ਜਥੇਬੰਦੀ ਨੇ ਡੀ.ਸੀ. (ਟੂ) ਪਟਿਆਲਾ ਰਾਹੀਂ ਮੰਗ ਪੱਤਰ ਦੇ ਸੀ.ਐਮ. ਪੰਜਾਬ ਵਿਰੁੱਧ ਰੋਸ ਰੈਲੀ ਕਰਨ ਦੀ ਤਿਆਰੀ

ਪਟਿਆਲਾ 28 ਅਗਸਤ 2025:- ਅਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: 11/89 ਰਾਹੀਂ ਸੂਬੇ ਦੇ ਆਗੂ ਸ੍ਰੀ ਵੀਰਪਾਰ ਸਿੰਘ ਬੰਮਣਾ, ਬਲਵੀਰ ਸਿੰਘ ਮੰਡੋਲੀ ਤੇ ਹੋਰ ਸਾਥੀਆਂ ਨੇ ਮਿਲ ਕੇ ਡਿਪਟੀ ਕਮਿਸ਼ਰ ਪਟਿਆਲਾ ਜੀ ਰਾਹੀਂ ਇੱਕ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਨਾਮ ਤੇ ਭੇਜਿਆ ਗਿਆ।

ਪਟਿਆਲਾ 28 ਅਗਸਤ 2025:- ਅਜ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: 11/89 ਰਾਹੀਂ ਸੂਬੇ ਦੇ ਆਗੂ ਸ੍ਰੀ ਵੀਰਪਾਰ ਸਿੰਘ ਬੰਮਣਾ, ਬਲਵੀਰ ਸਿੰਘ ਮੰਡੋਲੀ ਤੇ ਹੋਰ ਸਾਥੀਆਂ ਨੇ ਮਿਲ ਕੇ ਡਿਪਟੀ ਕਮਿਸ਼ਰ ਪਟਿਆਲਾ ਜੀ ਰਾਹੀਂ ਇੱਕ ਮੈਮੋਰੰਡਮ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੇ ਨਾਮ ਤੇ ਭੇਜਿਆ ਗਿਆ। 
ਮੰਗ ਪੱਤਰ ਵਿੱਚ ਦਰਜ ਮੰਗਾਂ ਵਿਭਾਗ ਅੰਦਰ ਲੰਮੇ ਸਮੇਂ ਤੋਂ ਕੰਮ ਕਰਦੇ ਕਿਰਤੀ ਕਾਮਿਆਂ ਨੂੰ ਪੰਜਾਬ ਸਰਕਾਰ ਜਾ ਤਾਂ ਨਵੀਂ ਪਾਲਿਸੀ ਲਿਆ ਕੇ ਤਿੰਨ ਸਾਲ ਤੱਕ ਸਾਰੇ ਦਿਹਾੜੀਦਾਰ ਜੰਗਲਾਤ ਵਿਭਾਗ ਦੇ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰੇ।
ਜਿਹੜੇ ਕਾਮਿਆ ਨੇ ਤਿੰਨ ਤਿੰਨ ਦਹਾਕਿਆ ਤੋਂ ਕੰਮ ਕਰ ਰਹੇ ਹਨ ਪਰੰਤੂ ਲਗਾਤਾਰ ਸਰਵਿਸ 10 ਸਾਲ ਨਹੀਂ ਬਣਾਈ ਗਈ ਇਸ ਸਰਵਿਸ ਵਿੱਚ ਛੋਟ ਦੇ ਕੇ ਸਾਰੇ ਵਰਕਰਾਂ ਨੂੰ ਪੱਕਾ ਕੀਤਾ ਜਾਵੇ। ਜਿਨੀ ਦੇਰ ਤੱਕ ਕੱਚੇ ਦਿਹਾੜੀਦਾਰ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾਂਦਾ। ਉਨ੍ਹਾਂ ਚਿਰ ਘੱਟੋ—ਘੱਟ ਉਜਰਤਾਂ ਵਿੱਚ ਵਾਧਾ ਕਰਕੇ ਤਨਖਾਹ 25000 ਰੁਪਏ ਮਹੀਨਾ ਕੀਤਾ ਜਾਵੇ। ਵਿਭਾਗੀ ਕੰਮਾਂ ਵਿੱਚ ਵਾਧਾ ਕੀਤਾ ਜਾਵੇ। ਮਗਨਰੇਗਾ ਸਕੀਮ ਦੇ ਕਾਮਿਆਂ ਤੋਂ ਵਿਭਾਗੀ ਸਟਰਿੱਪਾਂ ਬੀਟਾ ਨਰਸਰੀਆਂ ਵਿੱਚ ਤੇ ਪਲਾਟੇਸ਼ਨਾਂ ਪਰ ਕੰਮ ਨਾ ਲਿਆ ਜਾਵੇ।
ਜਨਵਰੀ 2025 ਅਤੇ ਕੁੱਝ ਕਾਮੇ ਤੇ ਮਈ 25 ਤੋਂ ਸਾਰੇ ਕਿਰਤੀ ਕਾਮਿਆਂ ਨੂੰ ਰੋਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ, ਵਿਭਾਗ ਅੰਦਰ ਠੇਕੇਦਾਰੀ ਸਿਸਟਮ ਪ੍ਰਣਾਲੀ ਰਾਹੀਂ ਕੰਮ ਕਰਵਾਉਣਾ ਬੰਦ ਕਰਵਾਈਆਂ ਜਾਵੇ।
ਇਨਾਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਹਲਕੇ ਤੇ ਰਿਹਾਇਸ਼ ਸਾਹਮਣੇ ਮਿਤੀ 30 ਅਗਸਤ 2025 ਨੂੰ ਸੰਗਰੂਰ ਵਿਖੇ ਰੋਸ ਧਰਨਾ ਅਤੇ ਰੈਲੀ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਜਿਸ ਵਿੱਚ ਜੰਗਲਾਤ ਦੇ ਜੰਗਲੀ ਜੀਵ ਸੁਰਖਿਆ ਵਿਭਾਗ ਪੰਜਾਬ ਦੇ ਸਾਰੇ ਕਾਮੇ ਆਪਣੀਆਂ ਹੱਕੀ ਮੰਗਾਂ ਲਈ ਲਾਮਬੰਦ ਹੋ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਨਗੇ। 
ਅੱਜ ਮੰਗ ਪੱਤਰ ਦੇਣ ਸਮੇਂ ਹਰਚਰਨ ਸਿੰਘ ਪ੍ਰਧਾਨ, ਹਰਪ੍ਰੀਤ ਸਿੰਘ ਲੋਚਮਾ ਰਾਜਪੁਰਾ, ਗੁਰਪ੍ਰੀਤ ਸਿੰਘ ਨਾਭਾ, ਸਤਨਾਮ ਸਿੰਘ, ਰਾਮ ਕਿਸ਼ਨ ਘੱਗਾ, ਬਲਵੀਰ ਸਿੰਘ ਪਾਤੜਾਂ, ਗਰਤੇਜ਼ ਸਿੰਘ ਘਨੌਰ, ਲਾਜਵੰਤ ਕੌਰ ਪ੍ਰਧਾਨ ਸਮਾਣਾ ਰੇਂਜ ਅਤੇ ਅੰਮ੍ਰਿਤਪਾਲ ਸਿੰਘ, ਚਰਨਜੀਤ ਸਿੰਘ ਸਰਹਿੰਦ ਹਾਜਰ ਸਨ।