ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਇਜ਼ਰਾਈਲੀ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਵਿਰੁੱਧ ਮੁਜ਼ਾਹਰਾ ਕੀਤਾ

ਨਵਾਂਸ਼ਹਿਰ- ਅੱਜ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਜਿਲਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਨਵਾਂਸ਼ਹਿਰ ਵਿਖੇ ਇਜ਼ਰਾਈਲੀ ਵਿੱਤ ਮੰਤਰੀ ਬੇਜਾਜਿਲ ਸਮੋਟ੍ਰਿਚ ਦੀ ਭਾਰਤ ਫੇਰੀ ਦੇ ਵਿਰੋਧ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਸਥਾਨਕ ਬੱਸ ਅੱਡੇ ਉੱਤੇ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਕੁਲਵਿੰਦਰ ਸਿੰਘ ਵੜੈਚ, ਜਸਬੀਰ ਦੀਪ, ਹਰਪਾਲ ਸਿੰਘ ਜਗਤ ਪੁਰ, ਕੁਲਦੀਪ ਸਿੰਘ ਦੌੜਕਾ, ਜਸਵਿੰਦਰ ਸਿੰਘ ਭੰਗਲ, ਜੁਝਾਰ ਸਿੰਘ ਕੁੱਕੜ ਮਜਾਰਾ ਅਤੇ ਹਰੀ ਰਾਮ ਰਸੂਲਪੁਰੀ ਨੇ ਕਿਹਾ ਕਿ ਭਾਰਤ ਸਰਕਾਰ ਨਾਲ ਇੱਕ ਦੁਵੱਲੇ ਨਿਵੇਸ਼ ਸਮਝੌਤੇ 'ਤੇ ਦਸਤਖਤ ਕਰਨ ਲਈ ਬੇਜਾਜਿਲ ਸਮੋਟ੍ਰਿਚ ਨੇ ਇਜ਼ਰਾਈਲੀ ਵਫ਼ਦ ਦੀ ਅਗਵਾਈ ਕੀਤੀ ਹੈ।

ਸਮੋਟਰਿਚ ਇੱਕ ਬਹੁਤ ਹੀ ਸੱਜੇ-ਪੱਖੀ ਨਸਲਵਾਦੀ ਪਾਰਟੀ ਨਾਲ ਸਬੰਧਤ ਹੈ। ਜੋ ਨੇਤਨਯਾਹੂ ਸਰਕਾਰ ਵਿੱਚ ਫਲਸਤੀਨੀ ਲੋਕਾਂ ਨੂੰ ਜ਼ਬਰਦਸਤੀ ਉਜਾੜ ਕੇ ਗਾਜ਼ਾ ਪੱਟੀ 'ਤੇ ਕਬਜ਼ਾ ਕਰ ਰਹੀ  ਹੈ। ਉਹ ਕਬਜ਼ੇ ਵਾਲੇ ਪੱਛਮੀ ਕੰਢੇ ਨੂੰ ਇਜ਼ਰਾਈਲ ਨਾਲ ਜੋੜਨ ਦੇ ਪ੍ਰਸਤਾਵਾਂ ਦਾ ਇੱਕ ਪ੍ਰਮੁੱਖ ਪ੍ਰੇਰਕ ਵੀ ਹੈ। ਆਗੂਆਂ ਨੇ ਕਿਹਾ ਕਿ ਇਜਰਾਇਲ ਦੀ ਨਸਲਵਾਦੀ ਅਤੇ ਵਿਸਥਾਰਵਾਦੀ ਨੇਤਨਯਾਹੂ ਸਰਕਾਰ ਫਲਸਤੀਨੀਆਂ ਦੀ ਨਸਲਘਾਤ ਤੇ ਉਤਾਰੂ ਹੈ। ਇਜਰਾਇਲ ਦੀ ਫੌਜ ਨੇ ਗਾਜ਼ਾ ਨੂੰ ਖੰਡਰ ਬਣਾ ਦਿੱਤਾ ਹੈ।
 ਫੌਜ 70 ਹਜਾਰ ਤੋਂ ਵੱਧ ਫਲਸਤੀਨੀਆਂ ਨੂੰ ਕਤਲ ਕਰ ਚੁੱਕੀ ਹੈ, ਜਿਹਨਾਂ ਵਿਚ ਜਿਆਦਾ ਗਿਣਤੀ ਔਰਤਾਂ ਅਤੇ ਬੱਚਿਆਂ ਦੀ ਹੈ।ਇਜਰਾਇਲੀ ਫੌਜ ਰਾਸ਼ਨ ਅਤੇ ਦਵਾਈਆਂ ਦੀ ਆਮਦ ਰੋਕ ਕੇ ਫਲਸਤੀਨੀਆਂ ਨੂੰ ਭੁੱਖ ਅਤੇ ਬੇ-ਇਲਾਜੇ ਮਰਨ ਲਈ ਮਜਬੂਰ ਕਰ ਰਹੀ ਹੈ। ਗਾਜ਼ਾ ਵਿਚ ਅੰਗਹੀਣਾਂ ਦੀ ਗਿਣਤੀ ਕਈ ਹਜਾਰ ਹੋ ਗਈ ਹੈ। ਇਜਰਾਇਲੀ ਕਹਿਰ ਦੇ ਵਿਰੋਧ ਵਿੱਚ ਕਈ ਦੇਸ਼ਾਂ ਨੇ ਉਸ ਦੇ ਦਾਖਲੇ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਉਨ੍ਹਾਂ ਵਿੱਚੋਂ ਕੁਝ ਨੇ ਹੋਰ ਪਾਬੰਦੀਆਂ ਵੀ ਲਗਾਈਆਂ ਹਨ। 
ਇਨ੍ਹਾਂ ਦੇਸ਼ਾਂ ਵਿੱਚ ਯੂਨਾਈਟਿਡ ਕਿੰਗਡਮ, ਕੈਨੇਡਾ, ਆਸਟ੍ਰੇਲੀਆ, ਨਾਰਵੇ, ਨੀਦਰਲੈਂਡ, ਸਲੋਵੇਨੀਆ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਆਗੂਆਂ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ, ਕਿ ਮੋਦੀ ਸਰਕਾਰ ਨੇ ਅਜਿਹੇ ਵਿਅਕਤੀ ਦੀ ਮੇਜ਼ਬਾਨੀ ਕੀਤੀ ਹੈ ਅਤੇ ਇਜ਼ਰਾਈਲੀ ਸਰਕਾਰ ਨਾਲ ਸਮਝੌਤਿਆਂ 'ਤੇ ਦਸਤਖਤ ਕੀਤੇ ਹਨ। ਉਹ ਵੀ ਅਜਿਹੇ ਸਮੇਂ ਜਦੋਂ ਗਾਜ਼ਾ ਦੇ ਲੋਕਾਂ ਦਾ ਹਰ ਰੋਜ਼ ਕਤਲੇਆਮ ਹੋ ਰਿਹਾ ਹੈ। 
ਇਹ ਅਮਲ ਮੋਦੀ ਸਰਕਾਰ ਦੇ ਨੇਤਨਯਾਹੂ ਸਰਕਾਰ ਨਾਲ ਬਣਾਏ ਗਏ ਡੂੰਘੇ ਅਤੇ ਪੱਕੇ ਸਬੰਧਾਂ ਅਤੇ ਗਾਜ਼ਾ ਵਿੱਚ ਚੱਲ ਰਹੇ ਭਿਆਨਕ ਨਸਲਕੁਸ਼ੀ ਵਿੱਚ ਉਸਦੀ ਸ਼ਮੂਲੀਅਤ ਨੂੰ ਉਜਾਗਰ ਕਰਦਾ ਹੈ। ਬੁਲਾਰਿਆਂ ਨੇ ਭਾਰਤ ਸਰਕਾਰ ਇਜ਼ਰਾਈਲ ਨਾਲ ਸਾਰੇ ਫੌਜੀ, ਸੁਰੱਖਿਆ ਅਤੇ ਆਰਥਿਕ ਸਹਿਯੋਗ ਨੂੰ ਰੱਦ ਕਰਨ, ਫਲਸਤੀਨ ਨੂੰ ਮੁਕੰਮਲ ਆਜ਼ਾਦੀ ਦੇਣ, ਇਜ਼ਰਾਈਲ ਵਲੋਂ ਫਲਸਤੀਨੀ ਉੱਤੇ ਫੌਜੀ ਹਮਲੇ ਬੰਦ ਕਰਨ, ਫਲਸਤੀਨ ਦੀ ਘੇਰਾਬੰਦੀ ਖਤਮ ਕਰਨ ਦੀ ਮੰਗ ਕੀਤੀ।