ਓਸ਼ੋ ਆਸ਼ਰਮ ਪਿੰਡ ਬਾਰਾਪੁਰ ਵਿਖੇ ਧਿਆਨ ਸਾਧਨਾ ਸ਼ਿਵਰ ਅੱਜ
ਮਾਹਿਲਪੁਰ, 17 ਮਈ: ਗੜਸ਼ੰਕਰ- ਨੰਗਲ ਰੋਡ 'ਤੇ ਪਿੰਡ ਬਾਰਾਪੁਰ ਵਿਖੇ ਬਣੇ ਹੋਏ ਓਸ਼ੋ ਆਸ਼ਰਮ ਵਿਖੇ ਇਕ ਵਿਸ਼ੇਸ਼ ਧਿਆਨ ਸਾਧਨਾ ਸ਼ਿਵਰ 18 ਮਈ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਆਮੀ ਆਨੰਦ ਸਥਿਆਰਥੀ ਅਤੇ ਮਾਂ ਕ੍ਰਾਂਤੀ ਨੇ ਦੱਸਿਆ ਕਿ ਇਹ ਸ਼ਿਵਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਤੱਕ ਚੱਲੇਗਾ।

ਇਸ ਸ਼ਿਵਰ ਵਿੱਚ ਰਜਨੀਸ਼ ਓਸ਼ੋ ਜੀ ਦੁਆਰਾ ਦਿੱਤੀਆਂ ਹੋਈਆਂ ਧਿਆਨ ਵਿਧੀਆਂ ਦਾ ਸਾਧਕਾਂ ਨੂੰ ਅਭਿਆਸ ਕਰਾਇਆ ਜਾਏਗਾ। ਇਸ ਮੌਕੇ ਉਹਨਾਂ ਚਾਹਵਾਨ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੋ ਵੀ ਸਾਧਕ ਇਸ ਸ਼ਿਵਰ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਉਹ ਮਹਿਰੂਨ ਰੰਗ ਦੇ ਕੱਪੜੇ ਪਾ ਕੇ ਆਉਣ।
ਸੁਆਮੀ ਆਨੰਦ ਸਤਿਆਰਥੀ ਅਤੇ ਮਾਂ ਕ੍ਰਾਂਤੀ ਨੇ ਕਿਹਾ ਕਿ ਅੱਜ ਦੇ ਜੀਵਨ ਵਿੱਚ ਹਰ ਵਿਅਕਤੀ ਨੂੰ ਧਿਆਨ ਕਰਨਾ ਬਹੁਤ ਜਰੂਰੀ ਹੈ, ਜਿਸ ਨਾਲ ਉਹ ਆਪਣੇ ਅਨੇਕਾਂ ਹੀ ਦੁੱਖਾਂ ਤੋਂ ਛੁਟਕਾਰਾ ਪਾ ਕੇ ਸੱਚ ਦੇ ਰਸਤੇ ਤੋਂ ਜਾਣੂ ਹੋ ਸਕਦੇ ਹਨ।