ਖ਼ਾਲਸਾ ਕਾਲਜ ਡੁਮੇਲੀ ਦੀਆਂ ਵਿਦਿਆਰਥਣਾਂ ਨੇ ਟ੍ਰੇਨਿੰਗ ਕੈਂਪ ਵਿੱਚ ਭਾਗ ਲਿਆ।

ਹੁਸ਼ਿਆਰਪੁਰ- ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖ਼ਾਲਸਾ ਕਾਲਜ ਡੁਮੇਲੀ ਦੀਆਂ ਵਿਦਿਆਰਥਣਾਂ ਨੇ ਮਿਤੀ 08 ਸਤੰਬਰ 2025 ਤੋਂ ਸ਼ੁਰੂ ਹੋਈ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਨੰਦੀ ਫਾਂਉਡੇਸ਼ਨ ਵਲੋਂ ਸੱਤ ਰੋਜ਼ਾ ਵਰਕਸ਼ਾਪ ਗੁਰੂ ਨਾਨਕ ਖ਼ਾਲਸਾ ਕਾਲਜ ਡਰੋਲੀ ਕਲਾਂ ਵਿਖੇ ਟਰੇਨਿੰਗ ਕੈਂਪ ਵਿੱਚ ਭਾਗ ਲਿਆ ,ਜਿਸ ਵਿੱਚ ਮੈਡਮ ਮੰਜੂ ਜੈਨ ਬਤੌਰ ਟ੍ਰੇਨਰ ਵਿਦਿਆਰਥਣਾਂ ਦੇ ਰੂਬਰੂ ਹੋਏ।

ਇਸ 7 ਦਿਨ ਦੀ ਟ੍ਰੇਨਿੰਗ ਕੈਂਪ ਦੌਰਾਨ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਸਮੇਂ ਦੀ ਕਰਦ, ਇੰਟਰਵਿਊ ਸਮੇ ਆਪਣੇ ਆਪ ਬਾਰੇ ਜਾਣਕਾਰੀ ਦੇਣ ਦਾ ਤਰੀਕਾ, ਟੀਮ ਵਿੱਚ ਰਹਿ ਕੇ ਕੰਮ ਕਰਨਾ, ਕਿਸੇ ਵੀ ਸਮੱਸਿਆ ਦਾ ਮੋਕੇ ਤੇ ਫੈਸਲਾ ਲੈਣਾ, ਆਪਣੇ ਆਪ ਤੇ ਭਰੋਸਾ, ਬਾਇਓਡਾਟਾ ਤਿਆਰ ਕਰਨਾ, ਇੰਟਰਵਿਊ ਵਿੱਚ ਜਾਣ ਸਮੇ ਡਰੈਸਿੰਗ ਤਰੀਕਾ, ਗੱਲਬਾਤ ਕਰਨ ਦਾ ਤਰੀਕਾ ਆਦਿ ਵਿਸ਼ਿਆਂ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇਗੀ। 
ਇਸ ਕੈਂਪ ਵਿੱਚ   ਕਾਲਜ ਦੀਆਂ ਵਿਦਿਆਰਥਣਾਂ ਮਾਧੁਰੀ ਬੀ. ਕਾਮ. ਭਾਗ ਤੀਜਾ, ਗੁਰਲੀਨ ਕੌਰ ਬੀ. ਕਾਮ ਭਾਗ ਦੂਜਾ, ਗੁਰਮਿੰਦਰ ਕੌਰ ਕਾਮ ਭਾਗ ਦੂਜਾ, ਹਰਜੀਵਨ ਕੌਰ ਬੀ. ਏ. ਭਾਗ ਤੀਜਾ, ਬੀਨਾ ਕੌਰ ਬੀ. ਏ. ਭਾਗ ਤੀਜਾ, ਪਰਮਿੰਦਰ ਕੌਰ ਬੀ. ਏ. ਭਾਗ ਦੂਜਾ,  ਜਸਪ੍ਰੀਤ ਕੌਰ ਬੀ. ਏ. ਭਾਗ ਦੂਜਾ, ਪੂਜਾ ਕੌਰ ਬੀ. ਏ. ਭਾਗ ਦੂਜਾ,  ਮਨਦੀਪ ਕੌਰ  ਬੀ. ਏ ਭਾਗ ਤੀਜਾ,ਰਮਨਦੀਪ ਕੌਰ ਬੀ. ਏ ਭਾਗ ਤੀਜਾ, ਪ੍ਰੀਆ ਪੀ.ਜੀ.ਡੀ.ਸੀ.ਏ. ਨੇ ਭਾਗ ਲਿਆ। 
ਕਾਲਜ ਦੀ ਵਿਦਿਆਰਥਣ ਰਮਨਦੀਪ ਕੌਰ ਨੂੰ ਸਹੀ ਸਮੇਂ ਤੇ ਪਹੁੰਚਣ , ਆਪਣੀਆਂ ਪੂਰੀਆਂ ਕਲਾਸਾਂ ਅਟੈਂਡ ਕਰਨ ਲਈ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ 'ਸਮੇਂ ਦੀ ਪਾਬੰਦਤਾ' ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਕਾਲਜ ਦੇ ਪਲੇਸਮੈਂਟ ਸੈਲ ਦੇ ਇੰਚਾਰਜ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਮੈਡਮ ਅਰਜਿੰਦਰ ਕੌਰ ਵਲੋਂ ਵਿਦਿਆਰਥਣਾਂ ਨੂੰ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਇਸ ਦੀ ਅਹਿਮੀਅਤ ਬਾਰੇ ਦੱਸਿਆ ਗਿਆ। 
ਕਾਲਜ ਦੇ ਪ੍ਰਿੰਸੀਪਲ ਡਾ. ਗੁਰਨਾਮ ਸਿੰਘ ਰਸੂਲਪੁਰ ਵੱਲੋਂ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਲਈ ਇਸ ਵਰਕਸ਼ਾਪ ਦੀ ਅਹਿਮੀਅਤ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।