ਜੁਆਏ ਬੈਦਵਾਣ ਨੇ ਕੌਮੀ ਯੂਥ ਖੇਡਾਂ ਵਿੱਚ ਅੰਡਰ 18 ਸ਼ਾਟ ਪੁੱਟ ਵਿੱਚ ਪੂਰੇ ਭਾਰਤ ਵਿੱਚੋਂ ਹਾਸਿਲ ਕੀਤਾ ਪਹਿਲਾ ਸਥਾਨ

ਐਸ ਏ ਐਸ ਨਗਰ, 12 ਮਾਰਚ- ਮੁਹਾਲੀ ਦੇ ਪਿੰਡ ਮਟੌਰ ਦੀ ਵਸਨੀਕ ਜੁਆਏ ਬੈਦਵਾਣ ਨੇ ਪਟਨਾ ਸਾਹਿਬ ਵਿੱਚ 10 ਤੋਂ 12 ਮਾਰਚ ਤੱਕ ਹੋਈਆਂ ਯੂਥ ਖੇਡਾਂ ਵਿੱਚ ਅੰਡਰ 18 ਸ਼ਾਟ ਪੁੱਟ (ਗੋਲਾ ਸੁੱਟਣ) ਵਿੱਚ ਪੂਰੇ ਭਾਰਤ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਜੁਆਏ ਬੈਦਵਾਣ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮਦੀਪ ਸਿੰਘ ਬੈਦਵਾਣ ਦੀ ਪੁੱਤਰੀ ਹੈ ਅਤੇ ਉਸਨੇ 2023 ਵਿੱਚ ਅੰਡਰ 14 ਤਾਮਿਲਨਾਡੂ ਵਿੱਚ ਵੀ ਪੂਰੇ ਭਾਰਤ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਪਿਛਲੇ ਸਾਲ (2024 ਵਿੱਚ) ਲਖਨਊ ਵਿਖੇ ਅੰਡਰ 16 ਵਰਗ ਵਿੱਚ ਜੁਆਏ ਬੈਦਵਾਣ ਨੇ ਗੋਲਾ ਸੁੱਟਣ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਜੁਆਏ ਬੈਦਵਾਣ ਮੁਹਾਲੀ ਕੇ ਵੀ ਸਕੂਲ ਦੀ 9ਵੀਂ ਦੀ ਵਿਦਿਆਰਥਣ ਹੈ।

ਜੁਆਏ ਬੈਦਵਾਣ ਦੇ ਗੋਲਡ ਮੈਡਲ ਜਿੱਤਣ 'ਤੇ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ. ਬਲਵੀਰ ਸਿੰਘ ਰਾਜੇਵਾਲ, ਪਰਮਿੰਦਰ ਸਿੰਘ ਚਾਲਾਕੀ ਜਨਰਲ ਸਕੱਤਰ, ਪ੍ਰਗਟ ਸਿੰਘ ਕੋਟ ਪਨੈਚ, ਕਿਸਾਨ ਆਗੂ ਕਿਰਪਾਲ ਸਿੰਘ ਸਿਆਓ ਜਿਲਾ ਪ੍ਰਧਾਨ ਮੁਹਾਲੀ, ਕੋਚ ਡਾ. ਸਵਰਨ ਸਿੰਘ, ਕੋਚ ਮਲਕੀਅਤ ਸਿੰਘ ਬੈਦਵਾਣ ਅਤੇ ਮਨਜੀਤ ਸਿੰਘ ਸਰਪੰਚ ਤੰਗੋਰੀ ਨੇ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਜੁਆਏ ਬੈਦਵਾਣ ਨੇ ਗੋਲਡ ਮੈਡਲ ਜਿੱਤ ਕੇ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ।