
ਸ੍ਰੀ ਸੁੰਦਰ ਕਾਂਡ ਦੇ ਪਾਠ ਦਾ ਆਯੋਜਨ ਕੀਤਾ
ਐਸ ਏ ਐਸ ਨਗਰ, 27 ਸਤੰਬਰ ਸ਼੍ਰੀ ਸ਼ਿਵ ਗੌਰੀ ਮੰਦਰ ਕਮੇਟੀ ਵੱਲੋਂ ਐਰੋਸਿਟੀ ਨੇੜਲੇ ਬਲਾਕ 1 ਵਿਖੇ ਸੁੰਦਰ ਕਾਂਡ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭੰਡਾਰਾ ਵੀ ਵੰਡਿਆ ਗਿਆ। ਇਸ ਮੌਕੇ ਮਹਿਲਾ ਮੰਡਲ ਵਲੋਂ ਵੀ ਕੀਰਤਨ ਕੀਤਾ ਗਿਆ।
ਸ਼੍ਰੀ ਸ਼ਿਵ ਗੌਰੀ ਮੰਦਰ ਕਮੇਟੀ ਵੱਲੋਂ ਐਰੋਸਿਟੀ ਨੇੜਲੇ ਬਲਾਕ 1 ਵਿਖੇ ਸੁੰਦਰ ਕਾਂਡ ਦੇ ਪਾਠ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭੰਡਾਰਾ ਵੀ ਵੰਡਿਆ ਗਿਆ। ਇਸ ਮੌਕੇ ਮਹਿਲਾ ਮੰਡਲ ਵਲੋਂ ਵੀ ਕੀਰਤਨ ਕੀਤਾ ਗਿਆ।
ਇਸ ਮੌਕੇ ਮੰਦਰ ਕਮੇਟੀ ਦੇ ਅਹੁਦੇਦਾਰਾਂ ਰਜਿੰਦਰ ਕੁਮਾਰ, ਐਸ ਕੇ ਕੌਸ਼ਿਕ, ਏ. ਐਲ ਵਰਮਾ, ਰਾਕੇਸ਼ ਗੁਪਤਾ, ਸੁਰਿੰਦਰ ਬਾਂਸਲ, ਰੁਪਿੰਦਰ ਸ਼ਰਮਾ, ਐਚ. ਐਲ. ਗਰੋਵਰ, ਸੰਜੀਵ ਉਪਲ ਨੇ ਦੱਸਿਆ ਕਿ ਮੰਦਰ ਕਮੇਟੀ ਨੇ ਗਮਾਡਾ ਨੂੰ ਜਗ੍ਹਾ ਲਈ ਦਰਖਾਸਤ ਦਿੱਤੀ ਹੈ। ਉਹਨਾਂ ਮੰਗ ਕੀਤੀ ਕਿ ਪ੍ਰਸ਼ਾਸਨ ਵਲੋਂ ਜਲਦੀ ਤੋਂ ਜਲਦੀ ਮੰਦਰ ਲਈ ਜਗ੍ਹਾ ਦਿੱਤੀ ਜਾਵੇ ਕਿਉਂਕਿ ਜਗ੍ਹਾ ਦੀ ਘਾਟ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਮੌਕੇ ਮਹਿਲਾ ਮਡਲ ਦੀਆਂ ਮੈਂਬਰ ਸ਼ੈਲਾ ਬਾਂਸਲ, ਰੀਤਾ ਸ਼ਰਮਾ, ਰਾਜ ਵਰਮਾ, ਸੁਨੀਤਾ ਗਰੋਵਰ, ਰਜਨੀ ਚੰਦਨਾ, ਰੇਣੂ ਕੌਸ਼ਿਕ ਅਤੇ ਰਜਨੀ ਵੀ ਹਾਜ਼ਰ ਸਨ।
