ਮਾਮਲਾ ਪਿੰਡ ਧੁਲੇਤਾ ਦੇ ਵਿਵਾਦ ਸਬੰਧੀ"; ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਦਿ ਧਰਮ ਮਿਸ਼ਨ ਵਲੋੰ ਸੰਗਤਾਂ ਨਾਲ ਧੱਕੇਸ਼ਾਹੀ ਦੀ ਕੀਤੀ ਨਿੰਦਿਆ

ਹੁਸ਼ਿਆਰਪੁਰ- ਪਿੰਡ ਧਲੇਤਾ (ਗੁਰਾਇਆਂ) ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਨੁਕਸਾਨ ਪਹੁੰਚਾਉਣ ਅਤੇ ਸੰਗਤਾਂ ਨੂੰ ਬਿਨਾਂ ਕਾਰਨ ਠਾਣੇ ਤਲਬ ਕਰਕੇ ਪ੍ਰੇਸ਼ਾਨ ਅਤੇ ਜ਼ਲੀਲ ਕਰਨ ਦੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਇਸ ਘਟਨਾ ਦੀ ਸਖਤ ਨਿੰਦਿਆ ਕਰਦਿਆਂ ਜਲਦ ਇੰਨਸਾਫ ਲਈ ਚੇਤਾਵਨੀ ਦਿੰਦਿਆਂ ਕਿਹਾ ਕਿ ਸੰਗਤਾਂ ਦੇ ਮਾਨ ਸਨਮਾਨ ਨੂੰ ਠੇਸ ਨਹੀਂ ਪਹੁੰਚਣ ਦਿੱਤੀ ਜਾਵੇਗੀ।

                ਇਸ ਮੌਕੇ ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਅਤੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ ਸੰਗਤਾਂ ਗੁਰੂ ਘਰਾਂ ਦੇ ਧਾਰਮਿਕ ਮਸਲੇ "ਸਤਿਸੰਗਤ ਮਿਲਿ ਰਹੀਏ ਮਾਧੋ" ਦੇ ਉਪਦੇਸ਼ ਤੋਂ ਸੇਧ ਲੈ ਕੇ ਰਲ ਮਿਲ ਕੇ ਬੈਠ ਕੇ ਹੱਲ ਕਰਿਆ ਕਰਨ ਤਾਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨਾਂ ਦੀ ਮਾਨ ਮਰਿਯਾਦਾ ਕਾਇਮ ਰਹੇ, ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਕਿਸੇ ਪ੍ਰਕਾਰ ਦਾ ਨੁਕਸਾਨ ਵੀ ਨਾ ਹੋਵੇ।
 ਉਨਾਂ ਕਿਹਾ ਸ੍ਰੀ ਗੁਰੂ ਰਵਿਦਾਸ ਮੰਦਿਰ ਪਿੰਡ ਧਲੇਤੇ ਚ ਗੁਰੂ ਘਰ ਤੇ ਕੀਤੇ
ਗਏ ਹਮਲੇ, ਗੁਰੂ ਘਰ ਦੀਆਂ ਦੀਵਾਰਾਂ ਜੋ ਢਹਿ ਢੇਰੀ ਕੀਤੀਆਂ ਗਈਆਂ ਹਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਤੇ ਆਦਿ ਧਰਮ ਮਿਸ਼ਨ ਇਸ ਘਟਨਾ ਦੀ ਸਖਤ ਨਿੰਦਿਆ ਕਰਦੇ ਹਨ ਅਤੇ ਸਰਕਾਰ ਨੂੰ ਇਸ ਨੁਕਸਾਨ ਦੀ ਭਰਪਾਈ ਕਰਨ ਅਤੇ ਗਲਤ ਅਨਸਰਾਂ ਖਿਲਾਫ ਕਨੂੰਨ ਅਨੁਸਾਰ ਸਖਤ ਕਰਵਾਈ ਦੀ ਮੰਗ ਕਰਦੇ ਹਨ।  
ਇਨਾਂ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਬਣੇ ਗੁਰੂਘਰ ਸਭ ਦੇ ਸਾਂਝੇ ਹਨ ਸਾਰਿਆਂ ਨੂੰ ਇਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਓਨਾਂ ਕਿਹਾ ਸਮਾਜ ਵਿਰੋਧੀ ਗਲਤ ਅਨਸਰ ਜੋ ਸ਼ਾਂਤੀ , ਭਾਈਚਾਰਾ ਅਤੇ ਅਮਨ ਕਨੂੰਨ ਦੇ ਮਾਹੌਲ ਨੂੰ ਭੰਗ ਕਰਦੇ ਹਨ ਅਜਿਹੇ ਲੋਕਾਂ ਤੇ ਸਰਕਾਰ ਸਖਤ ਕਾਰਵਾਈ ਕਰੇ।