ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਮੌੜ ਕਲਾਂ ਵਾਸੀਆਂ ਨੇ ਐਸ ਡੀ ਐਮ ਨੂੰ ਦਿੱਤਾ ਮੰਗ ਪੱਤਰ
ਮੌੜ ਮੰਡੀ (ਪੈਗ਼ਾਮ -ਏ-ਜਗਤ), 23 ਸਤੰਬਰ:- ਪਿੰਡ ਮੌੜ ਕਲਾਂ ਦੇ ਵਾਸੀਆਂ ਨੇ ਅੱਜ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਅਤੇ ਗਲੀਆਂ, ਸੜਕਾਂ ਦੀ ਸਫਾਈ ਸੰਬੰਧੀ ਐੱਸ ਡੀ ਐਮ ਮੌੜ ਸੁਖਰਾਜ ਸਿੰਘ ਢਿੱਲੋਂ ਨੂੰ ਮੰਗ ਪੱਤਰ ਸੌਂਪਿਆ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਮੌੜ ਕਲਾਂ ਨੂੰ ਜਾਣ ਵਾਲੀ ਮੇਨ ਸੜਕ ਜਿਸਤੇ ਆਮ ਆਦਮੀ ਕਲੀਨਿਕ ਤੇ ਪਾਣੀ ਵਾਲਾ ਆਰੋ ਹੈ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੀ ਹੈ ਉਸਤੇ ਸੜਕ ਬਣਨ ਤੋਂ ਪਹਿਲਾਂ ਆਮ ਆਦਮੀ ਕਲੀਨਿਕ ਤੋਂ ਸਪੈਸ਼ਲ ਸੀਵਰੇਜ਼ ਦੀ ਪਾਈਪ ਲਾਈਨ ਨੂੰ ਕਿਰਨ ਹਸਪਤਾਲ ਦੇ ਅੱਗੇ ਬਣੇ ਸੀਵਰੇਜ ਡੱਗ ਨਾਲ ਜੋੜਿਆ ਜਾਵੇ।

ਐੱਮ ਸੀ ਗੁਰਚਰਨ ਸਿੰਘ ਦੇ ਘਰ ਤੋਂ ਲੈਕੇ ਪਾਈਪ ਲਾਈਨ ਨੂੰ ਮਾਨਸਾ ਕੈਂਚੀਆਂ ਦੀ ਸੀਵਰੇਜ਼ ਪਾਈਪ ਲਾਈਨ ਨਾਲ ਜੋੜਿਆ ਜਾਵੇ ਡੱਗੀ ਬਣਾਕੇ ਜਾ ਮੋਟਰ ਲਗਾ ਕੇ ਪਿੰਡ ਦਾ ਪਾਣੀ ਉਸ ਵਿੱਚ ਪਾਇਆ ਜਾਵੇ। ਮੌੜ ਕਲਾਂ ਵਿੱਚ ਜਿੰਨੇ ਵੀ ਵਾਰਡ ਹਨ ਉਹਨਾਂ ਦੀਆਂ ਗਲੀਆਂ, ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਸੀਵਰੇਜ ਦੇ ਡੱਗਾਂ ਦੀ ਸਫਾਈ ਸੁਪਰ ਸ਼ੱਕਰ ਮਸੀ਼ਨਾਂ ਰਾਹੀਂ ਕੀਤੀ ਜਾਵੇ।ਜਿਸ ਗਲੀ ਵਿੱਚ ਮਲਬਾ ਪਿਆ ਹੈ ਉਸਨੂੰ ਜੇਸੀਬੀ ਮਸ਼ੀਨ ਨਾਲ ਚੁਕਿਆ ਜਾਵੇ।
ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋਕੇ ਘਰਾਂ ਨੂੰ ਸਪਲਾਈ ਹੋ ਰਿਹਾ ਹੈ ਇਸਦਾ ਪੱਕਾ ਹੱਲ ਕੀਤਾ ਜਾਵੇ। ਵਾਟਰ ਬਾਕਸ ਵਾਲੀ ਪਾਈਪ ਨੂੰ ਸੂਏ ਜਾਂ ਨਹਿਰ ਨਾਲ ਜੋੜਿਆ ਜਾਵੇ। ਛੱਪੜਾਂ ਦੀ ਸਫਾਈ ਕਰਕੇ ਪੱਕੀਆਂ ਡੱਗੀਆਂ ਬਣਾ ਕੇ ਪਾਣੀ ਸੀਵਰੇਜ਼ ਵਿੱਚ ਪਾਇਆ ਜਾਵੇ। ਸਫਾਈ ਮਸ਼ੀਨਾਂ ਦਿੱਤੀਆਂ ਜਾਣ ਤੇ ਸਫ਼ਾਈ ਲਈ ਸਫਾਈ ਕਰਮਚਾਰੀਆਂ ਨੂੰ ਲਗਾਇਆ ਜਾਵੇ। ਸਟਰੀਟ ਲਾਈਟਾਂ ਨੂੰ ਚਾਲੂ ਕੀਤਾ ਜਾਵੇ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਬੰਦ ਪਈਆਂ ਹਨ। ਸੀਵਰੇਜ ਸਿਸਟਮ ਪਲਾਂਟ ਨੂੰ ਹੋਰ ਵਿਕਸਤ ਕੀਤਾ ਜਾਵੇ ਅਤੇ ਸੀਵਰੇਜ਼ ਅਧਿਕਾਰੀਆਂ ਨੂੰ ਨਵੀਂ ਟੈਕਨਾਲੋਜੀ ਦੀਆਂ ਮਸ਼ੀਨਾਂ ਉਪਲੱਬਧ ਕਰਵਾਈਆਂ ਜਾਣ।
ਜੇਕਰ ਸਾਡੀਆਂ ਇਨ੍ਹਾਂ ਮੰਗਾਂ ਦਾ ਹੱਲ ਨਹੀਂ ਹੁੰਦਾ ਤਾਂ ਸਾਡੇ ਪਿੰਡ ਨੂੰ ਨਗਰ ਕੌਂਸਲ ਤੋਂ ਬਾਹਰ ਕੀਤਾ ਜਾਵੇ ਕਿਉਂਕਿ ਜੋ ਵੀ ਵਿਕਾਸ ਦੀ ਗ੍ਰਾਂਟ ਆਉਂਦੀ ਹੈ ਉਹ ਸਾਡੇ ਤੱਕ ਨਹੀਂ ਪੁੱਜਦੀ ਨਾ ਹੀ ਕੋਈ ਸਫਾਈ ਵਾਲੀ ਮਸ਼ੀਨ ਜਾਂ ਸਫਾਈ ਕਰਮਚਾਰੀ ਸਫਾਈ ਕਰਨ ਆਉਂਦੇ ਹਨ ਸਾਨੂੰ ਬੀ ਜਾਂ ਸੀ ਗਰੇਡ ਦੇ ਸ਼ਹਿਰੀ ਸਮਝਿਆ ਜਾਂਦਾ ਹੈ। ਜੇਕਰ ਸਰਕਾਰ ਨੇ ਸਾਡੀਆਂ ਇਹਨਾਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਤਾਂ ਐੱਸ ਡੀ ਐਮ ਦਫਤਰ ਅੱਗੇ ਪੱਕਾ ਧਰਨਾ ਲਗਾਇਆ ਜਾਵੇਗਾ। ਇਸ ਮੌਕੇ ਰਾਜਵਿੰਦਰ ਸਿੰਘ ਰਾਹੀ,ਰਾਜ ਸਿੰਘ, ਯਾਦਵਿੰਦਰ ਸਿੰਘ ਯਾਦੂ ਐਮ ਸੀ, ਪ੍ਰਗਟ ਸਿੰਘ, ਹਰਜਿੰਦਰ ਸਿੰਘ ਕੱਪੀ ਅਤੇ ਵੱਡੀ ਗਿਣਤੀ ਵਿਚ ਮੌੜ ਕਲਾਂ ਵਾਸੀ ਹਾਜ਼ਰ ਸਨ।