
ਅਣਪਛਾਤੀ ਲਾਸ਼ ਬਰਾਮਦ
ਐਸ ਏ ਐਸ ਨਗਰ, 1 ਮਈ- ਬੀਤੇ ਦਿਨੀਂ ਸਪੋਰਟਸ ਕੰਪਲੈਕਸ ਦੇ ਨਾਲ ਪਈ ਖਾਲੀ ਥਾਂ (ਜਿੱਥੇ ਝਾੜੀਆਂ ਲੱਗੀਆਂ ਹਨ) ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪਛਾਣ ਨਹੀਂ ਹੋ ਸਕੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੋਹਾਣਾ ਦੇ ਮੁਖ ਅਫਸਰ ਇੰਸਪੈਕਟਰ ਸਿਮਰਨ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਇੱਕ ਨੌਜਵਾਨ ਦੀ ਲਾਸ਼ (ਜਿਸ ਨੇ ਜੀਨ ਦੀ ਪੈਂਟ ਤੇ ਟੀ ਸ਼ਰਟ ਪਹਿਨੀ ਹੋਈ ਹੈ) ਬਰਾਮਦ ਹੋਈ ਸੀ।
ਐਸ ਏ ਐਸ ਨਗਰ, 1 ਮਈ- ਬੀਤੇ ਦਿਨੀਂ ਸਪੋਰਟਸ ਕੰਪਲੈਕਸ ਦੇ ਨਾਲ ਪਈ ਖਾਲੀ ਥਾਂ (ਜਿੱਥੇ ਝਾੜੀਆਂ ਲੱਗੀਆਂ ਹਨ) ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਸੀ ਜਿਸ ਦੀ ਪਛਾਣ ਨਹੀਂ ਹੋ ਸਕੀ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੋਹਾਣਾ ਦੇ ਮੁਖ ਅਫਸਰ ਇੰਸਪੈਕਟਰ ਸਿਮਰਨ ਸਿੰਘ ਨੇ ਦੱਸਿਆ ਕਿ 29 ਅਪ੍ਰੈਲ ਨੂੰ ਇੱਕ ਨੌਜਵਾਨ ਦੀ ਲਾਸ਼ (ਜਿਸ ਨੇ ਜੀਨ ਦੀ ਪੈਂਟ ਤੇ ਟੀ ਸ਼ਰਟ ਪਹਿਨੀ ਹੋਈ ਹੈ) ਬਰਾਮਦ ਹੋਈ ਸੀ।
ਮ੍ਰਿਤਕ ਦੀ ਸੱਜੀ ਬਾਂਹ ਦੇ ਡੋਲੇ ਤੇ ਤੇਰ ਦਾ ਨਿਸ਼ਾਨ ਤੇ ਖੰਡੇ ਦਾ ਨਿਸ਼ਾਨ ਖੋਦਿਆ ਹੋਇਆ ਹੈ। ਉਹਨਾਂ ਦੱਸਿਆ ਕਿ ਲਾਸ਼ ਨੂੰ ਪਛਾਣ ਲਈ 72 ਘੰਟੇ ਵਾਸਤੇ ਸਿਵਲ ਹਸਪਤਾਲ ਮੁਹਾਲੀ ਰਖਵਾਇਆ ਗਿਆ ਹੈ ਅਤੇ ਲਾਸ਼ ਦੀ ਪਛਾਣ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਈ ਜਾਵੇਗੀ।
