ਦੇਸ਼ ਦੀ ਤਰੱਕੀ ‘ਚ ਆਮਦਨ ਕਰ ਦਾ ਅਹਿਮ ਯੋਗਦਾਨ : ਕਮਿਸ਼ਨਰ ਇਨਕਮ ਟੈਕਸ ਬਲਵਿੰਦਰ ਕੌਰ (IRS)
ਜਲੰਧਰ:- ਆਮਦਨ ਕਰ ਨੂੰ ਸਮੇਂ ‘ਤੇ ਅਤੇ ਸਹੀ ਤਰੀਕੇ ਨਾਲ ਭਰਨਾ ਹਰ ਨਾਗਰਿਕ ਦਾ ਫਰਜ਼ ਹੈ। ਇਹ ਗੱਲ ਜਲੰਧਰ ਇਨਕਮ ਟੈਕਸ ਵਿਭਾਗ ਦੀ ਕਮਿਸ਼ਨਰ ਸ਼੍ਰੀਮਤੀ ਬਲਵਿੰਦਰ ਕੌਰ (IRS) ਨੇ ਸੀਨੀਅਰ ਪੱਤਰਕਾਰ ਅਤੇ ਸਮਾਜ ਸੇਵੀ ਸੰਜੀਵ ਕੁਮਾਰ ਨਾਲ ਖ਼ਾਸ ਗੱਲਬਾਤ ਦੌਰਾਨ ਕਹੀ।

ਸ਼੍ਰੀਮਤੀ ਕੌਰ ਨੇ ਸਪਸ਼ਟ ਕੀਤਾ ਕਿ ਆਮਦਨ ਕਰ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਸਰਕਾਰ ਨੂੰ ਪ੍ਰਾਪਤ ਹੋਣ ਵਾਲਾ ਕਰ ਹੀ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ, ਸੁਰੱਖਿਆ ਅਤੇ ਸਮਾਜਿਕ ਭਲਾਈ ਯੋਜਨਾਵਾਂ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਰ ਕਰਦਾਤਾ ਨੂੰ ਆਪਣਾ ਕਰ ਨਿਰਧਾਰਤ ਮਿਆਦ ਅੰਦਰ ਜਮ੍ਹਾ ਕਰਨਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਯਕੀਨੀ ਬਣ ਸਕੇ।
ਕਮਿਸ਼ਨਰ ਇਨਕਮ ਟੈਕਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਆਮਦਨ ਬਾਰੇ ਸਹੀ ਅਤੇ ਸੱਚੀ ਜਾਣਕਾਰੀ ਆਮਦਨ ਕਰ ਰਿਟਰਨ ਭਰਦੇ ਸਮੇਂ ਪ੍ਰਸਤੁਤ ਕਰਨ। ਆਮਦਨ ਲੁਕਾਉਣਾ ਜਾਂ ਗਲਤ ਜਾਣਕਾਰੀ ਦੇਣਾ ਨਾ ਸਿਰਫ਼ ਕਾਨੂੰਨੀ ਉਲੰਘਣਾ ਹੈ ਸਗੋਂ ਇਸ ਨਾਲ ਦੇਸ਼ ਦੀ ਤਰੱਕੀ ‘ਚ ਵੀ ਰੁਕਾਵਟ ਪੈਂਦੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨਕਮ ਟੈਕਸ ਵਿਭਾਗ ਪਾਰਦਰਸ਼ਤਾ, ਆਸਾਨ ਪ੍ਰਣਾਲੀ ਅਤੇ ਕਰਦਾਤਾਵਾਂ ਦੀ ਸੁਵਿਧਾ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ।
ਇਸ ਮੌਕੇ ‘ਤੇ ਉਨ੍ਹਾਂ ਇਹ ਵੀ ਕਿਹਾ ਕਿ ਸਮੇਂ ‘ਤੇ ਕਰ ਜਮ੍ਹਾ ਕਰਨ ਦੀ ਆਦਤ ਨਾਲ ਨਾ ਸਿਰਫ਼ ਵਿਅਕਤੀ ਜੁਰਮਾਨੇ ਅਤੇ ਬਿਆਜ ਤੋਂ ਬਚਦਾ ਹੈ, ਸਗੋਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਵੀ ਪਾਉਂਦਾ ਹੈ।