ਐਕਜੋਨੋਬਲ ਦੀ ਪਹਿਲਕਦਮੀ ਪ੍ਰੋਜੈਕਟ ਪਰਿਵਰਤਨ ਨੇ ਪੂਰੇ ਕੀਤੇ ਪੰਜ ਸਾਲ; ਪੰਜਾਬ ਵਿੱਚ ਹਰ ਸਾਲ 2000 ਤੋਂ ਜ਼ਿਆਦਾ ਬੱਚਿਆਂ ਨੂੰ ਲਾਭ ਪਹੁੰਚਾ ਰਹੀ ਹੈ

ਮੋਹਾਲੀ, 30 ਜੁਲਾਈ 2024:- ਮੋਹਰੀ ਪੇਂਟ ਅਤੇ ਕੋਟਿੰਗ ਕੰਪਨੀ ਡੁਲਕਸ ਪੇਂਟਸ ਦੀ ਨਿਰਮਾਤਾ ਐਕਜ਼ੋਨੋਬਲ ਨੇ ਪੰਜਾਬ ਦੇ ਮੋਹਾਲੀ ਜ਼ਿਲੇ ਵਿੱਚ ਆਪਣੀ ਪ੍ਰਮੁੱਖ ਸਿੱਖਿਆ ਪਹਿਲਕਦਮੀ-ਪ੍ਰੋਜੈਕਟ ਪਰਿਵਰਤਨ ਦੇ ਪੰਜ ਸਾਲਾਂ ਦਾ ਜਸ਼ਨ ਮਨਾਇਆ। ਇਸਦੇ ਤਹਿਤ ਜ਼ਿਲੇ ਦੇ ਮੌਲੀ ਬੈਦਵਾਨ ਅਤੇ ਸਨੇਟਾ ਵਿੱਚ ਮੌਜੂਦ ਦੋ ਗੌਰਮੈਂਟ ਹਾਈ ਸਕੂਲਾਂ ਵਿੱਚ ਤਕਰੀਬਨ 800 ਬੱਚਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀਆਂ ਵੰਢਣ ਦਾ ਯਤਨ ਕੀਤਾ।

ਮੋਹਾਲੀ, 30 ਜੁਲਾਈ 2024:- ਮੋਹਰੀ ਪੇਂਟ ਅਤੇ ਕੋਟਿੰਗ ਕੰਪਨੀ ਡੁਲਕਸ ਪੇਂਟਸ ਦੀ ਨਿਰਮਾਤਾ ਐਕਜ਼ੋਨੋਬਲ ਨੇ ਪੰਜਾਬ ਦੇ ਮੋਹਾਲੀ ਜ਼ਿਲੇ ਵਿੱਚ ਆਪਣੀ ਪ੍ਰਮੁੱਖ ਸਿੱਖਿਆ ਪਹਿਲਕਦਮੀ-ਪ੍ਰੋਜੈਕਟ ਪਰਿਵਰਤਨ ਦੇ ਪੰਜ ਸਾਲਾਂ ਦਾ ਜਸ਼ਨ ਮਨਾਇਆ। ਇਸਦੇ ਤਹਿਤ ਜ਼ਿਲੇ ਦੇ ਮੌਲੀ ਬੈਦਵਾਨ ਅਤੇ ਸਨੇਟਾ ਵਿੱਚ ਮੌਜੂਦ ਦੋ ਗੌਰਮੈਂਟ ਹਾਈ ਸਕੂਲਾਂ ਵਿੱਚ ਤਕਰੀਬਨ 800 ਬੱਚਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀਆਂ ਵੰਢਣ ਦਾ ਯਤਨ ਕੀਤਾ।
ਗਰਮੀ ਦੀਆਂ ਛੁੱਟੀਆਂ ਦੌਰਾਨ ਐਕਜ਼ੋਨੋਬਲ ਮੋਹਾਲੀ ਪਲਾਂਟ ਦੇ 10 ਕਰਮਚਾਰੀਆਂ ਅਤੇ ਡੁਲਕਸ ਦੇ ਹੁਨਰਮੰਦ ਪੇਂਟਰਾਂ ਤੋਂ ਤਕਰੀਬਨ 700 ਲੀਟਰ ਡੁਲਕਸ ਪੇਂਟ ਦਾ ਇਸਤੇਮਾਲ ਕਰਕੇ ਇਨ੍ਹਾਂ ਸਕੂਲਾਂ ਦੀਆਂ ਅੱਠ ਕੰਧਾਂ ’ਤੇ ਪ੍ਰੇਰਣਾਦਾਇਕ ਚਿੱਤਰ (ਮਉਰਲਜ਼) ਬਣਾਏ।
ਐਕਜ਼ੋਨੋਬਲ ਇੰਡਿਆ ਦੇ ਚੇਅਰਮੈਨ ਪ੍ਰਬੰਧ ਨਿਦੇਸ਼ਕ ਰਾਜੀਵ ਰਾਜਗੋਪਾਲ ਨੇ ਕਿਹਾ ‘‘ਐਕਜ਼ੋਨੋਬਲ ਕੇਅਰਜ਼ ਵਿੱਚ ਅਸੀਂ ਪੇਂਟਿੰਗ ਦੁਆਰਾ ਮੋਹਾਲੀ ਦੇ ਵਿਦਿਆਰਥੀਆਂ ਨੂੰ ਮਜ਼ਬੂਤ ਭਵਿੱਖ ਦੇ ਨਿਰਮਾਣ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਹਾਂ। ਸਾਨੂੰ ਮਾਣ ਹੈ ਕਿ ਪ੍ਰੋਜੈਕਟ ਪਰਿਵਰਤਨ ਨਾ ਸਿਰਫ ਉਨ੍ਹਾਂ ਦੀ ਸਿੱਖਿਆ ਵਿੱਚ ਸਗੋ ਉਨ੍ਹਾਂ ਦੇ ਸਮੁੱਚੇ ਵਿਕਾਸ ਵਿੱਚ ਵੀ ਯੋਗਦਾਨ ਦੇ ਰਿਹਾ ਹੈ। ਇਸ ਪਹਿਲਕਦਮੀ ਦੇ ਤਹਿਤ ਅਸੀਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗੁਣਵਤਾਪੂਰਣ ਦੇਖਭਾਲ ਸੇਵਾਵਾਂ: ਵੀ ਉਪਲਬੱਧ ਕਰਵਾਉਂਦੇ ਹਾਂ। ਸਾਨੂੰ ਮਾਣ ਹੈ ਕਿ ਅਸੀਂ ਸਕੂਲੀ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਇਨ੍ਹਾਂ ਬੱਚਿਆਂ ਦੇ ਵਿਕਾਸ ਅਤੇ ਸਸ਼ਕਤੀਕਰਨ ਵਿੱਚ ਯੋਗਦਾਨ ਦੇ ਰਹੇ ਹਾਂ ਅਤੇ ਪੇਂਟ ਦੀ ਬਦਲਾਵਕਾਰੀ ਸਮਰੱਥਾ ਦੇ ਨਾਲ ਇਸ ਪਹਿਲਕਦਮੀ ਦੇ ਪੰਜ ਸਾਲਾਂ ਦਾ ਜਸ਼ਨ ਮਨਾ ਰਹੇ ਹਾਂ ਇੱਥੇ ਬੱਚਿਆਂ ਨੂੰ ਲਰਨਿੰਗ ਦੇ ਲਈ ਅਨੁਕੂਲ ਅਤੇ ਪ੍ਰੇਰਣਾਦਾਇਕ ਮਾਹੌਲ ਮਿਲਦਾ ਹੈ।”
