ਲੇਬਰ ਡੇ ਸੰਮੇਲਨ ਵਿਚ ਜੁਗਾੜੂ ਰੇਹੜਾ ਯੂਨੀਅਨ ਪਹੁੰਚੇਗੀ ਕਾਫਲੇ ਬੰਨ੍ਹਕੇ
ਨਵਾਂਸ਼ਹਿਰ- ਇਫਟੂ ਵਲੋਂ ਪਹਿਲੀ ਮਈ ਨੂੰ ਵਿਸ਼ਵਕਰਮਾ ਮੰਦਰ ਨਵਾਂਸ਼ਹਿਰ ਵਿਖੇ ਕੀਤੇ ਜਾ ਰਹੇ ਕਿਰਤੀ ਸੰਮੇਲਨ ਵਿਚ ਜੁਗਾੜੂ ਰੇਹੜਾ ਵਰਕਰ ਯੂਨੀਅਨ ਸ਼ਮੂਲੀਅਤ ਕਰੇਗੀ। ਇਸਦੀ ਤਿਆਰੀ ਸਬੰਧੀ ਯੂਨੀਅਨ ਦੀ ਮੀਟਿੰਗ ਨਵਾਂਸ਼ਹਿਰ ਵਿਖੇ ਜਿਲਾ ਪ੍ਰਧਾਨ ਨਿੱਕੂ ਰਾਮ ਦੀ ਪ੍ਰਧਾਨਗੀ ਹੇਠ ਕੀਤੀ ਗਈ।

ਇਸ ਮੌਕੇ ਇਫਟੂ ਦੇ ਜਿਲਾ ਸਕੱਤਰ ਪਰਵੀਨ ਕੁਮਾਰ ਨਿਰਾਲਾ ਅਤੇ ਨਿੱਕੂ ਰਾਮ ਨੇ ਕਿਹਾ ਕਿ ਮਈ ਦਿਹਾੜੇ ਦੇ ਸ਼ਹੀਦਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਮਜਦੂਰ ਵਰਗ ਲਈ ਇਹ ਸੱਭਤੋਂ ਵਧ ਇਤਿਹਾਸਕ ਮਹੱਤਤਾ ਵਾਲਾ ਦਿਨ ਹੈ। ਇਸ ਮੌਕੇ ਬੀਰ ਬਹਾਦਰ ਨੇ ਵੀ ਵਿਚਾਰ ਪ੍ਰਗਟਾਏ।