ਪੈਨਸ਼ਨਰਜ਼ ਐਸੋਸੀਏਸ਼ਨ ਨਵਾਂਸ਼ਹਿਰ ਵਲੋਂ ਸਰਕਲ ਦਫ਼ਤਰ ਅੱਗੇ ਧਰਨਾ ਲਾਇਆ।

ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਤੇ ਟਰਾਂਸਮਿਸ਼ਨ ਕਾਰਪੋ: ਲਿਮ: ਸਰਕਲ ਨਵਾਂਸ਼ਹਿਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਸੂਬਾ ਕਮੇਟੀ ਦੇ ਸੱਦੇ ਤੇ ਸਰਕਲ ਨਵਾਂਸ਼ਹਿਰ ਅੱਗੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸਰਕਲ ਨਵਾਂਸ਼ਹਿਰ ਅਧੀਨ ਆਉਂਦੀਆਂ ਸਾਰੀਆਂ ਡਵੀਜ਼ਨਾਂ ਤੋ ਜੱਥੇਬੰਦੀ ਦੇ ਆਗੂਆਂ ਅਤੇ ਪੈਨਸ਼ਨਰਜ਼ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਹਨਾਂ ਤੋਂ ਇਲਾਵਾ ਸੂਬਾ ਕਮੇਟੀ ਦੇ ਜਨਰਲ ਸਕੱਤਰ ਸ ਧਨਵੰਤ ਸਿੰਘ ਭੱਠਲ ਉਚੇਚੇ ਤੌਰ ਤੇ ਇਸ ਧਰਨੇ ਵਿੱਚ ਸ਼ਾਮਿਲ ਹੋਏ।

ਨਵਾਂਸ਼ਹਿਰ- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਤੇ ਟਰਾਂਸਮਿਸ਼ਨ ਕਾਰਪੋ: ਲਿਮ: ਸਰਕਲ ਨਵਾਂਸ਼ਹਿਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਸੂਬਾ ਕਮੇਟੀ ਦੇ ਸੱਦੇ ਤੇ ਸਰਕਲ ਨਵਾਂਸ਼ਹਿਰ ਅੱਗੇ ਰੋਸ ਧਰਨਾ ਦਿੱਤਾ ਗਿਆ। ਜਿਸ ਵਿਚ ਸਰਕਲ ਨਵਾਂਸ਼ਹਿਰ ਅਧੀਨ ਆਉਂਦੀਆਂ ਸਾਰੀਆਂ ਡਵੀਜ਼ਨਾਂ ਤੋ ਜੱਥੇਬੰਦੀ ਦੇ ਆਗੂਆਂ ਅਤੇ ਪੈਨਸ਼ਨਰਜ਼ ਨੇ ਵੱਡੀ ਗਿਣਤੀ ਵਿਚ ਭਾਗ ਲਿਆ। ਇਹਨਾਂ ਤੋਂ ਇਲਾਵਾ ਸੂਬਾ ਕਮੇਟੀ ਦੇ ਜਨਰਲ ਸਕੱਤਰ ਸ ਧਨਵੰਤ ਸਿੰਘ ਭੱਠਲ ਉਚੇਚੇ ਤੌਰ ਤੇ ਇਸ ਧਰਨੇ ਵਿੱਚ ਸ਼ਾਮਿਲ ਹੋਏ। 
ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਪੈਨਸ਼ਨਰਜ਼ ਦੀਆਂ ਮੰਗਾਂ ਦਾ ਹੱਲ ਬਿੱਲਕੁਲ ਨਹੀ ਕਰਨਾ ਚਾਹੁੰਦੀ, ਮੁਲਾਜਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਨੂੰ ਮੀਟਿੰਗਾਂ ਦੇਕੇ ਮੀਟਿੰਗਾਂ ਨਹੀਂ ਕਰ ਰਹੀ, ਬਾਰ-ਬਾਰ ਮੀਟਿੰਗਾਂ ਤੋਂ ਭੱਜ ਰਹੀ ਹੈ। ਪੰਜਾਬ ਸਰਕਾਰ ਦੀ ਇਸ ਘੱਟੀਆ ਅਤੇ ਨਿੰਦਣਯੋਗ ਨੀਤੀ ਖਿਲਾਫ ਸੂਬਾ ਕਮੇਟੀ ਵਲੋਂ ਉਲੀਕੇ ਸ਼ੰਘਰਸ਼ ਮੁਤਾਬਿਕ ਪੰਜਾਬ ਦੇ ਸਾਰੇ ਸਰਕਲਾਂ ਅੱਗੇ ਲੜੀਵਾਰ ਰੋਸ ਧਰਨੇ ਦਿੱਤੇ ਜਾ ਰਹੇ ਹਨ। 
ਜੇਕਰ ਇਹ ਧਰਨੇ ਦੇਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਦੇ ਕੰਨਾਂ ਤੇ ਜੂੰ ਨਾਂਹ ਸਰਕੀ ਤਾਂ ਮਲਾਜਮ ਤੇ ਪੈਨਸ਼ਨਰਜ਼ ਦੇ ਸਾਂਝੇ ਫਰੰਟ ਵਲੋਂ ਲਏ ਫੈਸਲੇ ਮੁਤਾਬਿਕ 11ਅਕਤੂਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਸਟੇਟ ਕਮੇਟੀ ਦੇ ਸੱਦੇ ਤੇ 7 ਨਵੰਬਰ ਨੂੰ ਹੈਡ ਆਫਿਸ ਪਟਿਆਲਾ ਅੱਗੇ ਸਟੇਟ ਪੱਧਰੀ ਵਿਸ਼ਾਲ ਧਰਨਾ ਦਿੱਤੇ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। 
ਅੱਜ ਦੇ ਇਸ ਸਰਕਲ ਦੇ ਧਰਨੇ ਵਿੱਚ ਸਰਕਲ ਆਗੂ ਬਲਵੀਰ ਦੁਸਾਂਝ,ਬਲਵਿੰਦਰ ਪਾਲ,ਨਿਰੰਜਣ ਕੰਗਾਂ, ਵਿਜੇ ਕੁਮਾਰ ਬਾਲੀ, ਜਗਦੀਸ਼ ਬਲਾਚੌਰ, ਕੁਲਵਿੰਦਰ ਗਰਾਇਆਂ, ਮਲਕੀਤ ਮਢਾਲੀ ਅਤੇ ਡਵੀਜ਼ਨਾਂ ਦੇ ਪ੍ਰਧਾਨ/ਸਕੱਤਰ, ਨਰਿੰਦਰ ਕੁਮਾਰ ਮਹਿਤਾ ਨਵਾਂਸ਼ਹਿਰ, ਮਦਨ ਲਾਲ ਰਾਮਰਾਏਪੁਰ, ਰਵਿੰਦਰ ਭਾਸਕਰ ਰਾਹੋਂ, ਅਜੀਤ ਰਾਮ ਬੰਗਾ, ਸ਼੍ਰੀ ਕਿਸ਼ਨ ਬੰਗਾ, ਪਿਆਰਾ ਰਾਮ ਗੁਰਾਇਆ, ਸੁਰਿੰਦਰ ਲਾਖਾ ਗੁਰਾਇਆਂ, ਕਮਲ ਦੇਵ ਗੜਸ਼ੰਕਰ, ਅਮਰੀਕ ਝੁੰਗੀਆਂ, ਸਵਰਨ ਸਿੰਘ, ਮੁਲਾਜ਼ਮ ਜਥੇਬੰਦੀ ਦੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਤੇ ਸਰਕਲ ਸਕੱਤਰ ਬਲਵਿੰਦਰ ਸਿੰਘ, ਭਰਾਤਰੀ ਜਥੇਬੰਦੀਆਂ ਸਟੇਟ ਦੇ ਕਨਵੀਨਰ ਕੁਲਦੀਪ ਸਿੰਘ ਦੌੜਕਾ, ਕਨਵੀਨਰ ਕਰਨੈਲ ਸਿੰਘ ਰਾਹੋਂ, ਸੁਰਿੰਦਰ ਬੰਗਾ, ਅਸ਼ੋਕ ਕੁਮਾਰ ਏ ਏ ਈ (ਰਿਟਾ) ਅਤੇ ਸਤਪਾਲ ਸਲੋਹ ਆਦਿ ਬੁਲਾਰਿਆਂ ਵਲੋਂ ਵਿਚਾਰ ਸਾਂਝੇ ਕਰਦਿਆਂ ਕਿਹਾ, ਕਿ ਪੈਨਸ਼ਨਰਜ਼ ਦੀਆਂ ਜਾਇਜ਼ ਤੇ ਹੱਕੀ ਮੰਗਾਂ ਜਿਨ੍ਹਾਂ ਵਿੱਚ 1-1-16 ਤੋਂ ਪਹਿਲਾਂ ਦੇ ਰਿਟਾਇਰੀਆਂ ਨੂੰ 2.59 ਦਾ ਫੈਕਟਰ ਦੇਣਾ, ਮੈਡੀਕਲ ਭੱਤੇ ਚ ਵਾਧਾ ਕਰਨਾ, ਮੈਡੀਕਲ ਕੈਸ਼ਲੈਸ ਸਕੀਮ ਮੁੜ ਬਹਾਲ ਕਰਨਾ, ਪੈਂਡਿੰਗ ਪਈਆਂ ਡੀ ਏ ਦੀਆਂ ਕਿਸ਼ਤਾਂ ਅਤੇ ਪੈਂਡਿੰਗ ਪਿਆ ਡੀ ਏ ਦਾ ਬਕਾਇਆ ਜੱਲਦ ਰਲੀਜ ਕਰਨਾ, ਡਿਵੈਲਪਮੈਂਟ ਦੇ ਨਾਂ ਤੇ ਕੀਤੀ ਜਾ ਰਹੀ ਦੋ ਸੌ ਰੁਪਏ ਪ੍ਰਤੀ ਮਹੀਨਾ ਜੱਬਰੀ ਕਟੌਤੀ ਤਰੰਤ ਬੰਦ ਕਰਨਾ, ਪੈਨਸ਼ਨਰਜ਼ ਨੂੰ ਯੂਨਿਟਾਂ ਵਿੱਚ ਰਿਆਇਤ ਦੇਣਾ ਆਦਿ ਮੰਗਾਂ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਵਲੋਂ ਲੱਟਕਾਈਆਂ ਜਾ ਰਹੀਆਂ ਹਨ। 
ਜਿਸ ਕਾਰਨ ਪੈਨਸ਼ਨਰਜ਼ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਧਰਨੇ ਵਿੱਚ ਸ਼ਾਮਿਲ ਪੈਨਸ਼ਨਰਜ਼ ਵਲੋ ਸਰਕਾਰ ਤੇ ਮੈਨੇਜਮੈਂਟ ਖਿਲਾਫ ਜੱਮਕੇ ਨਾਹਰੇ ਬਾਜੀ ਕੀਤੀ ਗਈ। ਧਰਨਾ ਦੇਣ ਉਪਰੰਤ ਸੂਬਾ ਜਨਰਲ ਸਕੱਤਰ ਧਨਵੰਤ ਸਿੰਘ ਭੱਠਲ ਦੀ ਅਗਵਾਈ ਵਿਚ ਮੰਗਾਂ ਪ੍ਰਤੀ ਮੰਗ ਪੱਤਰ ਪਾਵਰਕਾਮ ਮੈਨੇਜਮੈਂਟ ਨੂੰ ਪੁੱਜਦਾ ਕਰਨ ਲਈ ਨਿਗਰਾਨ ਇੰਜੀਨੀਅਰ ਨਵਾਂਸ਼ਹਿਰ ਨੂੰ ਸੌਂਪਿਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਸਰਕਲ ਸਕੱਤਰ ਅਸ਼ਵਨੀ ਕੁਮਾਰ ਗੜ੍ਹਸ਼ੰਕਰ ਨੇ ਬਾਖੂਬੀ ਨਿਭਾਈ ਗਈ।