ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਆਨਲਾਈਨ ਵਿੰਟਰ ਕੈਂਪ ਜਾਰੀ

ਨਵਾਂਸ਼ਹਿਰ 27 ਦਸੰਬਰ- ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਦੇ 223 ਪੀ.ਐੱਮ. ਸ੍ਰੀ ਸਕੂਲਾਂ 'ਚ 31ਦਸੰਬਰ ਤੱਕ ਆਨਲਾਇਨ ਵਿੰਟਰ ਕੈਂਪ ਲਗਾਇਆ ਜਾ ਰਿਹਾ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਦੀ ਅਗਵਾਈ ਹੇਠ ਵਿੰਟਰ ਕੈਂਪ ਜਾਰੀ ਹੈ।

ਪ੍ਰਿੰਸੀਪਲ ਅਗਨੀਹੋਤਰੀ ਨੇ ਕਿਹਾ ਕਿ ਆਨਲਾਈਨ ਵਿਂਟਰ ਕੈਂਪ ਦੌਰਾਨ ਬੱਚਿਆਂ ਨੂੰ ਆਪਣੇ ਸਰਬਪੱਖੀ ਵਿਕਾਸ ਦੇ ਮੌਕੇ ਮਿਲਦੇ ਹਨ ਤੇ ਬੱਚਿਆਂ ਆਪਣੀਆਂ ਅੰਦਰੂਨੀ ਯੋਗਤਾਵਾਂ ਨੂੰ ਉਭਾਰਨ ਲਈ ਵਧੀਆ ਪਲੇਟਫਾਰਮ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਅਧਿਆਪਕਾਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਲੋਂ ਕੈਂਪ ਦੌਰਾਨ ਵੱਖ-ਵੱਖ ਕਲਾ ਕ੍ਰਿਤੀਆਂ ਜਿਵੇਂ ਸਟੋਨ, ਪੈਟਿੰਗ, ਪੋਸਟਰ ਮੇਕਿੰਗ, ਵਾਲ ਹੈਗਿੰਗ, ਬੈਸਟ ਆਊਟ ਆਫ਼ ਵੇਸਟ ਤੇ ਹੋਰ ਗਤੀਵਿਧੀਆਂ ਕਰਵਾਈਆਂ। ਜਿਸ ਦੀ ਪ੍ਰਦਰਸ਼ਨੀ ਸਕੂਲ ਖੁੱਲਣ ਉਪਰੰਤ ਸਕੂਲ ਵਿਚ ਲਗਾਈ ਜਾਵੇਗੀ।