ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਸ਼ਹੀਦੀ ਸਮਾਗਮ ਕਰਵਾਏ ਗਏ
ਐਸ.ਏ.ਐਸ. ਨਗਰ, 10 ਜੂਨ- ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਰਾਜਧਾਨੀ ਕਿਲ੍ਹਾ ਲੋਹਗੜ੍ਹ ਸਾਹਿਬ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਸ਼ਹੀਦੀ ਸਮਾਗਮ ਕਰਵਾਏ ਗਏ ਅਤੇ ਦਰਬਾਰ ਸਾਹਿਬ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਗੁਰਬਾਣੀ ਸਮਾਗਮ ਦੌਰਾਨ ਸੰਤ ਬਾਬਾ ਮਨਮੋਹਨ ਸਿੰਘ ਵਾਰਨ ਵਾਲਿਆਂ ਨੇ ਕੀਰਤਨ ਕੀਤਾ। ਭਾਈ ਗੁਲਜਾਰ ਸਿੰਘ ਵੱਲੋਂ ਵੀ ਕੀਰਤਨ ਦੀ ਹਾਜ਼ਰੀ ਲਗਵਾਈ ਗਈ ਤੇ ਢਾਡੀ ਜਥਾ ਭਾਈ ਸੁਖਵਿੰਦਰ ਸਿੰਘ ਚੰਗਿਆੜਾ ਦੇ ਜਥੇ ਵੱਲੋਂ ਬਾਬਾ ਜੀ ਦੀ ਸ਼ਹੀਦੀ ਦਾ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।

ਇਸ ਮੌਕੇ 96 ਕਰੋੜੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਬਾਬਾ ਬਲਵੀਰ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਹੋਈ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਸਪੁੱਤਰ ਭਾਈ ਅਜੈ ਸਿੰਘ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਤੁੰਨਿਆ ਗਿਆ ਤੇ ਬਾਬਾ ਜੀ ਦਾ ਮਾਸ ਜਮੂਰਾਂ ਨਾਲ ਨੋਚਿਆ ਗਿਆ, ਫਿਰ ਅੱਖਾਂ ਕੱਢ ਕੇ ਸ਼ਹੀਦ ਕੀਤਾ ਗਿਆ।
ਇਸ ਮੌਕੇ ਜਥੇਦਾਰ ਅਮਨਦੀਪ ਸਿੰਘ ਅਬਿਆਣਾ ਨੇ ਦੱਸਿਆ ਕਿ ਦਰਬਾਰ ਸਾਹਿਬ ਦੀ ਇਮਾਰਤ ਦਾ ਨਕਸ਼ਾ ਮੁਹਾਲੀ ਦੀ ਕੰਪਨੀ ਜਗਮੋਹਨ ਸਿੰਘ ਨਾਗੀ ਐਸੋਸੀਏਟ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਿਵਲ ਵਰਕ ਵਿੱਚ ਸੇਵਾ ਐਸ.ਡੀ.ਓ. ਭੁਪਿੰਦਰ ਸਿੰਘ ਸੋਮਲ ਵੱਲੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇੱਥੇ ਬਹੁਤ ਸੋਹਣੀ ਇਮਾਰਤ ਬਣ ਕੇ ਤਿਆਰ ਹੋਵੇਗੀ। ਇਸ ਮੌਕੇ ਸ. ਬਲਦੇਵ ਸਿੰਘ ਕਾਯਮਪੁਰੀ ਮੈਂਬਰ ਐਸ.ਜੀ.ਪੀ.ਸੀ. ਨੇ ਵੀ ਵਿਚਾਰ ਸਾਂਝੇ ਕੀਤੇ। ਲੋਹਗੜ੍ਹ ਸਾਹਿਬ ਦੇ ਮਹੰਤ ਬਾਬਾ ਹਰਨੇਕ ਸਿੰਘ ਨੇ ਆਈ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤਵਿੰਦਰ ਸਿੰਘ ਚਾਵਲਾ, ਸੁਖਦੇਵ ਸਿੰਘ ਵਜੀਦਪੁਰ, ਕਰਤਾਰ ਸਿੰਘ ਤਸਿੰਬਲੀ, ਗੁਰਜੰਟ ਸਿੰਘ ਢਿੱਲੋਂ ਸਰਪੰਚ ਕੁਰੜੀ, ਚੰਚਲ ਸਿੰਘ ਮੁੱਕੜ, ਪਰਮਿੰਦਰ ਸਿੰਘ, ਰਣਜੋਧ ਸਿੰਘ ਜੈਲਦਾਰ, ਕੁਲਦੀਪ ਸਿੰਘ ਮੌਲੀ, ਜਗਦੀਸ਼ ਸਿੰਘ ਕੁੰਬੜਾ, ਜਸਵਿੰਦਰ ਸਿੰਘ ਕੁੰਬੜਾ, ਜਸਪ੍ਰੀਤ ਸਿੰਘ ਬੜੀ, ਸਿਕੰਦਰ ਸਿੰਘ ਭੱਖਰਪੁਰ, ਆਤਮਾ ਸਿੰਘ ਭੱਖਰਪੁਰ, ਜਰਨੈਲ ਸਿੰਘ ਮਿਰਜਾਪੁਰ, ਜਸਪਾਲ ਸਿੰਘ, ਮਹੰਤ ਕਰਮ ਸਿੰਘ, ਬਾਬਾ ਜਸਵੀਰ ਸਿੰਘ, ਬਾਬਾ ਸੁਖਦੇਵ ਸਿੰਘ ਆਦਿ ਹਾਜ਼ਰ ਸਨ।