4 ਮਈ ਨੂੰ ਮਨਾਇਆ ਜਾਵੇਗਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 302ਵਾਂ ਜਨਮ ਦਿਹਾੜਾ
ਐਸ ਏ ਐਸ ਨਗਰ, 1 ਮਈ- ਰਾਮਗੜ੍ਹੀਆ ਸਭਾ (ਰਜਿਸਟਰਡ) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਲੋਂ ਸਿੱਖ ਰਾਜ ਦੇ ਉਸਾਰੀਏ ਅਤੇ 18ਵੀਂ ਸਦੀ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 302ਵਾਂ ਜਨਮ ਦਿਹਾੜਾ 4 ਮਈ ਨੂੰ ਰਾਮਗੜ੍ਹੀਆ ਭਵਨ ਫੇਜ਼ 3ਬੀ 1 ਮੁਹਾਲੀ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਸ੍ਰੀ ਬਿਕਰਮਜੀਤ ਸਿੰਘ ਹੂੰਝਣ ਨੇ ਦੱਸਿਆ ਕਿ ਇਸ ਸੰਬੰਧੀ ਭਲਕੇ (2 ਮਈ ਨੂੰ) ਰਾਮਗੜ੍ਹੀਆ ਭਵਨ ਫੇਜ਼ 3ਬੀ 1 ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਹੋਣਗੇ ਜਿਨ੍ਹਾਂ ਦੇ ਭੋਗ 4 ਮਈ ਨੂੰ ਪੈਣਗੇ।
ਉਹਨਾਂ ਦੱਸਿਆ ਕਿ ਅਖੰਡ ਪਾਠ ਦੇ ਭੋਗ ਉਪਰੰਤ ਭਾਈ ਪ੍ਰੋ.ਤਮ ਸਿੰਘ ਅਤੇ ਸਾਥੀ, ਇਸਤਰੀ ਸਤਿਸੰਗ ਜਥਾ, ਕਥਾ ਵਾਚਕ ਭਾਈ ਬਲਿਹਾਰ ਸਿੰਘ, ਬੀਬੀ ਕੰਵਲਜੀਤ ਕੌਰ ਮਸਕੀਨ ਸਾਹਬਾਦ ਮਾਰਕੰਡਾ ਵਾਲੇ, ਢਾਡੀ ਜਥਾ ਭਾਈ ਗੁਰਨਾਮ ਸਿੰਘ ਮੋਹੀ ਇੰਟਰਨੈਸ਼ਨਲ ਢਾਡੀ ਜਥਾ ਵਲੋਂ ਆਪਣੇ ਕੀਰਤਨ, ਕਥਾ ਅਤੇ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਗਲੋਬਲ ਰਾਮਗੜ੍ਹੀਆ ਹੈਰੀਟੇਜ ਐਂਡ ਵੈਲਫੇਅਰ ਆਰਗੇਨਾਈਜ਼ੇਸ਼ਨ (ਰਜਿਸਟਰਡ) ਦੇ ਪ੍ਰਧਾਨ ਅਤੇ ਰਾਮਗੜ੍ਹੀਆ ਸਭਾ (ਰਜਿਸਟਰਡ) ਮੁਹਾਲੀ ਅਤੇ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਸ੍ਰੀ ਅਜੀਤ ਸਿੰਘ ਰਨੌਤਾ ਮੁੱਖ ਮਹਿਮਾਨ ਅਤੇ ਸ੍ਰੀ ਬਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਤੋਂ ਇਲਾਵਾ ਹਲਕਾ ਵਿਧਾਇਕ ਮੁਹਾਲੀ ਸ੍ਰੀ ਕੁਲਵੰਤ ਸਿੰਘ, ਮੇਅਰ ਸ੍ਰੀ ਅਮਰਜੀਤ ਸਿੰਘ ਜੀਤੀ ਸਿੱਧੂ, ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸ੍ਰੀ ਪਰਵਿੰਦਰ ਸਿੰਘ ਸੋਹਾਣਾ ਵੀ ਹਾਜ਼ਰੀ ਲਗਵਾਉਣਗੇ।