ਡਾ. ਸੰਜੇ ਕਾਮਰਾ ਬਣੇ ਪਟਿਆਲਾ ਦੇ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ।

ਪਟਿਆਲਾ 17 ਸਤੰਬਰ:- ਪੰਜਾਬ ਸਰਕਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਆਦੇਸ਼ਾਂ ਅਨੁਸਾਰ ਡਾ. ਸੰਜੇ ਕਾਮਰਾ ਨੇ ਜਿਲ੍ਹਾ ਪਟਿਆਲਾ ਵਿਖੇ ਬਤੋਰ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਵਜੋ ਆਪਣਾ ਅਹੁਦਾ ਸੰਭਾਲ ਲਿਆ ਹੈ। ਜਿਕਰਯੋਗ ਹੈ ਕਿ ਡਾ.ਸੰਜੇ ਕਾਮਰਾ ਮੈਡੀਸਨ ਦੇ ਮਾਹਿਰ ਹਨ, ਜੋ ਕਿ ਪਹਿਲਾਂ ਜਿਲ੍ਹਾ ਸੰਗਰੂਰ ਵਿਖੇ ਸਿਵਲ ਸਰਜਨ ਦੇ ਅਹੁਦੇ ਤੇ ਤੈਨਾਤ ਰਹੇ ਸਨ, ਨੂੰ ਬਦਲੀ ਕਰਨ ਉਪਰੰਤ ਬਤੌਰ ਮੈਡੀਕਲ ਸੁਪਰਡੈਂਟ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਲਗਾਇਆ ਗਿਆ ਹੈ। ਅੱਜ ਉਹਨਾਂ ਨੇ ਮੈਡੀਕਲ ਸੁਪਰਡੈਂਟ, ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਵਜੋ ਅਹੁਦਾ ਸੰਭਾਲ ਲਿਆ ਹੈ।

ਅਹੁਦਾ ਸੰਭਾਲਣ ਮੌਕੇ  ਡਾ. ਵਿਕਾਸ ਗੋਇਲ ਸੀਨੀਅਰ ਮੈਡੀਕਲ ਅਫਸਰ, ਡਾ.ਜੋਰਾਵਰ, ਜਿਲਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਜਸਜੀਤ ਕੌਰ, ਜਿਲ੍ਹਾ ਬੀ.ਸੀ.ਸੀ ਕੋਆਰਡੀਨੇਟਰ ਜਸਵੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਮਾਤਾ ਕੁਸ਼ੱਲਿਆ ਹਸਪਤਾਲ ਦੇ ਸਮੂਹ ਸਟਾਫ ਅਤੇ ਬਿੱਟੂ ਕੁਮਾਰ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਮੁਬਾਰਕਬਾਦ ਦਿੱਤੀ ਗਈ। 
ਅਹੁਦਾ ਸੰਭਾਲਣ ਉਪਰੰਤ ਡਾ.ਸੰਜੇ ਕਾਮਰਾ ਨੇ ਕਿਹਾ ਕਿ ਜੋ ਜਿਮੇਂਵਾਰੀ ਉਹਨਾਂ ਨੂੰ ਸੋਂਪੀ ਗਈ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਮਿਆਰੀ ਸਿਹਤ ਸਹੂਲਤਾਂ ਨੂੰ ਜਿਲ੍ਹੇ ਦੇ ਸਾਰੇ ਨਾਗਰਿਕਾਂ ਤੱਕ ਪੰਹੁਚਾਉਣ ਲਈ ਵਚਨਬੱਧ ਹੋਣਗੇ। 
ਮਾਤਾ ਕੁਸ਼ੱਲਿਆ ਹਸਪਤਾਲ ਵਿਖੇ ਕੰਮ ਲਈ ਆਉਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਤਾਂ ਜੋ ਮਰੀਜਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸਿਹਤ ਪ੍ਰੋਗਰਾਮਾਂ ਸਬੰਧੀ ਜੋ ਵੀ ਟੀਚੇ ਹਨ, ਉਹ ਮਿਥੇ ਸਮੇਂ ਵਿੱਚ ਪੂਰੇ ਕਰਵਾਏ ਜਾਣਗੇ।