ਸਾਵਣ ਦੇ ਚੌਥੇ ਹਫ਼ਤੇ ਵਿੱਚ ਮਹੰਤ ਕਮਲੇਸ਼ ਪੁਰੀ ਦੀ ਅਗਵਾਈ ਹੇਠ ਪ੍ਰਾਚੀਨ ਜਵਾਲਾ ਪੁਰੀ ਮੰਦਿਰ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ।
ਹੁਸ਼ਿਆਰਪੁਰ- ਸਾਵਣ ਦੇ ਚੌਥੇ ਹਫ਼ਤੇ ਵਿੱਚ, ਹੁਸ਼ਿਆਰਪੁਰ ਜ਼ਿਲ੍ਹੇ ਦੇ ਜੇਜੋਂ ਦੋਆਬਾ ਕਸਬੇ ਦੇ ਪ੍ਰਾਚੀਨ ਜਵਾਲਾ ਪੁਰੀ ਮੰਦਿਰ ਵਿੱਚ ਮੌਜੂਦਾ ਮਹੰਤ ਕਮਲੇਸ਼ ਪੁਰੀ ਜੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਪੂਜਾ ਅਰਚਨਾ ਕੀਤੀ ਗਈ।

ਉਪਰੰਤ ਭਜਨ ਮੰਡਲੀਆਂ ਵੱਲੋਂ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ਅਤੇ ਮਹੰਤ ਕਮਲੇਸ਼ ਪੁਰੀ ਜੀ ਨੇ ਸੰਗਤਾਂ ਨੂੰ ਪ੍ਰਵਚਨਾਂ ਰਾਹੀਂ ਨਿਹਾਲ ਕੀਤਾ। ਉਪਰੰਤ ਸੰਗਤਾਂ ਨੂੰ ਬਾਬਾ ਜੀ ਦਾ ਭੰਡਾਰਾ ਨਿਰੰਤਰ ਵਰਤਾਇਆ ਗਿਆ।
ਇਸ ਮੌਕੇ ਕਰਮਜੀਤ ਕੌਰ, ਨੀਲਮ ਦੇਵੀ, ਨਿਰਮਲਾ ਰਾਣੀ, ਸ਼ਾਂਤੀ ਦੇਵੀ, ਰਮਨ ਕੁਮਾਰੀ, ਅੰਜੂ ਦੇਵੀ, ਸੋਨੀਆ ਰਾਣੀ, ਰੀਤਾ ਰਾਣੀ, ਕਮਲਾ ਰਾਣੀ, ਰਿਤੂ ਜੈਨ, ਸਰੋਜ ਬਾਲਾ ਅਤੇ ਰਜਨੀ ਜੈਨ ਤੋਂ ਇਲਾਵਾ ਹੋਰ ਵੀ ਸ਼ਰਧਾਲੂ ਵੱਡੀ ਗਿਣਤੀ ਵਿੱਚ ਮੌਜੂਦ ਸਨ।