ਮੈਗਸੀਪਾ ਖੇਤਰੀ ਕੇਂਦਰ ਜਲੰਧਰ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਦਿੱਤੀ ਟ੍ਰੇਨਿੰਗ

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਪੈਸਟੀ ਬਿਲਡਿੰਗ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਰੀਜਨਲ ਸੈਂਟਰ ਜਲੰਧਰ ਵੱਲੋਂ ਲਗਾਇਆ ਗਿਆ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਅੱਜ ਬਹੁਤ ਉਤਸ਼ਾਹ ਤੇ ਹੁਲਾਸ ਨਾਲ ਸਮਾਪਤ ਹੋਇਆ ।

ਹੁਸ਼ਿਆਰਪੁਰ- ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਪੈਸਟੀ ਬਿਲਡਿੰਗ ਲਈ ਮਹਾਤਮਾ ਗਾਂਧੀ ਸਟੇਟ ਇੰਸਟੀਟਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਰੀਜਨਲ ਸੈਂਟਰ ਜਲੰਧਰ ਵੱਲੋਂ ਲਗਾਇਆ ਗਿਆ ਤਿੰਨ ਦਿਨਾ ਟ੍ਰੇਨਿੰਗ ਪ੍ਰੋਗਰਾਮ ਅੱਜ ਬਹੁਤ ਉਤਸ਼ਾਹ ਤੇ ਹੁਲਾਸ ਨਾਲ ਸਮਾਪਤ ਹੋਇਆ । 
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੀਜਨਲ ਪ੍ਰੋਜੈਕਟ ਡਾਇਰੈਕਟਰ ਜਲੰਧਰ ਪਿਰਥੀ ਸਿੰਘ ਪੀ. ਸੀ. ਐਸ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿਚ 29 ਅਧਿਕਾਰੀਆਂ/ਕਰਮਚਾਰੀਆਂ ਨੇ ਭਾਗ ਲਿਆ ।ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਦੌਰਾਨ ਵੱਖ-ਵੱਖ ਰਿਸੋਰਸ ਪਰਸਨਜ਼ ਵੱਲੋਂ 10 ਵਿਸ਼ਿਆਂ ‘ਤੇ ਗਿਆਨ ਭਰਪੂਰ ਅਤੇ ਤਜ਼ਰਬਿਆਂ ਉਤੇ ਅਧਾਰਤ ਪ੍ਰੈਜ਼ੈਂਟੇਸ਼ਨਜ਼ ਅਤੇ ਪ੍ਰੈਕਟੀਕਲ ਸਿੱਖਿਆ ਦਿੱਤੀ, ਜਿਨ੍ਹਾਂ ਵਿਚ
ਮੋਟੀਵੇਸ਼ਨ, ਕਮਿਊਨੀਕੇਸ਼ਨ, ਟੀਮ ਬਿਲਡਿੰਗ, ਸਟ੍ਰੈਸ ਮੈਨੇਜਮੈਂਟ, ਟਾਈਮ ਮੈਨੇਜਮੈਂਟ, ਲੀਡਰਸ਼ਿਪ ਸਟਾਈਲ ਅਤੇ ਰੋਲ ਤੋਂ ਇਲਾਵਾ ਇਮੋਸ਼ਨਲ ਇੰਟੈਲੀਜੈਂਸ, ਕਨਫਲਿਕਟ ਮੈਨੇਜਮੈਂਟ, ਐਥੀਕਲ ਲੀਡਰਸ਼ਿਪ ਵਿਸ਼ਿਆਂ ‘ਤੇ ਸਿਖਲਾਈ ਦਿੱਤੀ ਗਈ ਕਿ ਇਹ ਅਜਿਹੀਆਂ ਪ੍ਰਸਥਿਤੀਆਂ ਵਿਚ ਤੁਸੀਂ ਕਿਸ ਤਰ੍ਹਾਂ ਉਭਰਨਾ ਹੈ। 
ਉਨ੍ਹਾਂ ਦੱਸਿਆ ਕਿ ਦਫ਼ਤਰਾਂ ਅਤੇ ਸਮਾਜ ਦਾ ਮਾਹੌਲ ਕਿਵੇਂ ਸਕਾਰਾਤਮਕ ਰੱਖਣਾ ਹੈ ਨਾਲ ਹੀ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ, ਸਮੇ ਸਿਰ ਦਫ਼ਤਰਾਂ ਵਿਚ ਪੁੱਜਣਾ, ਬਾਹਰੋ ਆਏ ਵਿਅਕਤੀਆਂ ਦਾ ਸਤਿਕਾਰ ਕਰਨਾ ਅਤੇ ਬਿਨ੍ਹਾਂ ਉਨ੍ਹਾਂ ਦਾ ਸਮਾ ਗਵਾਇਆਂ ਜਲਦੀ ਤੋਂ ਜਲਦੀ ਬੜੇ ਪਿਆਰ ਨਾਲ ਨਿਪਟਾਰਾ ਕਰਨਾ ਹੈ । ਉਨ੍ਹਾਂ ਕਿਹਾ ਕਿ ਇਸ ਨੂੰ ਆਦਤ ਬਣਾ ਲਿਆ ਜਾਵੇ ਅਤੇ ਆਪਣੇ ਸਾਥੀ ਕਰਮਚਾਰੀਆਂ ਨਾਲ ਪਰਿਵਾਰ ਵਰਗਾ ਪਿਆਰ ਰੱਖਿਆ ਜਾਵੇ । 
ਇਸ ਤਿੰਨ ਰੋਜ਼ਾ ਟ੍ਰੇਨਿੰਗ ਦੌਰਾਨ ਮਗਸੀਪਾ ਵੱਲੋਂ ਪ੍ਰਤਿਭਾਗੀਆਂ ਨੂੰ ਤਿੰਨੋ ਦਿਨ ਦੁਪਹਿਰ ਦਾ ਭੋਜਨ ਅਤੇ ਸਮੇ-ਸਮੇਂ ਤੇ ਚਾਹ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ । 
ਰਿਸੋਰਸ ਪਰਸਨਾਂ ਵਿਚ ਡਾ. ਏਵਨ ਕੁਮਾਰ ਵੈਦ, ਪ੍ਰਿੰਸੀਪਲ ਰਾਜੇਸ਼ਵਰ ਸਲਾਰੀਆ (ਰਿਟਾ:) ਰਿਟਾਇਰਡ ਡਿਪਟੀ ਜ਼ਿਲਾ ਸਿੱਖਿਆ ਅਫ਼ਸਰ, ਕਰਨ ਬੀਰ ਸਿੰਘ (ਰਿਟਾ:) ਡਿਪਟੀ ਜ਼ੋਨਲ ਮੈਨੇਜਰ, ਪੰਜਾਬ ਨੈਸ਼ਨਲ ਬੈਂਕ, ਡਾ. ਸਰਲਾ ਨਿਰੰਕਾਰੀ ਪ੍ਰਿੰਸੀਪਲ ਅਤੇ ਡਾ. ਅਮਨਪ੍ਰੀਤ ਕੌਰ ਬੀ. ਏ. ਐਮ ਐਸ, ਐੱਲ. ਐੱਲ. ਬੀ ਨੇ ਲੈਕਚਰ ਦਿੱਤੇ । 
ਪ੍ਰਤੀਭਾਗੀਆਂ ਨੇ ਆਨਲਾਈਨ ਫੀਡਬੈਕ ਦਿੱਤੀ ਅਤੇ ਵਿਚਾਰ ਦਿੰਦਿਆ ਕਿਹਾ ਕਿ ਅਜਿਹੀ ਸਿਖਲਾਈ ਹਰੇਕ ਮਹੀਨੇ ਅਤੇ ਸਾਰੇ ਦਫ਼ਤਰਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜ਼ਰੂਰ ਦਿੱਤੀ ਜਾਵੇ । ਉਨ੍ਹਾਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਮੈਗਸੀਪਾ ਦੇ ਨਾਲ-ਨਾਲ ਕੇਂਦਰੀ ਸਰਕਾਰ ਦੇ ਪਰਸਨਲ ਅਤੇ ਸਿਖਲਾਈ ਵਿਭਾਗ ਦਾ ਵੀ ਧੰਨਵਾਦ ਕੀਤਾ । 
ਟ੍ਰੇਨਿੰਗ ਦੌਰਾਨ ਡਾ. ਅਮਨਪ੍ਰੀਤ ਕੌਰ ਬੀ. ਏ. ਐਮ ਐਸ, ਐੱਲ. ਐੱਲ. ਬੀ ਨੇ ਜਿਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ ਕਰਮਚਾਰੀਆਂ ਨੂੰ ਆਪਣੀ ਡਿਊਟੀ ਬਾਰੇ ਵਿਸਥਾਰਪੂਰਕਵ ਜਾਣਕਾਰੀ ਦਿੱਤੀ ਉਥੇ ਉਨ੍ਹਾਂ ਕਰਮਚਾਰੀਆਂ ਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਯੋਗ ਕਰਨ ਦੇ ਨੁਕਤੇ ਵੀ ਸਾਂਝੇ ਕੀਤੇ। ਅਖੀਰ ਵਿੱਚ ਮੈਗਸੀਪਾ ਵਲੋਂ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀਆ ਦਾ ਧੰਨਵਾਦ ਕੀਤਾ । ਭਵਿੱਖ ਵਿੱਚ ਵੀ ਪਹਿਲਾਂ ਅਤੇ ਹੁਣ ਦੀ ਤਰਾਂ ਸਹਿਯੋਗ ਲਈ ਕਹਿੰਦਿਆ ਸਭਨਾਂ ਦਾ ਧੰਨਵਾਦ ਕੀਤਾ ।