ਸੂਬਾ ਸਰਕਾਰ ਦੀਆਂ ਮਾੜੀ ਨੀਤੀਆਂ ਤੋਂ ਤੰਗ ਹੋ ਕੇ ਲੋਕ ਖੁਦਕੁਸ਼ੀਆਂ ਕਰਨ ਲਈ ਮਜਬੂਰ - ਸਤੀਸ਼ ਸੋਨੀ

ਗੜ੍ਹਸ਼ੰਕਰ - ਬੀਤੇ ਦਿਨੀਂ ਹੋਈ ਇੱਕ ਬਹੁਤ ਹੀ ਮੰਦਭਾਗੀ ਘਟਨਾ ਘਟੀ ਇੱਕ ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਬਲਵਿੰਦਰ ਕੌਰ ਜੋ ਕਿ ਦਸਮੇਸ਼ ਨਗਰ ਰੋਪੜ ਦੇ ਰਹਿਣ ਵਾਲੇ ਸਨ।

ਗੜ੍ਹਸ਼ੰਕਰ - ਬੀਤੇ  ਦਿਨੀਂ  ਹੋਈ ਇੱਕ  ਬਹੁਤ ਹੀ ਮੰਦਭਾਗੀ ਘਟਨਾ ਘਟੀ ਇੱਕ  ਰਾਜਨੀਤਿਕ ਵਿਗਿਆਨ ਦੇ ਪ੍ਰੋਫੈਸਰ ਬਲਵਿੰਦਰ ਕੌਰ ਜੋ ਕਿ ਦਸਮੇਸ਼ ਨਗਰ ਰੋਪੜ ਦੇ ਰਹਿਣ ਵਾਲੇ ਸਨ। ਜਿਨ੍ਹਾਂ ਨੇ ਪਿਛਲੇ ਦਿਨੀਂ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ । ਜੋ ਕਿ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਘਟਨਾ ਹੈ। ਇਹ ਵਿਚਾਰ ਦਾ ਪ੍ਰਗਟਾਵਾ  ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਗੱਲਬਾਤ ਕਰਦਿਆਂ ਕਿਹਾ ਕਿ  ਪਿਛਲੇ ਦਿਨੀਂ ਪ੍ਰੋਫੈਸਰ ਸਾਹਿਬਾ ਬਲਵਿੰਦਰ ਕੌਰ ਜੀ ਨੇ ਮੰਦਭਾਗੇ ਹਾਲਤਾਂ ਵਿਚ ਖੁਦਕੁਸ਼ੀ ਕਰ ਲਈ ਸੀ, ਜੋ ਮਾਨਸਿਕ ਤੌਰ ਤੇ ਸਰਕਾਰ ਦੀਆਂ ਨੀਤੀਆਂ ਕਾਰਨ ਪਰੇਸ਼ਾਨ ਸਨ। ਅਤੇ ਪਿਛਲੇ ਕਾਫੀ ਟਾਈਮ ਤੋ ਆਪਣੇ ਹੱਕਾਂ ਪ੍ਰਤੀ ਸੰਘਰਸ਼ ਕਰ ਰਹੇ ਸਨ। ਸਰਕਾਰ ਵਲੋਂ ਉਹਨਾਂ ਦੀਆਂ ਮੰਗਾਂ ਵੱਲ ਤਵੱਜੋ ਨਾ ਦਿੱਤੇ ਜਾਣ ਕਾਰਨ ਅੱਜ ਸਾਡੇ ਪੜ੍ਹੀ ਲਿਖੀ ਕਾਬਿਲ ਬੇਟੀ ਨੂੰ ਆਪਣੀ ਜੀਵਨ ਲੀਲਾ ਖਤਮ ਕਰਨ ਲਈ ਮਜਬੂਰ ਹੋਣਾ ਪਿਆ। ਜਿਸ ਲਈ ਉਹਨਾਂ ਨੇ ਸੂਬਾ ਸਰਕਾਰ ਨੂੰ ਜਿੰਮੇਦਾਰ ਠਹਿਰਾਇਆ ਹੈ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਸੂਬਾ ਸਰਕਾਰ ਕੋਲੋ ਮੰਗ ਕਰਦੀ ਹੈ, ਕਿ ਜਿਹੜੇ  ਵੀ ਉਹਨਾਂ ਦੇ ਸਾਥੀ ਜੋ ਕਿ ਅੱਜ ਵੀ ਸੰਘਰਸ਼ ਵਿਚ ਹਨ, ਉਹਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਨਾ ਚਾਹੀਦਾ ਹੈ। ਉਹਨਾਂ ਦੇ ਬਣਦੇ ਅਧਿਕਾਰ ਅਨੁਸਾਰ ਉਹਨਾਂ ਨੂੰ ਰੈਗੂਲਰ ਕਰਕੇ ਉਹਨਾਂ ਦੀ ਕਾਬਲੀਅਤ ਅਨੁਸਾਰ ਅਹੁਦੇ ਤੇ ਬਿਰਾਜਮਾਨ ਕਰਨਾ ਚਾਹੀਦਾ ਹੈ। ਅਤੇ ਬਲਵਿੰਦਰ ਕੌਰ ਜੀ ਨੂੰ ਖ਼ੁਦਕੁਸ਼ੀ ਕਰਨ ਲਈ ਜੋ ਵੀ ਅਹੁਦੇਦਾਰ ਜਿੰਮੇਵਾਰ ਹਨ, ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਬਰਖਾਸਤ ਕਰਕੇ ਉਹਨਾਂ ਵਿਰੁੱਧ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।