ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਆਪਣੇ ਡੇਰਾਬਸੀ ਦਫਤਰ ਵਿੱਖੇ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਘੱਗਰ ਨੇੜਲੇ ਬੰਨ੍ਹ ਦੀ ਮੁਰੰਮਤ ਦਾ ਲਿਆ ਜ਼ਾਇਜ਼ਾ।
ਡੇਰਾਬਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ)10 ਸਤੰਬਰ 2025: ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਦਫਤਰ, ਡੇਰਾਬੱਸੀ ਵਿਖੇ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਪਿਛਲੇ ਦਿਨਾਂ ਵਿੱਚ ਪਏ ਭਾਰੀ ਮੀਂਹ ਤੋ ਬਾਅਦ, ਘੱਗਰ ਦੇ ਨੇੜਲੇ ਪਿੰਡਾਂ ਦਾ ਦੌਰਾ ਕਰਕੇ ਬੰਨ੍ਹ ਦੀ ਮੁਰੰਮਤ ਕਰਨ ਤੇ ਨਵੇਂ ਲੱਗਣ ਵਾਲੇ ਬੰਨ੍ਹ ਦੀ ਰਿਪੋਰਟ ਤਿਆਰ ਕਰਨ ਦੀ ਹਦਾਇਤ ਕੀਤੀ ਤੇ ਪਿਛਲੇ ਦਿਨਾਂ ਵਿਚ ਵਧੀਆ ਕਾਰਜਗੁਜਾਰੀ ਕਰਨ ਤੇ ਸਨਮਾਨਿਤ ਕੀਤਾ।

ਹਲਕਾ ਵਿਧਾਇਕ ਸ: ਕੁਲਜੀਤ ਸਿੰਘ ਰੰਧਾਵਾ ਨੇ ਡ੍ਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹੁਣ ਮੀਂਹ ਤੋਂ ਬਾਅਦ ਘੱਗਰ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ, ਸਰਪੰਚਾਂ, ਪੰਚਾਂ ਅਤੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਬੰਨ੍ਹ ਦਾ ਦੌਰਾ ਕੀਤਾ ਜਾਵੇ ਅਤੇ ਜਿਥੋਂ ਬੰਨ੍ਹ ਦਾ ਨੁਕਸਾਨ ਹੋਇਆ ਹੈ, ਦੀ ਰਿਪੋਰਟ 24 ਤੋਂ 48 ਘੰਟੇ ਦੇ ਅੰਦਰ ਬੰਨ ਦੇ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਜਾਵੇ।
ਤੇ ਜਿੱਥੇ ਬੰਨ੍ਹ ਨਵਾਂ ਲੱਗਣ ਵਾਲਾ ਹੈ, ਦੀ ਅੰਦਾਜਨ ਰਿਪੋਰਟ ਵੀ ਤਿਆਰ ਕੀਤੀ ਜਾਵੇ, ਤਾਂ ਜੋ ਇਹ ਵੇਰਵੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ,ਸਬੰਧਤ ਵਿਭਾਗ ਦੇ ਮੰਤਰੀ ਤੇ ਉੱਚ ਅਧਿਕਾਰੀਆਂ ਨੂੰ ਪੇਸ਼ ਕੀਤੇ ਜਾ ਸਕਣ ਅਤੇ ਬੰਨ੍ਹ ਦੀ ਮੁਰੰਮਤ ਦਾ ਕੰਮ ਜਲਦ ਸ਼ੁਰੂ ਹੋ ਸਕੇ। ਉਨ੍ਹਾਂ ਨੇ ਬਰਸਾਤ ਦੇ ਦਿਨਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਸਨਮਾਨਿਤ ਵੀ ਕੀਤਾ।