ਮਾਤਾ ਬਲਬੀਰ ਕੌਰ ਦੀ ਅੰਤਿਮ ਅਰਦਾਸ ਮੌਕੇ ਰਣਜੋਧ ਸਿੰਘ ਹਡਾਣਾ ਸਣੇ ਸੈਂਕੜੇ ਲੋਕਾਂ ਦਿੱਤੀ ਸ਼ਰਧਾਂਜਲੀ

ਪਟਿਆਲਾ, 6 ਮਾਰਚ- ਪੀ ਆਰ ਟੀ ਸੀ ਦੇ ਚੇਅਰਮੈਨ ਰਣਜੋਧ ਰਣਜੋਧ ਸਿੰਘ ਹਡਾਣਾ ਦੇ ਜੀਜਾ ਜੀ ਦਵਿੰਦਰ ਸਿੰਘ ਚੰਦੀ ਦੀ ਮਾਤਾ ਬਲਬੀਰ ਕੌਰ ਦੇ ਅਕਾਲ ਚਲਾਣੇ ਮਗਰੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਰੱਖੇ ਗਏ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਹਾਜ਼ਰੀ ਲਗਵਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਕੁਦਨੀ, ਮੇਅਰ ਕੁੰਦਨ ਗੋਗੀਆ, 'ਆਪ' ਦੇ ਸੀਨੀਅਰ ਆਗੂਆਂ, ਬਾਰ ਕੌਂਸਲ ਦੀ ਸਮੁੱਚੀ ਟੀਮ ਸਮੇਤ ਸ਼ਹਿਰ ਦੇ ਕਈ ਪਤਵੰਤੇ ਲੋਕ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਕੈਬਿਨਟ ਮੰਤਰੀ ਡਾ. ਬਲਬੀਰ ਸਿੰਘ ਅਤੇ ਹੋਰਨਾ ਵੱਲੋਂ ਭੇਜੇ ਸ਼ੋਕ ਸੰਦੇਸ਼ ਵੀ ਪੜੇ ਗਏ।

 ਰਣਜੋਧ ਸਿੰਘ ਹਡਾਣਾ ਨੇ ਮਾਤਾ ਬਲਬੀਰ ਕੌਰ ਦੇ ਅਚਨਚੇਤ ਚਲੇ ਜਾਣ 'ਤੇ ਦੁਖ ਪ੍ਰਗਟਾਉਂਦਿਆਂ ਕਿਹਾ ਕਿਹਾ ਕਿ ਇਹ ਘਾਟਾ ਕਦੇ ਵੀ ਪੂਰਾ ਨਹੀ ਕੀਤਾ ਜਾ ਸਕਦਾ।  ਉਨ੍ਹਾਂ ਕਿਹਾ ਕਿ ਮਾਪਿਆਂ ਦੇ ਹੁੰਦਿਆਂ ਘਰ ਵੀ ਸਵਰਗ ਵਾਂਗੂ ਜਾਪਦਾ ਹੈ। ਕਿਉਂਕਿ ਅਕਸਰ ਲੋਕ ਵੱਡੇ ਹੋ ਕੇ ਜਿੰਨੀਆਂ ਵੀ ਗ਼ਲਤੀਆਂ ਕਰਨ, ਮਾਪੇ ਉਨ੍ਹਾਂ ਨੂੰ ਬੱਚੇ ਸਮਝ ਕੇ ਮਾਫ ਵੀ ਕਰਦੇ ਹਨ ਤੇ ਸਹੀ ਰਾਹ ਤੁਰਨ ਲਈ ਸੇਧ ਵੀ ਦਿੰਦੇ ਰਹਿੰਦੇ ਹਨ। ਹਡਾਣਾ ਨੇ ਪੱਤਰਕਾਰ ਅਰਵਿੰਦਰ ਸਿੰਘ ਦੇ ਆਪਣੇ ਕੰਮ ਪ੍ਰਤੀ ਇਮਾਨਦਾਰੀ ਅਤੇ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹਿਣ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਇਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਗੇ।
 ਇਸ ਮੌਕੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਾਬਕਾ ਐਮ ਐਲ ਏ, ਇੰਦਰਜੀਤ ਸਿੰਘ ਸੰਧੂ ਵਾਈਸ ਚੇਅਰਮੈਨ ਵੇਅਰਹਾਊਸ ਤੇ ਲੋਕ ਸਭਾ ਇੰਚਾਰਜ, ਐਸ ਡੀ ਐਮ ਪਟਿਆਲਾ, ਐਮ ਡੀ ਬਿਕਰਮਜੀਤ ਸ਼ੇਰਗਿੱਲ, ਏ ਐਮ ਡੀ ਨਵਦੀਪ ਕੁਮਾਰ, ਜੱਸੀ ਸੋਹੀਆਂ ਵਾਲਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਤੇਜਿੰਦਰ ਮਹਿਤਾ ਪ੍ਰਧਾਨ ਤੇ ਡਾਇਰੈਕਟਰ, ਜੀ ਐਮ ਜਤਿੰਦਰ ਗਰੇਵਾਲ, ਜੀ ਐਮ ਮਨਿੰਦਰਜੀਤ ਸਿੰਘ ਸਿੱਧੂ, ਐਡਵੋਕੇਟ ਗੁਲਜ਼ਾਰ ਵਿਰਕ, ਜੀ ਐਮ ਅਮਨਵੀਰ ਟਿਵਾਣਾ, ਡਾ. ਹਰਨੇਕ ਸਿੰਘ ਪ੍ਰਧਾਨ ਰਿਟਾ. ਸਹਾਇਕ ਡਾਇਰੈਕਟਰ, ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਬਲਵਿੰਦਰ ਸਿੰਘ, ਗੁਰਜੰਟ ਸਿੰਘ ਪੀ ਏ, ਗੁਰਜੀਤ ਸਿੰਘ ਸਾਹਨੀ ਐਮ ਸੀ, ਜਸਵੀਰ ਗਾਂਧੀ ਐਮ ਸੀ ਤੇ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ।