ਆਯੁਰਵੈਦਿਕ ਪ੍ਰੈਕਟੀਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਗੜ੍ਹਸ਼ੰਕਰ ਵੱਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਕੈਂਪ ਲਗਾਇਆ ਗਿਆ।
ਹੁਸ਼ਿਆਰਪੁਰ 13 ਅਪ੍ਰੈਲ - ਹਰ ਸਾਲ ਦੀ ਤਰ੍ਹਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਤਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਯੁਰਵੈਦਿਕ ਪ੍ਰੈਕਟੀਸ਼ਨਰ ਵੈਲਫੇਅਰ ਐਸੋਸੀਏਸ਼ਨ ਵੱਲੋਂ ਦੋ ਰੋਜ਼ਾ ਮੁਫਤ ਆਯੁਰਵੈਦਿਕ ਮੈਡੀਕਲ ਵੈਦ ਜੋਗਿੰਦਰ ਸਿੰਘ ਸਰਪ੍ਰਸਤ ਤੇ ਵੈਦ ਹਰਭਜ ਮਹਿਮੀ ਦੀ ਅਗਵਾਈ ਚ ਲਗਾਏ ਕੈਂਪ ਦਾ ਉਦਘਾਟਨ ਵੈਦ ਜੋਗਿੰਦਰ ਸਿੰਘ ਸਰਪ੍ਰਸਤ ਨੇ ਕੀਤਾ।

ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ਬਾਰੇ ਜਾਣਕਾਰੀ ਦਿੰਦਿਆਂ ਵੈਦ ਹਰਭਜ ਮਹਿਮੀ ਨੇ ਦੱਸਿਆ ਕਿ ਕੈਂਪ ਵਿੱਚ ਜ਼ਿਆਦਾਤਰ ਮਰੀਜ਼ ਜੋੜਾਂ ਦੇ ਦਰਦ, ਪੇਟ ਦੇ ਰੋਗ, ਚਮੜੀ ਰੋਗ, ਖਾਂਸੀ ਅਤੇ ਜ਼ੁਕਾਮ ਦੇ ਆਏ। ਕੈਂਪ ਵਿੱਚ 930 ਦੇ ਕਰੀਬ ਮਰੀਜ਼ਾਂ ਦਾ ਚੈਕਅੱਪ ਕੀਤਾ ਗਿਆ। ਵੈਦ ਹਰਭਜ ਮਹਿਮੀ, ਵੈਦ ਰਾਮਲਾਲ ਕਟਾਰੀਆ, ਵੈਦ ਅਜਮੇਰ ਸਿੰਘ, ਵੈਦ ਅਸ਼ਵਨੀ, ਵੈਦ ਮਨਜੀਤ ਸੂਦ, ਵੈਦ ਕਸ਼ਮੀਰ ਸਿੰਘ, ਵੈਦ ਕ੍ਰਿਸ਼ਨ, ਵੈਦ ਬਲਜੀਤ ਸਿੰਘ, ਵੈਦ ਓਮਕਾਰ ਨਾਥ ਨੈਨਵਾ, ਵੈਦ ਬਲਵਿੰਦਰ ਸਿੰਘ, ਵੈਦ ਹਰਜਿੰਦਰ ਕੁਮਾਰ, ਕਾਂਤਾ ਦੇਵੀ ਆਦਿ ਹਾਜ਼ਰ ਸਨ।