ਪਾਰਟੀ ਬਾਜ਼ੀ ਨੂੰ ਛੱਡ ਕੇ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆਉਣ ਦੀ ਲੋੜ :- ਡਿਪਟੀ ਸਪੀਕਰ

ਹੁਸ਼ਿਆਰਪੁਰ/ਗੜ੍ਹਸ਼ੰਕਾਰ 2 ਸਤੰਬਰ- ਪੰਜਾਬ ਤੇ ਇਸ ਨਾਲ ਲਗਦੇ ਸੂਬਿਆਂ ਵਿਚ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਅਜਿਹੇ ਮੁਸ਼ਕਲ ਸਮੇਂ ਪਾਰਟੀ ਬਾਜ਼ੀ ਨੂੰ ਛੱਡ ਕੇ ਹੜ੍ਹ ਪੀੜਤ ਪੰਜਾਬੀ ਭਰਾਵਾਂ ਦੇ ਨਾਲ ਖੜ੍ਹਨ ਦੀ ਲੋੜ ਹੈ।

ਹੁਸ਼ਿਆਰਪੁਰ/ਗੜ੍ਹਸ਼ੰਕਾਰ 2 ਸਤੰਬਰ- ਪੰਜਾਬ ਤੇ ਇਸ ਨਾਲ ਲਗਦੇ ਸੂਬਿਆਂ ਵਿਚ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਅਜਿਹੇ ਮੁਸ਼ਕਲ ਸਮੇਂ ਪਾਰਟੀ ਬਾਜ਼ੀ ਨੂੰ ਛੱਡ ਕੇ ਹੜ੍ਹ ਪੀੜਤ ਪੰਜਾਬੀ ਭਰਾਵਾਂ ਦੇ ਨਾਲ ਖੜ੍ਹਨ ਦੀ ਲੋੜ ਹੈ। 
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਗੜ੍ਹਸ਼ੰਕਰ ਤੋਂ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਅਤੇ ਹਲਕਾ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਗੱਲਬਾਤ ਕਰਦਿਆਂ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਰਨ ਜਿਥੇ ਸੂਬੇ ਦੇ ਵੱਖ ਵੱਖ ਇਲਾਕਿਆਂ ਵਿੱਚ ਹੜ੍ਹਾ ਵਰਗੇ ਹਾਲਤ ਬਣ ਚੁੱਕੇ ਹਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਅਤੇ ਘਰਾਂ ਵਿਚ ਪਾਣੀ ਵੜਨ ਨਾਲ ਘਰੇਲੂ ਸਮਾਨ ਨੁਕਸਾਨਿਆ ਗਿਆ ਹੈ। 
ਇਸ ਤੋਂ ਇਲਾਵਾ, ਪਸ਼ੂਆਂ ਦੇ ਹਰੇ ਚਾਰੇ ਦੀ ਕਮੀ ਅਤੇ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਇਸ ਹਾਲਾਤਾਂ ਨੂੰ ਵੇਖਦੇ ਕਿਹਾ ਕਿ ਅਜਿਹੇ ਸਮੇਂ ਸਮੁੱਚੇ ਪੰਜਾਬੀਆਂ ਨੂੰ ਪਾਰਟੀ ਬਾਜ਼ੀ ਛੱਡ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਆਪਣੇ ਪੰਜਾਬੀ ਭਰਾਵਾਂ ਦੀ ਮਦਦ ਕਰਨ ਦੀ ਜ਼ਰੂਰਤ ਹੈ।
 ਡਿਪਟੀ ਸਪੀਕਰ ਰੌੜੀ ਵਲੋਂ ਸਾਰੇ ਆਗੂਆਂ, ਵਰਕਰਾਂ ਤੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਾਰੇ ਵੱਧ ਤੋਂ ਵੱਧ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਪੀੜਤ ਭਰਾਵਾਂ ਦੀ ਸਾਨੂੰ ਵੱਧ ਤੋਂ ਵੱਧ ਸਹਾਇਤਾ ਕਰਨੀ ਚਾਹੀਦੀ ਹੈ।ਇਨ੍ਹਾਂ ਕਿਹਾ ਅੱਜ ਗੜ੍ਹਸ਼ੰਕਰ ਬਲਾਕ ਤੋਂ ਵੱਖ ਵੱਖ ਹੜ੍ਹ ਨਾਲ ਹੋਏ ਪ੍ਰਵਾਵਿਤ ਇਲਾਕਿਆਂ ਵਿੱਚ ਖਾਣ ਵਾਲੀਆਂ ਵਾਸਤਾ ਸਮੱਗਰੀ ਭੇਜੀ ਗਈ ਅਤੇ ਇਨ੍ਹਾਂ ਵਲੋਂ ਆਏ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਹੜ੍ਹ ਪੀੜਤਾਂ ਦੀ ਮੱਦਦ ਲਈ ਅੱਗੇ ਆ ਰਹੇ ਹਨ|