ਜੈਵਿਕ ਖੇਤੀ ਜਾਗਰੂਕਤਾ ਅਤੇ ਸਿਖਲਾਈ ਕੈਂਪ ਲਗਾਇਆ

ਐਸ ਏ ਐਸ ਨਗਰ, 23 ਸਤੰਬਰ- ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਨੰਗਲ ਬੜੀਆਂ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਅਤੇ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ। ਜਿਸ ਦੌਰਾਨ ਸ. ਅੰਮ੍ਰਿਤ ਸਿੰਘ ਚਾਹਲ, ਵਾਹਿਗੁਰੂਪੁਰਾ ਨੈਚੂਰਲ ਫਾਰਮ, ਜ਼ਿਲ੍ਹਾ ਬਰਨਾਲਾ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ ਅਤੇ ਜੈਵਿਕ ਖੇਤੀ ਦੇ ਵੱਖੋ-ਵੱਖ ਢੰਗ-ਤਰੀਕਿਆਂ ਅਤੇ ਮੰਡੀਕਰਨ ਬਾਰੇ ਵਿਚਾਰ ਸਾਂਝੇ ਕੀਤੇ।

ਜ਼ਿਲ੍ਹਾ ਸੁਪਰਵਾਈਜ਼ਰ ਸਤਵਿੰਦਰ ਸਿੰਘ ਪੈਂਟੀ ਨੇ ਦੱਸਿਆ ਕਿ ਪੰਜਾਬ ਐਗਰੋ ਵੱਲੋਂ 2015 ਤੋਂ ਪੰਜਾਬ ਵਿੱਚ ਜੈਵਿਕ ਖੇਤੀ ਕਰ ਰਹੇ ਕਿਸਾਨਾਂ ਨੂੰ ਮੁਫਤ ਰਜਿਸਟਰੇਸ਼ਨ, ਗਰੁੱਪ ਸਰਟੀਫਿਕੇਸ਼ਨ, ਬਾਇਓ ਖਾਦਾਂ, ਪਾਇਓ ਖਾਦਾਂ ਬਣਾਉਣ ਲਈ ਸਮਾਨ ਆਦਿ ਮੁਫਤ ਮੁਹੱਈਆ ਕਰਵਾਇਆ ਜਾਂਦਾ ਹੈ, ਜਿਸ ਦੇ ਅਧੀਨ ਲਗਭਗ 125 ਕਿਸਾਨ ਅਤੇ 300 ਏਕੜ ਰਕਬਾ ਜ਼ਿਲ੍ਹੇ ਅਧੀਨ ਰਜਿਸਟਰ ਕੀਤਾ ਜਾ ਚੁੱਕਾ ਹੈ। 
ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਨਵਦੀਪ ਕੌਰ ਅਤੇ ਸੁਖਜਿੰਦਰ ਕੌਰ (ਆਤਮਾ) ਵੱਲੋਂ ਦੱਸਿਆ ਗਿਆ ਕਿ ਮਨੁੱਖੀ ਸਿਹਤ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ, ਖਣਿਜ ਅਤੇ ਹੋਰ ਖੁਰਾਕੀ ਤੱਤ ਭਰਪੂਰ ਮਾਤਰਾ ਵਿੱਚ ਹੋਣ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਸਬਜ਼ੀਆਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਜਿਸ ਲਈ ਜੈਵਿਕ ਖੇਤੀ ਦਾ ਇੱਕ ਚੰਗਾ ਬਦਲ ਹੈ।
ਇਸੇ ਦੌਰਾਨ ਜਸਪਾਲ ਸਿੰਘ (ਕਾਰਜਕਾਰੀ) ਵੱਲੋਂ ਕੀਟ ਪ੍ਰਬੰਧਨ, ਜੈਵਿਕ ਤਰੀਕਿਆਂ ਰਾਹੀਂ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਲੋੜੀਂਦੇ ਵੱਖ-ਵੱਖ ਪ੍ਰਕਾਰ ਦੇ ਪਦਾਰਥ ਤਿਆਰ ਕਰਨ ਦੀ ਵਿਧੀ ਵੀ ਕਿਸਾਨਾਂ ਨਾਲ ਵਿਸਥਾਰ ਵਿੱਚ ਸਾਂਝੀ ਕੀਤੀ ਗਈ ਅਤੇ ਟ੍ਰੇਨਿੰਗਾਂ ਸਬੰਧੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਗਈ। ਵਿਵੇਕਦੀਪ ਸਿੰਘ (ਕਾਰਜਕਾਰੀ) ਵੱਲੋਂ ਕਿਸਾਨਾਂ ਨੂੰ ਜੈਵਿਕ ਖੇਤੀ ਦੀ ਰਜਿਸਟਰੇਸ਼ਨ ਪ੍ਰਕਿਰਿਆ ਸਬੰਧੀ ਦੱਸਿਆ ਗਿਆ। 
ਇਸ ਮੌਕੇ ਜ਼ਿਲ੍ਹੇ ਦੇ ਅਗਵਾਈ ਜੈਵਿਕ ਕਿਸਾਨ ਯਾਦਵਿੰਦਰ ਸਿੰਘ, ਦਵਿੰਦਰ ਸਿੰਘ, ਹਰਮਨਦੀਪ ਸਿੰਘ ਗਿੱਲ, ਧਰਮ ਸਿੰਘ ਗਿੱਲ, ਜਗਦੀਪ ਸਿੰਘ, ਗੁਰਇਕਬਾਲ ਸਿੰਘ ਆਦਿ ਨੇ ਕਿਸਾਨਾਂ ਨੂੰ ਰਸਾਇਣਿਕ ਦਵਾਈਆਂ ਦੀ ਬਜਾਏ ਘਰੇਲੂ ਪੱਧਰ ’ਤੇ ਹੀ ਤਿਆਰ ਜੈਵਿਕ ਪਦਾਰਥਾਂ ਦੀ ਵਰਤੋਂ ਕਰਨ ਅਤੇ ਆਪਣੇ ਉਤਪਾਦ ਹਰ ਸ਼ਨੀਵਾਰ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਦਫਤਰ ਵਿੱਚ ਲਗਾਈ ਜਾਂਦੀ ਚੰਡੀਗੜ੍ਹ ਜੈਵਿਕ ਮੰਡੀ ਵਿਖੇ ਸਿੱਧਾ ਖਪਤਕਾਰਾਂ ਨੂੰ ਵੇਚਣ ਦੀ ਸਲਾਹ ਦਿੱਤੀ ਗਈ।