
ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਹੁਸ਼ਿਆਰਪੁਰ- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਕਿਹਾ ਕਿ ਹੜ੍ਹ ਦੇ ਦੌਰਾਨ ਪਾਣੀ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਦਸਤ, ਟਾਈਫਾਇਡ, ਪੀਲੀਆ (ਹੈਪੇਟਾਈਟਿਸ-ਏ ਅਤੇ ਈ), ਹੈਜ਼ਾ, ਚਮੜੀ ਦੀਆਂ ਲਾਗਾਂ ਅਤੇ ਸੱਪ ਦੇ ਕੱਟਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ।
ਹੁਸ਼ਿਆਰਪੁਰ- ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਸ਼ਗੋਤਰਾ ਕਿਹਾ ਕਿ ਹੜ੍ਹ ਦੇ ਦੌਰਾਨ ਪਾਣੀ ਨਾਲ ਸੰਬੰਧਿਤ ਬਿਮਾਰੀਆਂ ਜਿਵੇਂ ਕਿ ਦਸਤ, ਟਾਈਫਾਇਡ, ਪੀਲੀਆ (ਹੈਪੇਟਾਈਟਿਸ-ਏ ਅਤੇ ਈ), ਹੈਜ਼ਾ, ਚਮੜੀ ਦੀਆਂ ਲਾਗਾਂ ਅਤੇ ਸੱਪ ਦੇ ਕੱਟਣ ਦੀਆਂ ਘਟਨਾਵਾਂ ਹੋ ਸਕਦੀਆਂ ਹਨ।
ਇਸ ਲਈ ਲੋਕਾਂ ਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਉਹਨਾਂ ਲੋਕਾਂ ਲਈ ਕੁਝ ਅਹਿਮ ਹਦਾਇਤਾਂ/ਸੁਝਾਅ ਦਿੱਤੇ ਹਨ। ਜਿਵੇਂ ਹੜ੍ਹਾਂ ਦੌਰਾਨ ਆਮ ਸਾਵਧਾਨੀਆਂ ਲਈ ਹੜ੍ਹ ਦੇ ਪਾਣੀ ਨਾਲ ਸਿੱਧੇ ਸੰਪਰਕ ਤੋਂ ਬਚੋ। ਪਾਣੀ ਭਰੇ ਇਲਾਕਿਆਂ ਵਿੱਚ ਤੁਰਦੇ ਸਮੇਂ ਸੁਰੱਖਿਆ ਵਾਲੇ ਜੁੱਤੇ (ਗਮਬੂਟ) ਪਾਓ।
ਸਾਬਣ ਅਤੇ ਪਾਣੀ ਨਾਲ ਵਾਰ-ਵਾਰ ਹੱਥ ਧੋਵੋ - ਖਾਸ ਕਰਕੇ ਖਾਣਾ ਖਾਣ ਤੋਂ ਪਹਿਲਾਂ ਭੋਜਨ ਅਤੇ ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖੋ ਅਤੇ ਹੜ੍ਹ ਦੇ ਪਾਣੀ ਤੋਂ ਬਚਾਓ। ਭੋਜਨ ਨੂੰ ਸੁਰੱਖਿਅਤ ਢੰਗ ਨਾਲ ਪਕਾਉਣਾ, ਸਟੋਰੇਜ ਕਰਨਾ ਅਤੇ ਸੰਭਾਲਣਾ ਯਕੀਨੀ ਬਣਾਓ। ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਸਿਰਫ਼ ਉਥਾਲਿਆ ਜਾਂ ਕਲੋਰੀਨ ਵਾਲਾ ਪਾਣੀ ਹੀ ਪੀਓ। ਜਿੱਥੇ ਉਬਾਲਣਾ ਸੰਭਵ ਨਾ ਹੋਵੇ, ਉੱਥੇ ਕਲੋਰੀਨ ਦੀਆਂ ਗੋਲੀਆਂ ਦੀ ਵਰਤੋਂ ਕਰੋ।