ਬੱਚਿਆਂ ਦੀ ਅਸੀਮਤ ਸਮਰੱਥਾ ਨੂੰ ਦਰਸ਼ਾਉਣ ਦੇ ਲਈ ਡਿਜ਼ਾਈਨ ਕੀਤੇ ਗਏ ਇਹ ਮੁਰਲਸ ਹੁਣ ਉਨ੍ਹਾਂ ਨੂੰ ਹਰ ਦਿਨ ਪ੍ਰੇਰਿਤ ਕਰਦੇ ਹਨ ਕਿਉਂਕਿ ਕੰਪਨੀ ਦਾ ਮੰਨਣਾ ਹੈ ਕਿ ਉਹ ਆਪਣੇ ਭਵਿੱਖ ਨੂੰ ਪੇਂਟ ਕਰਨ ਲਈ ਰੋਜ਼ਾਨਾ ਸਕੂਲ ਆਉਂਦੇ ਹਨ।
ਬੱਚਿਆਂ ਅਤੇ ਸਟਾਫ ਦੀ ਪ੍ਰਤੀਕਿ੍ਰਆ ’ਤੇ ਗੱਲ ਕਰਦੇ ਹੋਏ ਸਨੇਟਾ ਗੌਰਮੈਂਟ ਹਾਈ ਸਕੂਲ ਦੀ ਸਕੂਲ ਹੈੱਡ ਸ਼ੁਭਵੰਤ ਕੌਰ ਨੇ ਕਿਹਾ ‘‘ਬੱਚੇ ਜਦੋਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲ ਵਾਪਿਸ ਆਏ ਤਾਂ ਇੰਨੇ ਰੰਗ-ਬਰੰਗੇ ਅਤੇ ਪ੍ਰੇਰਣਾਦਾਇਕ ਚਿੱਤਰ ਦੇਖਕੇ ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਚੱਲ ਪਈ। ਇਹ ਦੇਖ ਕੇ ਵਧੀਆ ਲੱਗਦਾ ਹੈ ਕਿ ਇਹ ਜੀਵੰਤ ਰੰਗ ਹੁਣ ਹਰ ਦਿਨ ਸਾਡਾ ਸਵਾਗਤ ਕਰਦੇ ਹਨ।”
ਮੌਲੀ ਬੈਦਵਾਨ ਗੌਰਮੈਂਟ ਹਾਈ ਸਕੂਲ ਦੇ ਸਕੂਲ ਹੈੱਡ ਸੰਵੀਜ ਕੁਮਾਰ ਨੇ ਕਿਹਾ ‘‘ਇਸ ਬਦਲਾਵ ਦਾ ਪ੍ਰਭਾਵ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਵੀ ਜਾਂਦਾ ਹੈ। ਇਸ ਨਵੀਕਰਣ ਨੇ ਸਕੂਲ ਤੋਂ ਲੈ ਕੇ ਸਥਾਨਕ ਭਾਈਚਾਰੇ ਦਾ ਨਜ਼ਰੀਆ ਪੂਰੀ ਤਰ੍ਹਾਂ ਬਦਲ ਦਿੱਤਾ ਹੈ।”
2019 ਵਿੱਚ ਪੰਜਾਬ ਦੇ ਮੌਹਾਲੀ ਜ਼ਿਲ੍ਹੇ ਵਿੱਚ ਸਕੂਲੀ ਸਿੱਖਿਆ ਵਿਭਾਗ (ਪੰਜਾਬ ਸਰਕਾਰ) ਦੇ ਨਾਲ ਸਾਂਝੇਦਾਰੀ ਵਿੱਚ ਸ਼ੁਰੂ ਕੀਤਾ ਗਿਆ ਐਕਜ਼ੋਨੋਬਲ ਦਾ ਪ੍ਰੋਜੈਕਟ ਪਰਿਵਰਤਨ ਹਰ ਸਾਲ ਤਕਰੀਬਨ 2000 ਬੱਚਿਆਂ ਨੂੰ ਲਾਭ ਪਹੁੰਚਾ ਰਿਹਾ ਹੈ। ਮੋਹਾਲੀ ਜ਼ਿਲ੍ਹੇ ਦੇ ਫੇਜ਼ 6 ਅਤੇ ਮਟੌਰ ਮੌਲੀ ਬੈਦਵਾਨ ਸਨੇਟਾ ਬਲਾਂਗੀ ਪਿੰਡਾਂ ਵਿੱਚ ਪੰਜ ਗੌਰਮੈਂਟ ਹਾਈ ਸਕੂਲ ਦੇ ਵਿਦਿਆਰਥੀ ਨੂੰ ਇਸ ਨਾਲ ਫਾਇਦਾ ਹੋਇਆ ਹੈ।
ਸੰਪੂਰਨ ਦਿ੍ਰਸ਼ਟੀਕੋਣ ਦੇ ਨਾਲ ਪ੍ਰੋਜੈਕਟ ਪਰਿਵਰਤਨ ਵਿਦਿਆਰਥੀਆਂ ਨੂੰ ਮਾਨਸਿਕ ਕਲਿਆਣ ਬਾਲ ਜਿਨਸੀ ਸ਼ੋਸ਼ਣ ਜਾਗਰੂਕਤਾ ਅਤੇ ਕਰੀਅਰ ਕਾਉਂਸਲਿੰਗ ਵਰਗੇ ਵਿਸ਼ਿਆਂ ’ਤੇ ਵਾਧੁ ਗਿਆਨ ਅਤੇ ਹੁਨਰ ਸਿਖਲਾਈ ਵੀ ਪ੍ਰਦਾਨ ਕਰਦਾ ਹੈ। ਇਸਤੋਂ ਇਲਾਵਾ ਐਕਜ਼ੋਨੋਬਲ ਇੰਡੀਆ ਨੇ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਅਪਗ੍ਰੇਡ ਵਰਗੇ ਵਿਗਿਆਨ ਪ੍ਰਯੋਗਸ਼ਾਲਾ ਵਿੱਚ ਸੁਧਾਰ ਵਿੱਚ ਯੋਗਦਾਨ ਦਿੱਤਾ ਹੈ ਅਤੇ ਸਕੂਲਾਂ ਦੇ ਨਵੀਕਰਣ ਦੇ ਲਈ 2000 ਲੀਟਰ ਡੁਲਕਸ ਪੇਂਟ ਦਾਨ ਵਿੱਚ ਵੀ ਦਿੱਤਾ ਹੈ।
ਬੱਚੇ ਅਤੇ ਉਨ੍ਹਾਂ ਦੇ ਪਰਿਵਾਰ ਐਕਜ਼ੋਨੋਬਲ ਦੀ ਅਰੋਗਿਆ ਸਾਖਾ ਟੇਲੀ-ਮੈਡੀਸਨ ਕਮਿਉਨਿਟੀ ਹੈੱਲਥਕੇਅਰ ਪਹਿਲਕਦਮੀ ਦੇ ਨਾਲ ਵੀ ਜੁੜੇ ਹੋਏ ਹਨ ਜਿਸਦੇ ਤਹਿਤ ਉਹ ਮਾਹਿਰ ਡਾਕਟਰਾਂ ਤੋਂ ਮੁਫਤ ਕੰਸਲਟੇਸ਼ਨ ਦਾ ਲਾਭ ਉਠਾ ਸਕਦੇ ਹਨ। ਕੋਵਿਡ-19 ਮਹਾਮਾਰੀ ਦੇ ਦੌਰਾਨ ਕੰਪਨੀ ਨੇ ਵਿਦਿਆਰਥੀਆਂ ਨੂੰ ਵਿਦਿਅਕ ਸਮੱਗਰੀ ਵਾਲੇ ਡਿਜੀਟਲ ਟੇਬਲੇਟਸ ਦਿੱਤੇ ਸਨ ਤਾਂਕਿ ਬੱਚੇ ਬਿਨਾਂ ਕਿਸੇ ਰੁਕਾਵਟ ਦੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ।