ਕੁਦਰਤ ਨਾਲ ਖਿਲਵਾੜ ਦਾ ਖਾਮਿਆਜਾ ਭੁਗਤ ਰਿਹਾ ਹੈ ਆਧੁਨਿਕ ਮਨੁੱਖ : ਜਸਬੀਰ ਸਿੰਘ
ਐਸ ਏ ਐਸ ਨਗਰ, 26 ਸਤੰਬਰ:- ਵਾਤਾਵਰਨ ਪ੍ਰੇਮੀ ਜਸਬੀਰ ਸਿੰਘ ਨੇ ਕਿਹਾ ਹੈ ਕਿ ਵਾਤਾਵਰਨ ਅਤੇ ਕੁਦਰਤ ਨਾਲ ਖਿਲਵਾੜ ਕਰਕੇ ਹੀ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਰਿਹਾ ਹੈ। ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਆਏ ਹੜ੍ਹਾਂ ਕਾਰਨ ਹੋਈ ਭਾਰੀ ਤਬਾਹੀ ਦਾ ਮੁੱਖ ਕਾਰਨ ਇਹ ਹੈ ਕਿ ਇਨਸਾਨ ਨੇ ਆਪਣੀ ਲਾਲਚ ਵਿੱਚ ਆਕੇ ਦਰਿਆਵਾਂ ਦੇ ਕੁਦਰਤੀ ਰੁੱਖ ਮੋੜ ਕੇ ਉਨ੍ਹਾਂ ਦੀ ਰਫਤਾਰ ਨਾਲ ਛੇੜਛਾੜ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਕੁਦਰਤ ਨਾਲ ਖਿਲਵਾੜ ਮਨੁੱਖ ਲਈ ਖਤਰੇ ਦੀ ਘੰਟੀ ਹੈ। ਮਨੁੱਖਾਂ ਵਲੋਂ ਰੁੱਖਾਂ ਦੀ ਕਟਾਈ ਕਰ ਕੇ ਵਾਤਾਵਰਨ ਨੂੰ ਖਰਾਬ ਕੀਤਾ ਜਾ ਰਿਹਾ ਹੈ। ਵਾਤਾਵਰਨ ਵਿਗਿਆਨੀਆ ਦਾ ਕਹਿਣਾ ਹੈ ਕਿ ਜੇ ਮਨੁੱਖ ਨੇ ਅਜੇ ਵੀ ਆਪਣੀਆਂ ਆਦਤਾਂ ਨਾ ਬਦਲੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹਾਲਾਤ ਹੋਰ ਵੀ ਖਤਰਨਾਕ ਹੋ ਸਕਦੇ ਹਨ।