ਚਮੜੀ ਦੀ ਐਲਰਜੀ, ਇਨਫੈਕਸ਼ਨ ਅਤੇ ਫੰਗਲ ਬਿਮਾਰੀਆਂ ਦੀ ਰੋਕਥਾਮ ਲਈ ਹੜ੍ਹ ਦੇ ਪਾਣੀ ਨਾਲ ਲੰਬੇ ਸਮੇਂ ਤੱਕ ਸੰਪਰਕ ਤੋਂ ਬਚੋਂ; ਜਿੰਨੀ ਜਲਦੀ ਹੋ ਸਕੇ ਸੁੱਕੇ ਕੱਪੜੇ ਪਾਓ। ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਫ਼ ਪਾਣੀ ਅਤੇ ਸਾਬਣ ਨਾਲ ਨਹਾਓ। ਜਿਲਾ ਐਪੀਡੀਮੋਲੋਜਿਸਟ ਡਾ.ਜਗਦੀਪ ਸਿੰਘ ਨੇ ਸੁਝਾਅ ਸਾਂਝੇ ਕਰਦਿਆਂ ਕਿਹਾ ਕਿ ਵੈਕਟਰ ਜਨਿਤ ਬਿਮਾਰੀਆਂ ਦੀ ਰੋਕਥਾਮ ਲਈ ਕੰਟੇਨਰਾਂ, ਟਾਇਰਾਂ, ਛੱਤਾਂ, ਟੋਇਆਂ, ਕੂਲਰਾਂ ਤੋਂ ਖੜ੍ਹੇ ਪਾਣੀ ਨੂੰ ਖਤਮ ਕਰੋ।
ਉੱਪਰਲੇ ਟੈਂਕਾਂ ਅਤੇ ਪਾਣੀ ਭੰਡਾਰਨ ਵਾਲੇ ਭਾਂਡਿਆਂ ਨੂੰ ਚੰਗੀ ਤਰ੍ਹਾਂ ਢੱਕ ਦਿਓ। ਪਾਣੀ ਨੂੰ ਖੜ੍ਹਾ ਨਾ ਹੋਣ ਦਿਓ - ਅਤੇ ਸਾਰੇ ਡੱਬਿਆਂ ਨੂੰ ਢੱਕ ਦਿਓ। ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਣ ਲਈ ਹਰ ਰਾਤ ਮੱਛਰਦਾਨੀ ਹੇਠ ਸੌਂਵੋ। ਖਾਸ ਕਰਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਲੰਬੀਆਂ ਬਾਹਾਂ ਵਾਲੇ ਕੱਪੜੇ ਪਾਓ ਅਤੇ ਮੱਛਰ ਭਜਾਉਣ ਵਾਲੀਆਂ ਦਵਾਈਆਂ ਲਗਾਓ।
ਦਸਤ ਦੇ ਪਹਿਲੇ ਸੰਕੇਤ 'ਤੇ ਓ.ਆਰ.ਐਸ. ਸ਼ੁਰੂ ਕਰੋ ਅਤੇ ਨਜ਼ਦੀਕੀ ਸਿਹਤ ਕੈਂਪ/ਸੰਸਥਾ ਵਿੱਚ ਜਾਓ। ਅੱਗੇ ਉਨ੍ਹਾਂ ਕਿਹਾ ਕਿ ਸੱਪ ਦੇ ਕੱਟਣ ਦੀ ਰੋਕਥਾਮ ਲਈ ਹਨੇਰਾ ਹੋਣ ਤੇ ਪਾਣੀ ਭਰੇ ਜਾਂ ਝਾੜੀਆਂ ਵਾਲੇ ਇਲਾਕਿਆਂ ਵਿੱਚ ਤੁਰਨ ਤੋਂ ਬਚੋ; ਰਸਤਾ ਸਾਫ਼ ਕਰਨ ਲਈ ਸੋਟੀਆਂ/ਟਾਰਚਾਂ ਦੀ ਵਰਤੋਂ ਕਰੋ। ਹੱਥ/ਪੈਰ ਛੇਕਾਂ, ਖੰਡਾ, ਜਾਂ ਸੰਘਣੀ ਬਨਸਪਤੀ ਵਿੱਚ ਨਾ ਪਾਓ।
