ਮੈਕਸ ਹਸਪਤਾਲ ਵਲੋਂ ਲੀਵਰ ਟ੍ਰਾਂਸਪਲਾਂਟ ਸੈਂਟਰ ਸ਼ੁਰੂ ਕਰਨ ਦਾ ਐਲਾਨ
ਚੰਡੀਗੜ੍ਹ, 24 ਨਵੰਬਰ - ਮੈਕਸ ਹਸਪਤਾਲ ਮੁਹਾਲੀ ਨੇ ਲੀਵਰ ਟ੍ਰਾਂਸਪਲਾਂਟ ਸੈਂਟਰ ਸ਼ੁਰੂ ਕਰਨ ਦਾ ਐਲਾਨ ਕੀਤਾ। ਟਰਾਂਸਪਲਾਂਟ ਸੈਂਟਰ ਦੀ ਅਗਵਾਈ ਲੀਵਰ ਟਰਾਂਸਪਲਾਂਟ ਅਤੇ ਬਿਲੀਰੀ ਸਾਇੰਸਜ਼ ਦੇ ਵਾਈਸ ਚੇਅਰਮੈਨ ਅਤੇ ਐਚਓਡੀ ਡਾ ਅਭਿਦੀਪ ਚੌਧਰੀ ਕਰਨਗੇ। ਡਾ. ਚੌਧਰੀ ਵਲੋਂ ਹੁਣ ਤਕ 2000 ਤੋਂ ਵੱਧ ਲੀਵਰ ਟ੍ਰਾਂਸਪਲਾਂਟ ਅਤੇ ਹੈਪੇਟੋ ਬਿਲੀਰੀ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ।

ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਡਾ. ਅਭਿਦੀਪ ਚੌਧਰੀ ਨੇ ਕਿਹਾ ਕਿ ਨਵੇਂ ਲਾਂਚ ਕੀਤੇ ਗਏ ਕੇਂਦਰ ਵਿੱਚ 24 ਘੰਟੇ ਸਿਖਲਾਈ ਪ੍ਰਾਪਤ ਹੈਪੇਟੋਲੋਜਿਸਟ, ਅਤਿ-ਆਧੁਨਿਕ ਲੀਵਰ ਆਈ ਸੀ ਯੂ, ਲੀਵਰ ਡਾਇਲਸਿਸ, ਐਡਵਾਂਸਡ ਲੀਵਰ ਕੈਂਸਰ ਟ੍ਰੀਟਮੈਂਟ, ਟ੍ਰਾਂਸ-ਆਰਟੀਰੀਅਲ ਕੀਮੋਏਮਬੋਲਾਈਜ਼ੇਸ਼ਨ, ਰੇਡੀਓ-ਫ੍ਰੀਕੁਐਂਸੀ ਐਬਲੇਸ਼ਨ, ਟ੍ਰਾਂਸ-ਆਰਟੀਰੀਅਲ ਰੇਡੀਓ ਇਮਬੋਲਾਈਜ਼ੇਸ਼ਨ, ਜਿਗਰ ਦੀਆਂ ਬਿਮਾਰੀਆਂ ਅਤੇ ਸੰਬੰਧਿਤ ਜਟਿਲਤਾਵਾਂ ਦਾ ਪ੍ਰਬੰਧਨ ਹੋਵੇਗਾ।
ਉਹਨਾਂ ਦੱਸਿਆ ਕਿ ਲੀਵਰ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਅਤੇ ਜੇਕਰ ਇਹ ਸਹੀ ਢੰਗ ਨਾਲ ਕੰਮ ਨਾ ਕਰੇ ਤਾਂ ਇਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਜੇ ਕਿਸੇ ਦਾ ਲੀਵਰ ਫੇਲ੍ਹ ਹੋ ਰਿਹਾ ਹੈ, ਜਾਂ ਜੇ ਕਿਸੇ ਨੂੰ ਪ੍ਰਾਇਮਰੀ ਲੀਵਰ ਦਾ ਕੈਂਸਰ ਹੈ, ਤਾਂ ਲੀਵਰ ਟ੍ਰਾਂਸਪਲਾਂਟ ਉਹਨਾਂ ਦੀ ਜਾਨ ਬਚਾ ਸਕਦਾ ਹੈ।
ਇਸ ਮੌਕੇ ਮੈਕਸ ਸੁਪਰ ਹਸਪਤਾਲ ਦੇ ਗੈਸਟ੍ਰੋਐਂਟਰੌਲੋਜੀ ਵਿਭਾਗ ਦੇ ਮੈਡੀਕਲ ਡਾਇਰੈਕਟਰ ਅਤੇ ਐਚਓਡੀਡਾ. ਅਤੁਲ ਸਚਦੇਵ ਨੇ ਕਿਹਾ ਕਿ ਇਸ ਕੇਂਦਰ ਵਿੱਚ ਚੰਗੀ ਤਰ੍ਹਾਂ ਲੈਸ ਬੁਨਿਆਦੀ ਢਾਂਚੇ ਅਤੇ ਮਾਹਿਰ ਦੇਖਭਾਲ ਨਾਲ ਤੇਜ਼ੀ ਨਾਲ ਰਿਕਵਰੀ ਨੂੰ ਯਕੀਨੀ ਬਣਾਇਆ ਜਾਵੇਗਾ।