ਹੜ੍ਹ ਰਾਹਤ ਲਈ ਚੈੱਕ ਭੇਟ ਕੀਤਾ
ਐਸ ਏ ਐਸ ਨਗਰ, 26 ਸਤੰਬਰ- ਪੂਰਵਾਂਚਲ ਐਸੋਸੀਏਸ਼ਨ ਵੱਲੋਂ, ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ. ਏ. ਪੀ. ਸਿਨਹਾ ਨੂੰ ਹੜ੍ਹ ਰਾਹਤ ਲਈ ਚੈੱਕ ਭੇਂਟ ਕੀਤਾ ਗਿਆ।
ਐਸ ਏ ਐਸ ਨਗਰ, 26 ਸਤੰਬਰ- ਪੂਰਵਾਂਚਲ ਐਸੋਸੀਏਸ਼ਨ ਵੱਲੋਂ, ਪੰਜਾਬ ਦੇ ਮੁੱਖ ਸਕੱਤਰ ਸ਼੍ਰੀ ਕੇ. ਏ. ਪੀ. ਸਿਨਹਾ ਨੂੰ ਹੜ੍ਹ ਰਾਹਤ ਲਈ ਚੈੱਕ ਭੇਂਟ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਅਸ਼ੋਕ ਝਾਅ ਨੇ ਦੱਸਿਆ ਕਿ ਪੂਰਵਾਂਚਲ ਐਸੋਸੀਏਸ਼ਨ ਵਲੋਂ ਆਪਣੇ ਮੈਂਬਰਾਂ ਤੋਂ ਹੜ ਰਾਹਤ ਲਈ ਫੰਡ ਇਕੱਠਾ ਕੀਤਾ ਗਿਆ ਸੀ ਜਿਸਦਾ ਚੈਕ ਪੰਜਾਬ ਦੇ ਮੁੱਖ ਸਕੱਤਰ ਨੂੰ ਰਾਹਤ ਕਾਰਜਾਂ ਲਈ ਵਰਤਣ ਵਾਸਤੇ ਸੌਂਪਿਆ ਗਿਆ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਰਾਜੇਂਦਰ ਸਿੰਘ, ਸ਼੍ਰੀ ਡੀ.ਕੇ. ਸਿੰਘ, ਸ਼੍ਰੀ ਯੂ.ਕੇ. ਸਿੰਘ, ਸ਼੍ਰੀ ਵਿਕਰਮ ਯਾਦਵ ਅਤੇ ਅਰਜੁਨ ਸਿੰਘ ਵੀ ਮੌਜੂਦ ਸਨ।