ਸੈਕਟਰ 42 ਦੀ ਝੀਲ ਦੀ ਸਾਫ ਸਫਾਈ ਕਰਨ ਦੀ ਮੰਗ
ਐਸ ਏ ਐਸ ਨਗਰ, 24 ਦਸੰਬਰ: ਹੈਲਪ ਏਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਝੀਲ ਦੀ ਸਾਫ ਸਫਾਈ ਕਰਵਾਈ ਜਾਵੇ।
ਐਸ ਏ ਐਸ ਨਗਰ, 24 ਦਸੰਬਰ: ਹੈਲਪ ਏਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਦੇਵ ਸਿੰਘ ਚੌਹਾਨ ਨੇ ਮੰਗ ਕੀਤੀ ਹੈ ਕਿ ਚੰਡੀਗੜ੍ਹ ਦੇ ਸੈਕਟਰ 42 ਵਿੱਚ ਸਥਿਤ ਝੀਲ ਦੀ ਸਾਫ ਸਫਾਈ ਕਰਵਾਈ ਜਾਵੇ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਘੁੰਮਣ ਲਈ ਸੈਕਟਰ 42 ਚੰਡੀਗੜ੍ਹ ਦੀ ਝੀਲ ਗਏ ਸੀ, ਤਾਂ ਉੱਥੇ ਪਹੁੰਚ ਕੇ ਦੇਖਿਆ ਕਿ ਝੀਲ ਵਿੱਚ ਪਾਣੀ ਨਹੀਂ ਸੀ ਅਤੇ ਖਾਲੀ ਝੀਲ ਅੰਦਰ ਗਾਰ, ਪੱਥਰ ਅਤੇ ਹੋਰ ਬਹੁਤ ਸਾਰਾ ਮਿਲਬਾਜ਼ਮਿਆ ਪਿਆ ਸੀ। ਇਸਦੇ ਨਾਲ ਹੀ ਕਈ ਜਗ੍ਹਾ ਤੇ ਪਾਣੀ ਖੜ੍ਹਾ ਹੋਣ ਕਰਕੇ ਬਦਬੂ ਆ ਰਹੀ ਸੀ। ਉਹਨਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਉੱਥੇ ਖੜ੍ਹੇ ਵਿਅਕਤੀਆਂ ਨੂੰ ਪੁੱਛਿਆ ਕਿ ਇਸ ਵਿੱਚ ਪਾਣੀ ਕਿਉਂ ਨਹੀਂ ਹੈ, ਤਾਂ ਉਹ ਪੰਜ ਛੇ ਬੰਦੇ ਕਹਿਣ ਲੱਗੇ ਕਿ ਪਾਣੀ ਤਾਂ ਸਿਰਫ ਛੱਠ ਪੁਜਾ ਦੇ ਦਿਨਾਂ ਵਿੱਚ ਛੱਡਦੇ ਹਨ।
ਉਹਨਾਂ ਚੰਡੀਗੜ੍ਹ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਿੰਨੀ ਲੇਕ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਇਸ ਵਿੱਚ ਪਾਣੀ ਛੱਡਿਆ ਜਾਵੇ ਤਾਂ ਜੋ ਇਸ ਏਰੀਏ ਦੇ ਲੋਕ ਇੱਥੇ ਅਨੰਦ ਮਾਣ ਸਕਣ।