ਦੇ ਢੇਰ ਸਬੰਧੀ ਮੁੱਦਾ ਹੈ, ਨਗਰ ਨਿਗਮ ਵੱਲੋਂ ਫੇਜ਼-1 ਦੇ ਬੈਰੀਅਰ ਕੋਲ ਲੋਕਾਂ ਵੱਲੋਂ ਸੁਟੇ ਜਾਂਦੇ ਕੂੜੇ ਨੂੰ ਰੋਜ਼ਾਨਾ ਚੁੱਕਵਾਇਆ ਜਾਂਦਾ ਹੈ।
